ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣੇ ਕਰਿਸ ਗੇਲ
Published : Jun 1, 2019, 3:19 pm IST
Updated : Jun 1, 2019, 3:19 pm IST
SHARE ARTICLE
Chris Gayle
Chris Gayle

ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ ਕਰਿਸ ਗੇਲ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਦਰਜ ਕਰ ਲਿਆ ਹੈ।

ਲੰਡਨ  : ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ ਕਰਿਸ ਗੇਲ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਦਰਜ ਕਰ ਲਿਆ ਹੈ। ਉਨ੍ਹਾਂ ਪਾਕਿਸਤਾਨ ਦੇ ਖਿਲਾਫ਼ ਵਿਸ਼ਵ ਕੱਪ ਦੇ ਮੁਕਾਬਲੇ 'ਚ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਨਾਟਿੰਗਮ ਵਿੱਚ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਨੇ ਆਪਣੇ ਅਰਧ- ਸੈਕੜੇ ਵਿੱਚ ਤਿੰਨ ਛੱਕੇ ਲਗਾਏ।  

Chris GayleChris Gayle

39 ਸਾਲ ਦੇ ਗੇਲ ਨੇ ਇਸ ਮੈਚ ਵਿੱਚ 34 ਗੇਂਦਾਂ 'ਤੇ 50 ਰਨਾਂ ਦੀ ਪਾਰੀ ਖੇਡੀ। ਪਾਕਿਸਤਾਨ ਦੀ ਟੀਮ 105 ਰਨਾਂ 'ਤੇ ਆਲ ਆਊਟ ਹੋ ਗਈ ਸੀ ਅਤੇ ਵੈਸਟ ਇੰਡੀਜ਼ ਨੇ 7 ਵਿਕਟਾਂ ਨਾਲ ਇਹ ਮੈਚ ਆਪਣੇ ਨਾਮ ਕੀਤਾ। ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਚੁੱਕੇ ਗੇਲ ਦੇ ਨਾਮ ਹੁਣ ਵਿਸ਼ਵ ਕੱਪ ਦੇ ਕੁਲ 27 ਮੈਚਾਂ ਵਿੱਚ 40 ਛੱਕੇ ਹੋ ਗਏ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਾਊਥ ਅਫਰੀਕਾ ਦੇ ਏਬੀ ਡੀ ਵਿਲੀਅਰਸ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 23 ਮੈਚਾਂ ਵਿੱਚ 37 ਛੱਕੇ ਲਗਾਏ ਸਨ।  

World Cup 2019World Cup 2019

ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜਾਂ ਦੀ ਲਿਸਟ ਵਿੱਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪਾਂਟਿੰਗ ਦਾ ਨੰਬਰ ਹੈ।  46 ਮੈਚਾਂ ਵਿੱਚ 31 ਛੱਕੇ ਲਗਾਏ ਸਨ। ਉਥੇ ਹੀ ਨਿਊਜੀਲੈਂਡ ਦੇ ਸਾਬਕਾ ਕਪਤਾਨ ਬਰੈਂਡਨ ਮੈਕਲਮ ਨੇ 34 ਮੈਚਾਂ ਵਿੱਚ 29 ਛੱਕੇ ਅਤੇ ਸਾਊਥ ਅਫਰੀਕਾ  ਦੇ ਹਰਸ਼ਲ ਗਿਬਸ ਨੇ 25 ਮੈਚਾਂ ਵਿੱਚ 28 ਛੱਕੇ ਲਗਾਏ ਸਨ। ਭਾਰਤ ਵਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਤੇਂਦੁਲਕਰ ਨੇ 45 ਮੈਚਾਂ ਵਿੱਚ 27 ਛੱਕੇ ਲਗਾਏ ਹਨ। ਉਥੇ ਹੀ ਸ਼੍ਰੀਲੰਕਾ ਦੇ ਸਾਬਕਾ ਧਾਕੜ ਸਲਾਮੀ ਬੱਲੇਬਾਜ ਸਨਥ ਜੈਸੂਰਿਆ ਨੇ 38 ਮੈਚਾਂ ਵਿੱਚ 27 ਛੱਕੇ ਲਗਾਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement