ਸਾਲ ਦੇ ਅੰਤ ਤੱਕ ਲਖਨਊ ਅਤੇ ਕੋਚੀ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ
Published : Oct 19, 2018, 12:39 pm IST
Updated : Oct 19, 2018, 12:39 pm IST
SHARE ARTICLE
Flights for Lucknow and Kochi direct start by end of the year
Flights for Lucknow and Kochi direct start by end of the year

ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਸ਼ੁੱਕਰਵਾਰ ਨੂੰ ਤਿੰਨ ਸਾਲ ਦਾ ਹੋ ਰਿਹਾ ਹੈ। ਇਹ ਤਿੰਨ ਸਾਲ ਏਅਰਪੋਰਟ ਲਈ ਕਾਫ਼ੀ ਚੰਗੇ ਰਹੇ। ਏਅਰਪੋਰਟ ਦਾ...

ਚੰਡੀਗੜ੍ਹ (ਭਾਸ਼ਾ) : ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਸ਼ੁੱਕਰਵਾਰ ਨੂੰ ਤਿੰਨ ਸਾਲ ਦਾ ਹੋ ਰਿਹਾ ਹੈ। ਇਹ ਤਿੰਨ ਸਾਲ ਏਅਰਪੋਰਟ ਲਈ ਕਾਫ਼ੀ ਚੰਗੇ ਰਹੇ। ਏਅਰਪੋਰਟ ਦਾ ਰਨਵੇਅ 8600 ਮੀਟਰ ਤੱਕ ਫੈਲਿਆ ਹੋਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁਣ ਦੁਨੀਆ ਦੇ ਕਿਸੇ ਵੀ ਏਅਰਕਰਾਫਟ ਨੂੰ ਆਪਰੇਟ ਕਰਨ ਦੇ ਸਮਰੱਥ ਹੋ ਗਿਆ ਹੈ। ਇਥੋਂ ਸਾਰੇ ਏਅਰਬਸ ਅਤੇ ਬੋਇੰਗ-777 ਵਰਗੇ ਵੱਡੇ ਏਅਰਕਰਾਫਟ ਆਪਰੇਟ ਹੋ ਸਕਣਗੇ। ਇਸ ਨੂੰ ਵੇਖਦੇ ਹੋਏ ਏਅਰਲਾਇੰਸ ਇਸ ਵਿੰਟਰ ਸੀਜ਼ਨ ਵਿਚ ਚੰਡੀਗੜ੍ਹ ਤੋਂ ਨਵੀਂ ਫਲਾਈਟ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

Chandigarh AirportChandigarh Airportਸੂਤਰਾਂ  ਦੇ ਮੁਤਾਬਕ ਅਕਤੂਬਰ ਦੇ ਅੰਤ ਵਿਚ ਜਾਰੀ ਵਿੰਟਰ ਸ਼ੈਡਿਊਲ ਵਿਚ ਕੁਝ ਨਵੀਂ ਫਲਾਈਟਸ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹਨਾਂ ਵਿਚ ਇਕ ਫਲਾਈਟ ਕੋਚੀ ਦੀ ਅਤੇ ਦੂਜੀ ਫਲਾਈਟ ਲਖਨਊ ਦੀ ਸ਼ੁਰੂ ਹੋਣ ਜਾ ਰਹੀ ਹੈ। 12 ਵਿੰਗ ਏਅਰਫੋਰਸ ਦੇ ਏਓਸੀ-ਇਨ-ਸੀ ਐਸ ਸ਼੍ਰੀਨਿਵਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਵਿੰਟਰ ਸ਼ੈਡਿਊਲ ਵਿਚ ਤਕਰੀਬਨ 10 ਨਵੀਆਂ ਫਲਾਈਟਸ ਸ਼ਾਮਿਲ ਹੋਣ ਦੇ ਬਾਰੇ ਵਿਚ ਜ਼ਬਾਨੀ ਤੌਰ ‘ਤੇ ਦੱਸਿਆ ਗਿਆ ਹੈ। ਵਿੰਟਰ ਵਿਚ ਪੁਅਰ ਵਿਜ਼ੀਬੀਲਿਟੀ ਵਿਚ ਫਲਾਇਟ ਆਪਰੇਸ਼ਨ ਲਈ ਫਿਲਹਾਲ ਕੈਟ-1 ਆਈਐਲਐਸ ਲਗਾਇਆ ਜਾ ਰਿਹਾ ਹੈ।

Chandigarh FlightsChandigarh Flightsਏਅਰਫੋਰਸ ਦੇ ਸੂਤਰਾਂ ਮੁਤਾਬਕ 10 ਦਸੰਬਰ ਤੱਕ ਇਹ ਆਈਐਲਐਸ ਲੱਗ ਜਾਵੇਗਾ। ਇਸ ਦੇ ਨਾਲ ਗਰਾਊਂਡ ਲਾਇਟਿੰਗ ਸਿਸਟਮ ਨੂੰ ਵਧਾਇਆ ਜਾ ਰਿਹਾ ਹੈ, ਜਿਸ ਦੇ ਨਾਲ 900 ਮੀਟਰ ਦੀ ਵਿਜ਼ੀਬੀਲਿਟੀ ਉਤੇ ਫਲਾਈਟ ਆਪਰੇਟ ਹੋ ਸਕਣਗੀਆਂ। ਇਸ ਤੋਂ ਪਹਿਲਾਂ ਲੱਗੇ ਕੈਟ-1 ਆਈਐਲਐਸ ਨਾਲ 1200 ਮੀਟਰ ਦੀ ਵਿਜ਼ੀਬੀਲਿਟੀ ਉਤੇ ਫਲਾਈਟ ਆਪਰੇਟ ਹੁੰਦੀ ਸੀ। ਇਸ ਤੋਂ ਬਾਅਦ 31 ਮਾਰਚ ਤੱਕ ਏਅਰਫੋਰਸ ਵਲੋਂ ਕੈਟ-2 ਆਈਐਲਐਸ ਲਗਾ ਦਿਤਾ ਜਾਵੇਗਾ। ਇਸ ਦੀ ਮਦਦ ਨਾਲ 300 ਮੀਟਰ ਦੀ ਵਿਜ਼ੀਬੀਲਿਟੀ ਉਤੇ ਫਲਾਇਟ ਆਪਰੇਟ ਹੋ ਸਕਣਗੀਆਂ।

Start direct flightsStart direct flightsਕੈਟ-3ਬੀ ਆਈਐਲਐਸ ਜੁਲਾਈ 19 ਤੱਕ ਲੱਗ ਜਾਵੇਗਾ ਇਸ ਦੀ ਮਦਦ ਨਾਲ 50 ਤੋਂ 100 ਮੀਟਰ ਦੀ ਵਿਜ਼ੀਬੀਲਿਟੀ ਉਤੇ ਫਲਾਈਟ ਆਪਰੇਟ ਹੋ ਸਕਣਗੀਆਂ।

ਇਹ ਵੀ ਪੜ੍ਹੋ : ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਲਈ ਚੰਗੀ ਖ਼ਬਰ ਸਰਕਾਰ ਚੰਡੀਗੜ੍ਹ ਤੋਂ ਹਵਾਈ ਸੇਵਾ ਮੁਦਰਿਕਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਨਾਲ ਟੂਰਿਸਟ ਹਿਮਾਚਲ ਦੇ ਕਈ ਸ਼ਹਿਰਾਂ ਦੀ ਸੈਰ ਕਰ ਸਕਣਗੇ। ਹਫ਼ਤੇ ਦੇ ਸੱਤ ਦਿਨ ਮੁਦਰਿਕਾ ਸੇਵਾ ਉਪਲੱਬਧ ਰਹੇਗੀ। ਅਪ੍ਰੈਲ ਤੋਂ ਕੰਪਨੀ ਮੁਦਰਿਕਾ ਸੇਵਾਵਾਂ ਦੇਣਾ ਸ਼ੁਰੂ ਕਰੇਗੀ। ਕੰਪਨੀ ਚੰਡੀਗੜ੍ਹ-ਸ਼ਿਮਲਾ-ਕੁੱਲੂ ਅਤੇ ਧਰਮਸ਼ਾਲਾ ਲਈ ਮੁਦਰਿਕਾ ਸੇਵਾ ਦੇਵੇਗੀ।

ਇਸ ਦੇ ਲਈ ਕੰਪਨੀਆਂ ਨੂੰ ਫਾਈਨਲ ਕਰ ਦਿਤਾ ਗਿਆ ਹੈ। ਸਰਕਾਰ ਪ੍ਰਦੇਸ਼ ਵਿਚ ਹਵਾਈ ਸੇਵਾ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਮੁਦਰਿਕਾ ਹਵਾਈ ਸੇਵਾ ਸ਼ੁਰੂ ਕਰ ਰਹੀ ਹੈ ਜਿਸ ਦੇ ਨਾਲ ਪ੍ਰਦੇਸ਼ ਵਿਚ ਆਉਣ ਵਾਲੇ ਲੱਖਾਂ ਯਾਤਰੀਆਂ ਦੇ ਵਾਹਨਾਂ ਦਾ ਬੋਝ ਘੱਟ ਕੀਤਾ ਜਾ ਸਕੇ।  ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਯਾਤਰੀਆਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement