
ਟੋਕਿਉ ਉਲੰਪਿਕ ਵਿਚ, ਇੱਕ ਹੋਰ ਤਮਗਾ ਭਾਰਤ ਦੇ ਹੱਥ ਆਉਂਦਾ-ਆਉਂਦਾ ਰਹਿ ਗਿਆ।
ਟੋਕੀਉ: ਟੋਕਿਉ ਉਲੰਪਿਕ ਵਿਚ, ਇੱਕ ਹੋਰ ਤਮਗਾ ਭਾਰਤ ਦੇ ਹੱਥ ਆਉਂਦਾ-ਆਉਂਦਾ ਰਹਿ ਗਿਆ। ਭਾਰਤ ਦੀ ਜੋੜੀ ਮਨੂੰ ਭਾਕਰ ਅਤੇ ਸੌਰਭ ਚੌਧਰੀ (Manu Bhaker and Saurabh Chaudhary) 10 ਮੀਟਰ ਏਅਰ ਪਿਸਟਲ ਮਿਕਸਡ ਸ਼ੂਟਿੰਗ ਮੁਕਾਬਲੇ (Shooting) ਵਿਚ ਟਾਪ-4 ਵਿਚ ਆਉਣ ਤੋਂ ਖੁੰਝ ਗਈ। ਭਾਰਤੀ ਜੋੜੀ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਵਿਚ 582 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਪਰ 8 ਜੋੜਿਆਂ ਦੇ ਦੂਜੇ ਗੇੜ ਵਿਚ 7 ਵੇਂ ਸਥਾਨ' ਤੇ ਰਹੀ। ਟਾਪ-4 ਜੋੜੀਆਂ (Indian Team missed Top-4) ਨੂੰ ਹੀ ਤਗਮਾ ਰਾਉਂਡ ਵਿਚ ਦਾਖਲਾ ਮਿਲਿਆ।
ਹੋਰ ਪੜ੍ਹੋ: ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਾਮਲਾ, ਇਕ ਪ੍ਰਵਾਰ ਵਿਚ ਘਿਰੀ SGPC
Manu Bhaker and Saurabh Chaudhary
ਇਸ ਦੇ ਨਾਲ ਹੀ ਭਾਰਤੀ ਪੁਰਸ਼ ਹਾਕੀ ਟੀਮ (Indian Men's Hockey Team) ਨੇ ਟੋਕੀਉ ਉਲੰਪਿਕ (Tokyo Olympics) ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਅਪਣੇ ਤੀਜੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਮਾਤ ਦਿੱਤੀ ਹੈ। ਭਾਰਤ ਵੱਲੋਂ ਦੋ ਗੋਲ ਰੁਪਿੰਦਰ ਪਾਲ ਸਿੰਘ ਅਤੇ ਇਕ ਗੋਲ ਸਿਮਰਨਜੀਤ ਸਿੰਘ ਨੇ ਕੀਤਾ ਹੈ।
ਹੋਰ ਪੜ੍ਹੋ: ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'
India men's team beat Spain 3-0 in Tokyo Olympics