
ਪੀਵੀ ਸਿੰਧੂ ਅੱਜ ਟੋਕੀਉ ਉਲੰਪਿਕਸ ਵਿਚ ਭਾਰਤ ਲਈ ਕਾਂਸੀ ਤਮਗੇ ਲਈ ਖੇਡੇਗੀ।
ਟੋਕੀਉ: ਐਤਵਾਰ ਨੂੰ ਟੋਕੀਉ ਉਲੰਪਿਕਸ (Tokyo Olympics) ਵਿਚ ਭਾਰਤ ਨੇ ਖਰਾਬ ਸ਼ੁਰੂਆਤ ਕੀਤੀ। ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ (Boxer Satish Kumar) ਹੈਵੀਵੇਟ ਵਿਚ ਵਿਸ਼ਵ ਦੇ ਨੰਬਰ ਇੱਕ ਬਖੋਦਿਰ ਜਾਲੋਲੋਵ (Bakhodir Jalolov) ਤੋਂ ਹਾਰ ਕੇ ਤਗ਼ਮੇ ਦੀ ਦੌੜ ਤੋਂ ਬਾਹਰ (Out of the medal race) ਹੋ ਗਏ ਹਨ। ਉਜ਼ਬੇਕਿਸਤਾਨ (Uzbekistan) ਦੇ ਬਖੋਦਿਰ ਜਾਲੋਲੋਵ ਨੂੰ ਪਹਿਲੇ ਗੇੜ ਵਿਚ ਸਾਰੇ ਜੱਜਾਂ ਨੇ 10-10 ਅੰਕ ਦਿੱਤੇ ਸਨ।
ਹੋਰ ਪੜ੍ਹੋ: Olympic ਖੇਡਾਂ ’ਚ ਮੱਲਾਂ ਮਾਰਨ ਵਾਲੇ ਸਿੱਖ ਖਿਡਾਰੀਆਂ ਦਾ ਸਨਮਾਨ ਕਰੇਗੀ ਸ਼੍ਰੋਮਣੀ ਕਮੇਟੀ
Boxer Satish Kumar
ਇਸ ਦੇ ਨਾਲ ਹੀ ਦੂਜੇ ਗੇੜ ਵਿਚ ਵੀ ਫੈਸਲਾ ਬਖੋਦਿਰ ਦੇ ਪੱਖ ਵਿਚ ਰਿਹਾ। ਉਸਨੇ ਤੀਜੇ ਗੇੜ ਵਿਚ ਵੀ ਅਸਾਨੀ ਨਾਲ ਜਿੱਤ ਪ੍ਰਾਪਤ ਕੀਤੀ। ਸਤੀਸ਼ ਪਿਛਲੇ ਮੈਚ ਵਿਚ ਜ਼ਖਮੀ ਹੋ ਗਿਆ ਸੀ। ਪਹਿਲਾਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਉਸ ਨੂੰ ਕੁਆਰਟਰ ਫਾਈਨਲ (Quarter Final) ਵਿਚ ਦਾਖਲ ਨਹੀਂ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਹੋਰ ਪੜ੍ਹੋ: ਮਾਨਸੂਨ ਸੈਸ਼ਨ: ਹੰਗਾਮੇ ਕਾਰਨ ਹੋਈ 133 ਕਰੋੜ ਰੁਪਏ ਦੀ ਬਰਬਾਦੀ, 107 ਵਿਚੋਂ ਸਿਰਫ਼ 18 ਘੰਟੇ ਹੋਇਆ ਕੰਮ
PV Sindhu
ਹੋਰ ਪੜ੍ਹੋ: ਦਿੱਲੀ ਵਿਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
ਇਸ ਤੋਂ ਇਲਾਵਾ ਪੀਵੀ ਸਿੰਧੂ (PV Sindhu) ਅੱਜ ਟੋਕੀਉ ਉਲੰਪਿਕਸ ਵਿਚ ਭਾਰਤ ਲਈ ਕਾਂਸੀ ਤਮਗੇ (Bronze Medal) ਲਈ ਖੇਡੇਗੀ। ਹਾਕੀ (Indian Hockey Teams) ਵਿਚ ਵੀ ਭਾਰਤੀ ਪੁਰਸ਼ ਟੀਮ ਅਤੇ ਮਹਿਲਾ ਟੀਮ ਕੁਆਰਟਰ ਫਾਈਨਲ ਮੈਚ ਖੇਡੇਗੀ।