ਮੈਚ ਫਿਕਸਿੰਗ ‘ਚ ਫਸੇ ਸ਼੍ਰੀਲੰਕਾ ਦੇ ਗੇਂਦਬਾਜ ਕੋਚ, ਆਈ.ਸੀ.ਆਈ ਨੇ ਕੀਤਾ ਬਰਖ਼ਾਸਤ
Published : Nov 1, 2018, 3:27 pm IST
Updated : Nov 1, 2018, 3:27 pm IST
SHARE ARTICLE
Sri Lanka Coach Nuwan Zoysa
Sri Lanka Coach Nuwan Zoysa

ਸ਼੍ਰੀਲੰਕਾ ਦੇ ਗੇਂਦਬਾਜੀ ਕੋਚ ਨੁਵਾਨ ਜੋਇਸਾ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਰਖ਼ਾਸਤ...

ਦੁਬਈ (ਪੀਟੀਆਈ) : ਸ਼੍ਰੀਲੰਕਾ ਦੇ ਗੇਂਦਬਾਜੀ ਕੋਚ ਨੁਵਾਨ ਜੋਇਸਾ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ‘ਚ ਹਲਚਲ ਪੈਦਾ ਹੋ ਗਈ ਹੈ। ਇਹ ਦੋਸ਼ ਉਹਨਾਂ ਦੇ ‘ਤੇ ਇੰਗਲੈਂਡ ਦੇ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਜੋਇਸਾ ਉਤੇ ਮੈਚ ਫਿਕਸਿੰਗ ਅਤੇ ਖਿਡਾਰੀਆਂ ਨੂੰ ਨਤੀਜੇ ‘ਤੇ ਅਸਰ ਪਾਉਣ ਲਈ ਪ੍ਰੇਰਿਤ ਕਰਨ ਲਈ ਦੋਸ਼ ਲੱਗੇ ਹਨ। ਆਈਸੀਸੀ ਨੇ ਇਕ ਸੰਪਾਦਨ ਨੂੰ ਕਿਹਾ, ਜੋਇਸਾ ਨੂੰ ਤੁਰੰਤ ਬਰਖ਼ਾਸਤ ਕਰ ਦਿਤਾ ਗਿਆ ਹੈ।

Sri Lanka Coach Nuwan Zoysa Sri Lanka Coach Nuwan Zoysa

ਉਹਨਾਂ ਦੇ ਕੋਲ ਦੋਸ਼ਾਂ ਦਾ ਜਵਾਬ ਦੇਣ ਲਈ ਇਕ ਨਵੰਬਰ ਤੋਂ ਲੈ ਕੇ 14 ਦਿਨ ਦਾ ਸਮਾਂ ਹੈ। ਆਈਸੀਸੀ ਇਸ ਮਾਮਲੇ ਵਿਚ ਅੱਗੇ ਕੋਈ ਟਿੱਪਣੀ ਨਹੀਂ ਕਰਨਗੇ। ਆਈਸੀਸੀ ਫਿਲਹਾਲ ਸ਼੍ਰੀਲੰਕਾ ਕ੍ਰਿਕਟ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ। ਆਈਸੀਸੀ ਦੀ ਐਂਟੀ ਕਰੱਪਸ਼ਨ ਯੂਨਿਟ ਇਹਨਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਹਾਲ ਹੀ ਵਿਚ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਤੇ ਦਿਗਜ਼ ਬੱਲੇਬਾਜ ਜੈਸੂਰੀਆ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ। ਉਸ ਤੋਂ ਬਾਅਦ ਉਹਨਾਂ ਉਤੇ ਜਾਂਚ ਵਿਚ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲੱਗਿਆ ਹੈ।

Sri Lanka Coach Nuwan Zoysa Sri Lanka Coach Nuwan Zoysa

ਸਾਬਕਾ ਤੇਜ਼ ਗੇਂਦਬਾਜ ਨੁਵਾਨ  ਜੋਇਸਾ ਨੇ ਸ਼੍ਰੀਲੰਕਾ ਲਈ 30 ਟੈਸਟ ਅਤੇ 95 ਵਨਡੇ ਮੈਚ ਖੇਡੇ ਹਨ। ਉਹਨਾਂ ਨੇ ਸਤੰਬਰ 2015 ਵਿਚ ਸ਼੍ਰੀਲੰਕਾ ਦੇ ਕੋਚ ਬਣਾਏ ਗਏ ਸੀ। ਉਹ ਉਤੇ ਆਈਸੀਸੀ ਦੀ ਧਾਰਾ 2.1.1,2.1.4 ਅਤੇ 2.4.4  ਦੇ ਉਲੰਘਣਾ ਦਾ ਦੋਸ਼ ਹੈ। ਜਿਸ ਦੀ ਜਾਂਚ ਆਈਸੀਸੀ ਦੁਆਰਾ ਬਣਾਈ ਹੋਈ ਕਮੇਟੀ ਕਰ ਰਹੀ ਹੈ। ਇਹ ਵੀ ਪੜ੍ਹੋ : ਕੇਟ ਦੀ ਦੁਨੀਆਂ ਵਿਚ ਗੇਂਦ ਦੀ ਵਜ੍ਹਾ ਨਾਲ ਕਈਂ ਹਾਦਸੇ ਹੋ ਚੁੱਕੇ ਹਨ। ਗੇਂਦ ਦੀ ਵਜ੍ਹਾ ਨਾਲ ਕਈਂ ਕ੍ਰਿਕਟਰਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਹਾਲ ਹੀ ‘ਚ ਇਕ ਵਾਰ ਫਿਰ ਗੇਂਦ ਦੀ ਵਜ੍ਹਾ ਨਾਲ ਕ੍ਰਿਕਟਰ ਦੇ ਮੈਦਾਨ ਵਿਚ ਇਕ ਹਾਦਸਾ ਹੋਇਆ ਹੈ, ਜਿਸ ਤੋਂ ਬਾਅਦ ਖਿਡਾਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। Sri Lanka Coach Nuwan Zoysa Sri Lanka Coach Nuwan Zoysa

ਹਾਲਾਂਕਿ, ਹੁਣ ਇਸ ਖਿਡਾਰੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਿਕ, ਨਿਸ਼ਾਨਾ ਫਿਲਡਿੰਗ ਦੇ ਅਧੀਨ ਸ਼ਾਰਟ ਲੈਗ ਉਤੇ ਖੜ੍ਹੇ ਸੀ ਤਾਂ ਆਫ਼ ਸਪੀਨਰ ਨਿਸ਼ਾਨ ਪੈਰਿਸ ਦੀ ਗੇਂਦ ਉਤੇ ਜੋਸ ਬਟਲਰ ਨੇ ਸ਼ਾਟ ਖੇਡਿਆ ਜਿਹੜਾ ਕੇ ਨਿਸ਼ਾਂਕੇ ਦੇ ਸਿਰ ਉਤੇ ਲੱਗਿਆ, ਨਿਸ਼ਾਂਕਾ ਨੇ ਹਾਲਾਂਕਿ ਹੈਲਮੇਟ ਲਗਾ ਲੱਖਿਆ ਸੀ, ਪਰ ਉਹ ਉਸੇ ਸਮੇਂ ਜਮੀਨ ‘ਤੇ ਗਿਰ ਗਏ। ਜਾਣਕਾਰੀ ਮਿਲੀ ਹੈ ਕਿ ਇਸ ਸਮੇਂ ਉਹ ਠੀਕ ਹਨ ਅਤੇ ਹੋਸ਼ ਵੀ ਹਨ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਹਾਂ ਉਹਨਾਂ ਦਾ ਐਮ.ਆਰ.ਆਈ ਸਕੈਨ ਕੀਤਾ ਜਾ ਰਿਹਾ ਹੈ। ਜਿਸ ਤੋਂ ਪਤਾ ਚਲ ਸਕੇ ਕਿ ਖੂਨ ਨਹੀਂ ਨਿਕਲਿਆ ਅਤੇ ਸਭ ਕੁਝ ਠੀਕ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement