ਤਿੰਨਾਂ ਨੇ ਮਿਲ ਕੇ ਗਾਇਆ God Bless, ਵੀਡੀਉ ਵਾਇਰਲ
Diljit Dosanjh had Fun with Arshdeep and Jitesh Latest News in Punjabi ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਵੀਡੀਉ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਉ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਕਾਫ਼ੀ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਉ 'ਚ ਪਹਿਲਾਂ ਦਿਲਜੀਤ ਦੋਸਾਂਝ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਨੂੰ ਬੜੀ ਗਰਮਜੋਸ਼ੀ ਨਾਲ ਮਿਲਦੇ ਹਨ।
ਵੀਡੀਉ 'ਚ ਦਿਲਜੀਤ ਦੋਸਾਂਝ ਅਰਸ਼ਦੀਪ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਵਾਂ ਦਿੰਦੇ ਹੋਏ ਕਹਿੰਦੇ ਹਨ ਕਿ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਜੋ ਸੋਚਿਆ ਹੈ ਮਹਾਰਾਜ ਤੁਹਾਨੂੰ ਉਹ ਸੱਭ ਦੇਵੇ।
ਇਸ 'ਤੇ ਅਰਸ਼ਦੀਪ ਕਹਿੰਦੇ ਹੋਏ ਇਸੇ ਤਰ੍ਹਾਂ ਸਾਨੂੰ ਇੰਸਪਾਇਰ ਕਰਦੇ ਰਹੋ। ਅੱਗੋਂ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਂ ਖ਼ੁਦ ਤੁਹਾਡੇ ਤੋਂ ਬਹੁਤ ਇੰਸਪਾਇਰ ਰਿਹਾ ਹਾਂ। ਇਸ ਤੋਂ ਬਾਅਦ ਦਿਲਜੀਤ ਜਿਤੇਸ਼ ਸ਼ਰਮਾ ਨੂੰ ਮਿਲਦੇ ਹਨ ਤਾਂ ਜਿਤੇਸ਼ ਮਜ਼ਾਕ 'ਚ ਕਹਿੰਦੇ ਹਨ ਕਿ ਹਮੇਸ਼ਾ ਵੱਡੇ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ 'ਤੇ ਉਹ ਹਸਣ ਲੱਗਦੇ ਹਨ।
ਇਸ ਤੋਂ ਬਾਅਦ ਤਿੰਨੋਂ ਦਿਲਜੀਤ ਦੋਸਾਂਝ ਦੇ ਹੀ ਗੀਤ God Bless ਨੂੰ ਇਕੱਠੇ ਮਸਤੀ 'ਚ ਗਾਉਂਦੇ ਹਨ।
(For more news apart from Diljit Dosanjh had Fun with Arshdeep and Jitesh Latest News in Punjabi stay tuned to Rozana Spokesman.)
