Virat Kohli News : ਵਿਰਾਟ ਨੂੰ ਵੱਡਾ ਝਟਕਾ, ਕੋਹਲੀ ਦੇ ਪੱਬ ਵਿਰੁਧ FIR ਦਰਜ, ਲੱਗੇ ਗੰਭੀਰ ਦੋਸ਼ 
Published : Jun 2, 2025, 11:39 am IST
Updated : Jun 2, 2025, 11:39 am IST
SHARE ARTICLE
Big blow to Virat, FIR registered against Kohli's pub, serious allegations made News in Punjabi
Big blow to Virat, FIR registered against Kohli's pub, serious allegations made News in Punjabi

Virat Kohli News : ਜਾਣੋ ਕੀ ਹੈ ਪੂਰਾ ਮਾਮਲਾ

Big blow to Virat, FIR registered against Kohli's pub, serious allegations made News in Punjabi : ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲੁਰੂ ਵਿਚ ਕੋਹਲੀ ਦੇ ਪੱਬ, One8 ਕਮਿਊਨ, ਨੂੰ ਇਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪੱਬ ਬੰਗਲੁਰੂ ਵਿਚ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਹੈ।

ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਇਸ ਸਮੇਂ IPL ਵਿਚ ਧਮਾਲ ਮਚਾ ਰਿਹਾ ਹੈ। ਉਨ੍ਹਾਂ ਦੀ ਟੀਮ ਰਾਇਲ ਚੈਲੇਂਜਰਸ ਬੰਗਲੁਰੂ ਵੀ IPL 2025 ਦੇ ਫ਼ਾਈਨਲ ਵਿਚ ਪਹੁੰਚ ਗਈ ਹੈ। ਹੁਣ ਉਹ ਖਿਤਾਬ ਤੋਂ ਸਿਰਫ਼ 1 ਕਦਮ ਦੂਰ ਹਨ। ਇਸ ਦੌਰਾਨ, ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲੁਰੂ ਵਿਚ ਕੋਹਲੀ ਦੇ ਪੱਬ, One8 ਕਮਿਊਨ, ਨੂੰ ਇਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਸਿਗਰੇਟਸ ਐਂਡ ਅਦਰ ਤਮਾਕੂ ਪ੍ਰੋਡਕਟਸ ਐਕਟ (COTPA) 2003 ਦੇ ਤਹਿਤ ਪੱਬ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਇਹ ਪੱਬ ਬੰਗਲੁਰੂ ਵਿਚ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਹੈ, ਜੋ ਕਿ ਐਮ. ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਕਸਤੂਰਬਾ ਰੋਡ 'ਤੇ ਹੈ।

ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਵਨ8 ਕਮਿਊਨ ਪੱਬ ਵਿਚ ਸਮੋਕਿੰਗ ਏਰੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, 1 ਜੂਨ, 2025 ਨੂੰ, ਕਬਨ ਪਾਰਕ ਪੁਲਿਸ ਸਟੇਸ਼ਨ ਨੇ ਪੱਬ ਦੇ ਮੈਨੇਜਰ ਵਿਰੁਧ ਐਫ਼ਆਈਆਰ ਦਰਜ ਕੀਤੀ। ਜਾਂਚ ਦੌਰਾਨ, ਪਾਇਆ ਗਿਆ ਕਿ ਪੱਬ ਵਿਚ ਸਮੋਕਿੰਗ ਏਰੀਆ ਸਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ, ਜੋ ਕਿ COTPA ਐਕਟ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਐਕਟ ਦੇ ਤਹਿਤ, ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਲਈ ਸਖ਼ਤ ਨਿਯਮ ਨਿਰਧਾਰਤ ਕੀਤੇ ਗਏ ਹਨ, ਤੇ ਉਨ੍ਹਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਨ8 ਕਮਿਊਨ ਪੱਬ ਕਾਨੂੰਨੀ ਵਿਵਾਦਾਂ ਵਿੱਚ ਫਸਿਆ ਹੋਵੇ। ਇਸ ਤੋਂ ਪਹਿਲਾਂ ਜੁਲਾਈ 2024 ਵਿਚ, ਬੰਗਲੁਰੂ ਪੁਲਿਸ ਨੇ ਇਸ ਪੱਬ ਵਿਰੁਧ ਕਾਰਵਾਈ ਕੀਤੀ ਸੀ। ਉਸ ਸਮੇਂ ਸਵੇਰੇ 1 ਵਜੇ ਤੋਂ ਬਾਅਦ ਵੀ ਪੱਬ ਨੂੰ ਖੁੱਲ੍ਹਾ ਰੱਖਣ ਤੇ ਗਾਹਕਾਂ ਦੀ ਸੇਵਾ ਕਰਨ ਲਈ ਐਫ਼ਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ, ਦਸੰਬਰ 2024 ਵਿਚ, ਗ੍ਰੇਟਰ ਬੰਗਲੌਰ ਨਗਰ ਨਿਗਮ (BBMP) ਨੇ ਪੱਬ ਨੂੰ ਅੱਗ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਸੀ। 

ਦੱਸ ਦਈਏ ਵਨ8 ਕਮਿਊਨ ਵਿਰਾਟ ਕੋਹਲੀ ਦੀ ਇਕ ਮਸ਼ਹੂਰ ਰੈਸਟੋਰੈਂਟ ਅਤੇ ਪੱਬ ਚੇਨ ਹੈ, ਜਿਸ ਦੀਆਂ ਦਿੱਲੀ, ਮੁੰਬਈ, ਪੁਣੇ, ਕੋਲਕਾਤਾ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰਾਂ ਵਿਚ ਸ਼ਾਖਾਵਾਂ ਹਨ।

ਕੋਹਲੀ ਆਈਪੀਐਲ ਟਰਾਫ਼ੀ ਦੇ ਸੋਕੇ ਨੂੰ ਖ਼ਤਮ ਕਰਨ ਤੋਂ ਸਿਰਫ਼ 1 ਕਦਮ ਦੂਰ 
ਵਿਰਾਟ ਕੋਹਲੀ ਦਾ ਧਿਆਨ ਇਸ ਸਮੇਂ ਆਈਪੀਐਲ 'ਤੇ ਹੈ। ਉਹ ਅਪਣੀ ਆਈਪੀਐਲ ਟਰਾਫ਼ੀ ਦੇ ਸੋਕੇ ਨੂੰ ਖ਼ਤਮ ਕਰਨ ਤੋਂ ਸਿਰਫ਼ 1 ਕਦਮ ਦੂਰ ਹੈ। ਇਹ ਸੀਜ਼ਨ ਵਿਰਾਟ ਲਈ ਇਕ ਬੱਲੇਬਾਜ਼ ਵਜੋਂ ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਨੇ 14 ਮੈਚਾਂ ਵਿਚ 55.81 ਦੀ ਔਸਤ ਨਾਲ 614 ਦੌੜਾਂ ਬਣਾਈਆਂ ਹਨ। ਜਿਸ ਵਿਚ 8 ਅਰਧ-ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ, ਉਸ ਦਾ ਸਟ੍ਰਾਈਕ ਰੇਟ ਵੀ 146.53 ਰਿਹਾ ਹੈ।
 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement