India vs England 2nd Test: ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਈਆਂ
Published : Feb 2, 2024, 7:43 pm IST
Updated : Feb 2, 2024, 7:43 pm IST
SHARE ARTICLE
India vs England 2nd Test: Yashasvi Jaiswal's unbeaten century takes India to 336/6
India vs England 2nd Test: Yashasvi Jaiswal's unbeaten century takes India to 336/6

ਯਸ਼ਸਵੀ ਜਾਇਸਵਾਲ ਦੋਹਰੇ ਸੈਂਕੜੇ ਦੇ ਨੇੜੇ ਪਹੁੰਚਿਆ

India vs England 2nd Test:: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਖ਼ਮੀ ਜਡੇਜਾ ਅਤੇ ਕੇਐਲ ਰਾਹੁਲ ਦੀ ਜਗ੍ਹਾ ਮੁਕੇਸ਼, ਕੁਲਦੀਪ ਅਤੇ ਰਜਤ ਪਾਟੀਦਾਰ ਨੇ ਟੈਸਟ ਟੀਮ ’ਚ ਡੈਬਿਊ ਕੀਤਾ ਹੈ। ਸ਼ੋਏਬ ਬਸ਼ੀਰ ਨੇ ਵੀ ਇੰਗਲੈਂਡ ਲਈ ਅਪਣਾ ਡੈਬਿਊ ਕੀਤਾ ਹੈ, ਜੋ ਵੀਜ਼ਾ ਕਾਰਨਾਂ ਕਰ ਕੇ ਪਹਿਲਾ ਟੈਸਟ ਨਹੀਂ ਖੇਡ ਸਕਿਆ ਸੀ।

ਭਾਰਤ ਨੇ ਯਸ਼ਸਵੀ ਜਾਇਸਵਾਲ (179*) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ ’ਤੇ 336 ਦੌੜਾਂ ਬਣਾਈਆਂ। ਰੋਹਿਤ ਸ਼ਰਮਾ  ਫਿਰ ਫ਼ਲਾਪ ਰਹੇ ਅਤੇ ਸਿਰਫ਼ 14 ਦੌੜਾਂ ਹੀ ਬਣਾ ਸਕੇ। ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਨੇ ਉਨ੍ਹਾਂ ਨੂੰ ਅਪਣੀ ਗੇਂਦ ਨਾਲ ਕੈਚ ਕਰਵਾਇਆ। ਸ਼ੁਭਮਨ ਗਿੱਲ ਇਕ ਵਾਰ ਫਿਰ ਵੱਡੀ ਪਾਰੀ ਖੇਡਣ ਵਿਚ ਨਾਕਾਮ ਰਹੇ ਅਤੇ 34 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਜਦਕਿ ਅਈਅਰ (27) ਅਤੇ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ (32) ਨੇ ਛੋਟੀਆਂ ਪਾਰੀਆਂ ਖੇਡੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਕਸ਼ਰ ਪਟੇਲ ਅਤੇ ਸ਼੍ਰੀਕਰ ਭਰਤ ਕ੍ਰਮਵਾਰ 27 ਅਤੇ 17 ਦੌੜਾਂ ਹੀ ਬਣਾ ਸਕੇ। ਯਸ਼ਸਵੀ ਜਾਇਸਵਾਲ ਤੋਂ ਇਲਾਵਾ ਸਾਰੇ ਬੱਲੇਬਾਜ਼ਾਂ ਨੂੰ ਚੰਗੀ ਸ਼ੁਰੂਆਤ ਵੀ ਮਿਲੀ ਪਰ ਉਹ ਵੱਡੀਆਂ ਪਾਰੀਆਂ ਖੇਡਣ ’ਚ ਨਾਕਾਮ ਰਹੇ ਤੇ ਸੈੱਟ ਹੋ ਕੇ ਗ਼ਲਤ ਸ਼ਾਟ ਮਾਰਦੇ ਆਊਟ ਹੋਏ। ਯਸ਼ਸਵੀ ਜਾਇਸਵਾਲ ਇਕ ਪਾਸਾ ਸੰਭਾਲੀ ਰਖਿਆ ਤੇ ਨਤੀਜੇ ਵਜੋਂ ਭਾਰਤ ਵੱਡੇ ਸਕੋਰ ਵਲ ਵਧ ਰਿਹਾ ਹੈ। ਅੰਤ ਵਿਚ ਅਸ਼ਵਿਨ ਜਾਇਸਵਾਲ ਨਾਲ ਮੌਜੂਦ ਸਨ। ਇੰਗਲੈਂਡ ਲਈ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ ਜਦਕਿ ਰੇਹਾਨ ਅਹਿਮਦ ਅਤੇ ਜੇਮਸ ਐਂਡਰਸਨ ਨੇ ਇਕ-ਇਕ ਵਿਕਟ ਲਈ।

 (For more Punjabi news apart from India vs England 2nd Test: Yashasvi Jaiswal's unbeaten century takes India to 336/6, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement