
ਨਵਨੀਤ ਕੌਰ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੂੰ ਮਿਲੇ 14 ਪਨੈਲਟੀ ਕਾਰਨਰ ਬੇਕਾਰ ਗਏ।
ਟੋਕੀਉ: ਪਹਿਲੇ ਤਿੰਨ ਮੈਚਾਂ ਵਿਚ ਕਰਾਰੀ ਹਾਰ ਤੋਂ ਬਾਅਦ ਆਖਰੀ ਮਿੰਟ ਵਿਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਉ ਉਲੰਪਿਕ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।
India beats Ireland 1-0 in women's hockey
ਹੋਰ ਪੜ੍ਹੋ: ਫੋਟੋ ਪੱਤਰਕਾਰ ਦਾਨਿਸ਼ ਸਿੱਦਕੀ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ- ਅਮਰੀਕੀ ਰਿਪੋਰਟ
ਨਵਨੀਤ ਕੌਰ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੂੰ ਮਿਲੇ 14 ਪਨੈਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਤਿੰਨ ਮੈਚਾਂ ਵਿਚ ਦੁਨੀਆਂ ਦੀ ਨੰਬਰ ਇਕ ਟੀਮ ਨੀਦਰਲੈਂਡ ਨੇ 5-1 ਨਾਲ, ਜਰਮਨੀ ਨੇ 2-0 ਨਾਲ ਅਤੇ ਬ੍ਰਿਟੇਨ ਨੇ 4-1 ਨਾਲ ਹਰਾਇਆ।
India beats Ireland 1-0 in women's hockey
ਹੋਰ ਪੜ੍ਹੋ: ਟੋਕੀਉ ਉਲੰਪਿਕ: ਸੈਮੀਫਾਈਨਲ 'ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗਾ ਪੱਕਾ
ਭਾਰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਜਿੱਤਣ ਦੇ ਨਾਲ ਗੋਲ ਔਸਤ ਵੀ ਬਿਹਤਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਅਰਦਾਸ ਕਰਨੀ ਹੋਵੇਗੀ ਕਿ ਸ਼ਨੀਵਾਰ ਨੂੰ ਬ੍ਰਿਟੇਨ ਦੀ ਟੀਮ ਆਇਰਲੈਂਡ ਨੂੰ ਹਰਾ ਦੇਵੇ।