
ਰਾਜਸਥਾਨ ਦੇ ਟੋਂਕ ਜਿਲ੍ਹੇ ਦੇ 20 ਸਾਲ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ 15 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ
ਨਵੀਂ ਦਿੱਲੀ : ਰਾਜਸਥਾਨ ਦੇ ਟੋਂਕ ਜਿਲ੍ਹੇ ਦੇ 20 ਸਾਲ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ 15 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਏਸ਼ੀਆ ਕਪ ਲਈ ਟੀਮ ਇੰਡੀਆ ਵਿਚ ਜਗ੍ਹਾ ਮਿਲੀ ਹੈ। ਤੁਹਾਨੂੰ ਦਸ ਦਈਏ ਕਿ ਇਸ ਟੂਰਨਾਮੈਂਟ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ।ਇਸ ਦੌਰਾਨ ਭਾਰਤੀ ਟੀਮ ਦੀ ਡੋਰ ਹੁਣ ਟੀਮ ਦੇ ਦਿੱਗਜ ਬੱਲੇਬਾਜ ਰੋਹਿਤ ਸ਼ਰਮਾ ਨੂੰ ਸੌਂਪ ਦਿੱਤੀ ਹੈ।
Will speak to Khalil Ahmed, who has been included Indian squad for Asia Cup, after an hour.. Send your questions you want me to ask him.
— Navneet Mundhra (@navneet_mundhra) September 1, 2018
ਜਦੋਂ ਕਿ ਇੱਕ-ਮਾਤਰ ਨਵਾਂ ਚਹੇਰਾ ਖਲੀਲ ਵੀ ਇਸ ਟੀਮ ਦਾ ਹਿੱਸਾ ਹਨ। ਜਿਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ `ਚ ਟੀਮ ਇੰਡੀਆ ਦੇ ਦਿਗਜ ਖਿਡਾਰੀ ਰਾਹੁਲ ਦਰਵਿੜ ਦਾ ਖਾਸ ਯੋਗਦਾਨ ਰਿਹਾ ਹੈ। ਰਾਹੁਲ ਦ੍ਰਵਿੜ ਦੀ ਦੇਖ ਰੇਖ `ਚ ਖੇਡੇ ਇਸ ਖਿਡਾਰੀ ਨੂੰ ਹੁਣ ਭਾਰਤੀ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਹੈ। ਸੱਚ ਕਿਹਾ ਜਾਵੇ ਤਾਂ ਭਾਰਤ ਨੂੰ ਜਹੀਰ ਖਾਨ ਦੇ ਬਾਅਦ ਇੱਕ ਬੇਹਤਰੀਨ ਖੱਬੇ ਹੱਥ ਦੇ ਤੇਜ਼ ਗੇਂਦਬਾਜ ਦੀ ਤਲਾਸ਼ ਹੈ , ਪਰ ਅਜੇ ਤਕ ਕੋਈ ਅਜਿਹਾ ਗੇਂਦਬਾਜ ਨਹੀਂ ਮਿਲਿਆ ਜੋ ਟੀਮ ਇੰਡੀਆ ਵਿਚ ਆਪਣੀ ਜਗ੍ਹਾ ਪੱਕੀ ਕਰ ਸਕੇ।
#ViratKohli has been given rest in #AsiaCup. Rohit Sharma will lead the side.? Players include S.Dhawan, KL Rahul, A.Rayudu, D.Kartick, H.Pandeya, MS.Dhoni Manish Pandey, K.Jadhav, Kuldeep, Y.Chahal, Axar Patel, Bhuvneshwar Kumar, J.Bumrah, S.Thakur, Khalil Ahmed.?? #cricket
— Arfa Feroz Zake (@ArfaSays_) September 1, 2018
ਹਾਲਾਂਕਿ ਜੈ ਦੇਵ ਉਨਾਦਕਤ ਅਤੇ ਬਰਿੰਦਰ ਸਰਨ ਦੀ ਟੀਮ ਵਿੱਚ ਐਟਰੀ ਹੋਈ, ਪਰ ਉਹ ਵੀ ਇਸ ਖਾਲੀ ਜਗ੍ਹਾ ਨੂੰ ਭਰਨ ਵਿਚ ਨਾਕਾਮ ਰਹੇ। ਹੁਣ ਭਾਰਤੀ ਚਇਨਕਰਤਾਵਾਂ ਨੇ ਜਵਾਨ ਖਲੀਲ ਅਹਿਮਦ ਉੱਤੇ ਭਰੋਸਾ ਜਤਾਇਆ ਹੈ। ਉਂਝ ਟੀਮ ਵਿਚ ਸ਼ਾਮਿਲ ਹੋਣ `ਤੇ ਖਲੀਲ ਨੇ ਵੀ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਉਹਨਾਂ ਨੇ ਕਿਹਾ , ਹੁਣ ਜਦੋਂ ਮੈਨੂੰ ਚੁਣਿਆ ਗਿਆ ਹੈ , ਮੈਂ ਸਿਰਫ ਏਸ਼ੀਆ ਕਪ ਹੀ ਨਹੀਂ ਭਾਰਤ ਲਈ ਜਿਆਦਾ ਤੋਂ ਜਿਆਦਾ ਮੈਚ ਖੇਡਣਾ ਚਾਹੁੰਦਾ ਹਾਂ। ਮੈਂ ਘੱਟ ਤੋਂ ਘੱਟ 10 ਸਾਲਾਂ ਤੱਕ ਖੇਡਣਾ ਚਾਹੁੰਦਾ ਹਾਂ ਅਤੇ ਜਿਨ੍ਹਾਂ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਵਿਕੇਟ ਲੈਣਾ ਚਾਹੁੰਦਾ ਹਾਂ।
Will speak to Khalil Ahmed, who has been included Indian squad for Asia Cup, after an hour.. Send your questions you want me to ask him.
— Navneet Mundhra (@navneet_mundhra) September 1, 2018
ਨਾਲ ਹੀ ਉਥੇ ਹੀ ਗੇਂਦਬਾਜੀ ਵਿਭਾਗ ਦੀ ਗੱਲ ਕਰੀਏ ਤਾਂ ਪਿੱਠ ਵਿੱਚ ਲੱਗੀ ਚੋਟ ਦੇ ਕਾਰਨ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋਣ ਵਾਲੇ ਭੁਵਨੇਸ਼ਵਰ ਕੁਮਾਰ ਨੂੰ ਏਸ਼ੀਆ ਕਪ ਲਈ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਹੋਰ ਤੇਜ ਗੇਂਦਬਾਜਾਂ ਵਿਚ ਜਸਪ੍ਰੀਤ ਬੁਮਰਾਹ ਅਤੇ ਸ਼ਾਰਦੁਲ ਠਾਕੁਰ ਸ਼ਾਮਿਲ ਹਨ। ਉਥੇ ਹੀ ਇੱਕ ਹੋਰ ਤੇਜ ਗੇਂਦਬਾਜ ਖਲੀਲ ਅਹਿਮਦ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਇਲਾਵਾ ਕੁਲਦੀਪ ਯਾਦਵ , ਯੁਜਵੇਂਦਰ ਚਹਿਲ ਅਤੇ ਅਕਸ਼ਰ ਪਟੇਲ ਦੇ ਰੂਪ ਵਿੱਚ ਤਿੰਨ ਸਪਿਨਰਸ ਨੂੰ ਟੀਮ ਵਿਚ ਸਥਾਨ ਦਿੱਤਾ ਗਿਆ ਹੈ।