
ਵਾਨੀ ਕਪੂਰ ਆਸਟ੍ਰੇਲੀਆਈ ਮਹਿਲਾ ਪੀਜੀਏ ਟੂਰ ( ਐਲਪੀਜੀਏ ) ਦਾ ਕਾਰਡ ਹਾਸਲ ਕਰਨ ਵਾਲੀ ਪਹਿਲੀ...
ਬਲਾਰਤ : ਵਾਨੀ ਕਪੂਰ ਆਸਟ੍ਰੇਲੀਆਈ ਮਹਿਲਾ ਪੀਜੀਏ ਟੂਰ ( ਐਲਪੀਜੀਏ ) ਦਾ ਕਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਗੋਲਫਰ ਬਣ ਗਈ ਹੈ। ਵਾਨੀ ਨੇ ਬਲਾਰਤ ਗੋਲਫ਼ ਕਲੱਬ ਵਿਚ ਖੇਡੇ ਗਏ ਪਹਿਲੇ ਕਵਾਲੀਫਾਇੰਗ ਟੂਰਨਾਮੈਂਟ ਵਿਚ 71 , 78 ਅਤੇ 69 ਦਾ ਕਾਰਡ ਖੇਡਿਆ।
Vani Kapoor
ਉਹ ਦੋ ਓਵਰ 218 ਦੇ ਸਕੋਰ ਦੇ ਨਾਲ ਸੰਯੁਕਤ ਰੂਪ ਨਾਲ 12ਵੇਂ ਸਥਾਨ ਉਤੇ ਰਹੀ। ਇਸ ਮੁਕਾਬਲੇ ਵਿਚ 81 ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਵਿਚੋਂ ਸਿਖਰਲੇ 20 ਨੂੰ ਆਸਟ੍ਰੇਲੀਆਈ ਐਲਪੀਜੀਏ ਵਿਚ ਖੇਡਣ ਦਾ ਮੌਕਾ ਮਿਲੇਗਾ।
So happy to have kick started the year by qualifying at the @ALPGtour. Finished tied 12 at the qualifiers which gives me the opportunity to play the alpg tour, Let tournaments and the Vic Open which is an @LPGA event. #dlf #callaway #mawana #golfer pic.twitter.com/kYAOZZWI7T
— Vani Kapoor (@vanikapoorgolf) February 1, 2019
ਕਵਾਲੀਫਾਇੰਗ ਮੁਕਾਬਲੇ ਵਿਚ ਭਾਗ ਲੈਣ ਵਾਲੀ ਹੋਰ ਭਾਰਤੀ ਖਿਡਾਰੀਆਂ ਵਿਚ ਉਪਦੇਸ਼ ਡਾਗਰ ਸੰਯੁਕਤ ਰੂਪ 30ਵੇਂ , ਸ਼ਰਧਾ ਮਦਾਨ ਸੰਯੁਕਤ 37ਵੇਂ ਅਤੇ ਰਿਧੀਮਾ ਦਿਲਾਵਰੀ ਸੰਯੁਕਤ ਰੂਪ ਨਾਲ 57ਵੇਂ ਸਥਾਨ ਉਤੇ ਰਹੀ। ਵਾਨੀ ਕਪੂਰ ਨੇ ਦੇਸ਼ ਦੇ ਨਾਂਅ ਉੱਚਾ ਕਰ ਦਿਤਾ ਹੈ ਜਿਸ ਨਾਲ ਹਰ ਕੋਈ ਦੇਸ਼ ਦੀ ਕੁੜੀ ਹੋਣ ਉਤੇ ਮਾਣ ਹਾਸਲ ਕਰ ਰਿਹਾ ਹੈ।