
ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ...
ਦੁਬਈ: ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਨਿਊਜੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਉੱਤੇ ਲੱਗੀ ਗੇਂਦਬਾਜੀ ਰੋਕ ਹਟਾਉਣ ਦਾ ਫੈਸਲਾ ਲਿਆ। ਆਈਸੀਸੀ ਵੱਲੋਂ ਤਾਜ਼ੀ ਜਾਂਚ ਵਿੱਚ ਵਿਲਿਅਮਸਨ ਦੇ ਗੇਂਦਬਾਜੀ ਐਕਸ਼ਨ ਨੂੰ ਸਹੀ ਪਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਗੇਂਦਬਾਜੀ ਕਰਨ ਦੀ ਇਜਾਜਤ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ। ਨਿਊਜੀਲੈਂਡ ਕ੍ਰਿਕੇਟ ਟੀਮ ਦੇ ਕਪਤਾਨ ਕੇਨ ਵਿਲਿਅਮਸਨ ਹੁਣ ਇੰਟਰਨੇਸ਼ਨਲ ਕ੍ਰਿਕੇਟ ਵਿੱਚ ਗੇਂਦਬਾਜੀ ਕਰ ਸਕਣਗੇ।
ICC
ਆਈਸੀਸੀ ਨੇ ਉਪਰ ਲਗਾਈ ਗਈ ਰੋਕ ਹਟਾਉਣ ਦਾ ਫੈਸਲਾ ਲਿਆ ਹੈ। ਆਫ ਸਪਿਨ ਗੇਂਦਬਾਜੀ ਕਰਨ ਵਾਲੇ ਵਿਲਿਅਮਸਨ ਦੇ ਐਕਸ਼ਨ ਨੂ ਗ਼ੈਰਕਾਨੂੰਨੀ ਪਾਇਆ ਗਿਆ ਸੀ। ਇਸ ਸਾਲ ਅਗਸਤ ਵਿੱਚ ਸ਼੍ਰੀਲੰਕਾ ਦੇ ਖਿਲਾਫ ਖੇਡੀ ਗਈ ਟੈਸਟ ਸੀਰੀਜ ਦੌਰਾਨ ਗੇਂਦਬਾਜੀ ਐਕਸ਼ਨ ਉੱਤੇ ਸ਼ੱਕ ਹੋਣ ‘ਤੇ ਰੋਕ ਲਗਾਈ ਗਈ ਸੀ। 14 ਤੋਂ 18 ਅਗਸਤ ਤੋਂ ਸ਼੍ਰੀਲੰਕਾ ਦੇ ਗਾਲ ‘ਚ ਇਹ ਟੈਸਟ ਮੈਚ ਖੇਡਿਆ ਗਿਆ ਸੀ। ਇਹ ਸੀਰੀਜ ਦਾ ਪਹਿਲਾ ਮੁਕਾਬਲਾ ਸੀ ਇਸਤੋਂ ਬਾਅਦ ਆਈਸੀਸੀ ਨੇ ਗੇਂਦਬਾਜੀ ਐਕਸ਼ਨ ਦੀ ਜਾਂਚ ਤੱਕ ਉਨ੍ਹਾਂ ਦੀ ਗੇਂਦਬਾਜੀ ‘ਤੇ ਰੋਕ ਲਗਾ ਦਿੱਤਾ ਸੀ।
ICC
11 ਅਕਤੂਬਰ ਨੂੰ ਵਿਲਿਅਮਸਨ ਦੀ ਗੇਂਦਬਾਜੀ ਐਕਸ਼ਨ ਦੀ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਨ੍ਹਾਂ ਦਾ ਗੁੱਟ 15 ਡਿਗਰੀ ਦੇ ਦਾਇਰੇ ਵਿੱਚ ਘੁੰਮਦਾ ਹੈ। ਜੇਕਰ ਕਿਸੇ ਗੇਂਦਬਾਜ ਦਾ ਗੁੱਟ ਗੇਂਦਬਾਜੀ ਦੌਰਾਨ 15 ਡਿਗਰੀ ਤੱਕ ਘੁੰਮਦੀ ਹੈ ਤਾਂ ਆਈਸੀਸੀ ਦੇ ਨਿਯਮ ਦੇ ਮੁਤਾਬਕ ਇਹ ਠੀਕ ਹੈ। ਇਸ ਤੋਂ ਪਹਿਲਾਂ ਜੁਲਾਈ 2014 ਵਿੱਚ ਵੀ ਵਿਲਿਅਮਸਨ ਦੇ ਗੇਂਦਬਾਜੀ ਐਕਸ਼ਨ ਉੱਤੇ ਸਵਾਲ ਖੜੇ ਹੋਏ ਸਨ। ਇਸਦੇ ਬਾਅਦ ਆਈਸੀਸੀ ਨੇ ਉਨ੍ਹਾਂ ਦੀ ਗੇਂਦਬਾਜੀ ਉੱਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਦਸੰਬਰ 2014 ਵਿੱਚ ਉਨ੍ਹਾਂ ਦੇ ਉਪਰ ਤੋਂ ਇਹ ਰੋਕ ਹਟਾ ਦਿੱਤੀ ਗਈ ਸੀ।