
ਰਾਜਸਥਾਨ ਲਈ ਰਿਆਨ ਪਰਾਗ ਨੇ ਖੇਡੀ ਅਰਧ ਸੈਂਕੜੇ ਦੀ ਪਾਰੀ
IPL 2024: 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। 17ਵੇਂ ਸੀਜ਼ਨ 'ਚ ਟੀਮ ਨੂੰ ਰਾਜਸਥਾਨ ਰਾਇਲਜ਼ ਨੇ ਅਪਣੇ ਹੀ ਘਰੇਲੂ ਮੈਦਾਨ 'ਤੇ 6 ਵਿਕਟਾਂ ਨਾਲ ਹਰਾਇਆ ਸੀ। ਸੀਜ਼ਨ ਵਿਚ ਰਾਜਸਥਾਨ ਦੀ ਇਹ ਲਗਾਤਾਰ ਤੀਜੀ ਜਿੱਤ ਸੀ।
ਸੋਮਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾਈਆਂ। ਟ੍ਰੇਂਟ ਬੋਲਟ ਅਤੇ ਯੁਜਵੇਂਦਰ ਚਾਹਲ ਨੇ 3-3 ਵਿਕਟਾਂ ਲਈਆਂ। ਮੁੰਬਈ ਵਲੋਂ ਤਿਲਕ ਵਰਮਾ ਨੇ 32 ਅਤੇ ਹਾਰਦਿਕ ਪੰਡਯਾ ਨੇ 34 ਦੌੜਾਂ ਬਣਾਈਆਂ।
ਰਾਜਸਥਾਨ ਨੇ 126 ਦੌੜਾਂ ਦਾ ਟੀਚਾ 15.3 ਓਵਰਾਂ ਵਿਚ ਹਾਸਲ ਕਰ ਲਿਆ। ਟੀਮ ਵਲੋਂ ਰਿਆਨ ਪਰਾਗ ਨੇ ਅਰਧ ਸੈਂਕੜਾ ਜੜਿਆ, ਉਨ੍ਹਾਂ ਨੇ 54 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮੁੰਬਈ ਲਈ ਆਕਾਸ਼ ਮਧਵਾਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਮੁੰਬਈ ਇੰਡੀਅਨਜ਼ ਆਪਣੇ ਹੀ ਘਰੇਲੂ ਮੈਦਾਨ 'ਤੇ ਸਿਰਫ 125 ਦੌੜਾਂ ਹੀ ਬਣਾ ਸਕੀ। ਆਈਪੀਐਲ ਦੇ 17ਵੇਂ ਸੀਜ਼ਨ ਵਿਚ ਇਹ ਸਭ ਤੋਂ ਘੱਟ ਸਕੋਰ ਸੀ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 143 ਦੌੜਾਂ ਬਣਾਈਆਂ ਸਨ।
ਮੁੰਬਈ ਵਲੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ, ਤਿਲਕ ਵਰਮਾ ਨੇ 32 ਅਤੇ ਹਾਰਦਿਕ ਪੰਡਯਾ ਨੇ 34 ਦੌੜਾਂ ਬਣਾਈਆਂ। ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਨਮਨ ਧੀਰ ਅਤੇ ਡਿਵਾਲਡ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਏ। ਬੋਲਟ ਨੇ ਤਿੰਨਾਂ ਨੂੰ ਪਵੇਲੀਅਨ ਭੇਜ ਦਿਤਾ।
ਦੋਵਾਂ ਟੀਮਾਂ ਦਾ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਟਿਮ ਡੇਵਿਡ, ਆਕਾਸ਼ ਮਧਵਾਲ, ਪੀਯੂਸ਼ ਚਾਵਲਾ, ਜੇਰਾਲਡ ਕੋਏਟਜ਼ੀ, ਕਵੇਨਾ ਮਾਫਾਕਾ ਅਤੇ ਜਸਪ੍ਰੀਤ ਬੁਮਰਾਹ।
ਇਮਪੈਕਟ ਪਲੇਅਰ: ਡੀਵਾਲਡ ਬਰੂਇਸ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨੰਦਰੇ ਬਰਗਰ ਅਤੇ ਅਵੇਸ਼ ਖਾਨ।
ਇਮਪੈਕਟ ਪਲੇਅਰ: ਸ਼ੁਭਮ ਦੂਬੇ।
(For more Punjabi news apart from Rajasthan Royals beat Mumbai Indians by six wickets ipl 2024 news, stay tuned to Rozana Spokesman)