De Gukesh News: ਡੀ ਗੁਕੇਸ਼ ਦੀ ਇਤਿਹਾਸਕ ਜਿੱਤ, ਪਹਿਲੀ ਵਾਰ ਮੈਗਨਸ ਕਾਰਲਸਨ ਨੂੰ ਹਰਾਇਆ
Published : Jun 2, 2025, 7:59 am IST
Updated : Jun 2, 2025, 7:59 am IST
SHARE ARTICLE
De Gukesh defeats Magnus Carlsen for the first time
De Gukesh defeats Magnus Carlsen for the first time

De Gukesh News: ਲਗਾਤਾਰ ਦੂਜੇ ਸਾਲ, ਕਾਰਲਸਨ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਕਿਸੇ ਭਾਰਤੀ ਖਿਡਾਰੀ ਤੋਂ ਹਾਰਿਆ

De Gukesh defeats Magnus Carlsen for the first time: ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਗੁਕੇਸ਼ ਨੇ ਮਹਾਨ ਸ਼ਤਰੰਜ ਖਿਡਾਰੀਆਂ ਵਿੱਚੋਂ ਇੱਕ, ਮੈਗਨਸ ਕਾਰਲਸਨ ਨੂੰ ਹਰਾਇਆ ਹੈ। ਭਾਰਤੀ ਗ੍ਰੈਂਡਮਾਸਟਰ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ 2025 ਦੇ ਛੇਵੇਂ ਦੌਰ ਵਿੱਚ ਕਾਰਲਸਨ ਉੱਤੇ ਜਿੱਤ ਦਰਜ ਕੀਤੀ। ਲਗਾਤਾਰ ਦੂਜੇ ਸਾਲ, ਕਾਰਲਸਨ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਕਿਸੇ ਭਾਰਤੀ ਖਿਡਾਰੀ ਤੋਂ ਹਾਰਿਆ ਹੈ। ਪਿਛਲੇ ਸਾਲ ਉਸ ਨੂੰ ਆਰ ਪ੍ਰਗਿਆਨੰਧਾ ਨੇ ਹਰਾਇਆ ਸੀ। ਹੁਣ ਗੁਕੇਸ਼ ਨੇ ਕਾਰਲਸਨ ਨੂੰ ਹਰਾ ਦਿੱਤਾ ਹੈ।

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੇ ਸ਼ੁਰੂਆਤ ਵਿੱਚ ਦਬਦਬਾ ਬਣਾਇਆ ਅਤੇ ਲੀਡ ਹਾਸਲ ਕੀਤੀ। ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਦੇ ਹੋਏ, ਇਸ ਤਜਰਬੇਕਾਰ ਖਿਡਾਰੀ ਨੇ ਜ਼ਿਆਦਾਤਰ ਸਮਾਂ ਗੁਕੇਸ਼ ਨੂੰ ਬਹੁਤ ਦਬਾਅ ਵਿੱਚ ਰੱਖਿਆ। ਹਾਲਾਂਕਿ, ਗੁਕੇਸ਼ ਨੇ ਹਾਰ ਨਹੀਂ ਮੰਨੀ ਅਤੇ ਬਹਾਦਰੀ ਨਾਲ ਲੜਿਆ। ਆਖ਼ਰੀ ਪਲਾਂ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਗੁਕੇਸ਼ ਹਾਰ ਜਾਵੇਗਾ ਪਰ ਫਿਰ ਕਾਰਲਸਨ ਨੇ ਇੱਕ ਵੱਡੀ ਗਲਤੀ ਕਰ ਦਿੱਤੀ।

ਇੱਥੋਂ, ਗੁਕੇਸ਼ ਨੇ ਇੱਕ ਜ਼ੋਰਦਾਰ ਜਵਾਬੀ ਹਮਲਾ ਕੀਤਾ ਅਤੇ ਸਹੀ ਚਾਲਾਂ ਕਰਕੇ ਕਾਰਲਸਨ ਨੂੰ ਹਾਰਨ ਲਈ ਮਜਬੂਰ ਕਰ ਦਿੱਤਾ। 19 ਸਾਲਾ ਗੁਕੇਸ਼ ਨੇ ਇੰਕਰੀਮੈਂਟ ਟਾਈਮ ਕੰਟਰੋਲ ਵਿੱਚ ਕਾਰਲਸਨ ਨੂੰ ਹਰਾਇਆ। ਇਹ ਕੁਝ ਹੱਦ ਤੱਕ ਰੈਪਿਡ ਫਾਰਮੈਟ ਵਰਗਾ ਹੈ। ਕਾਰਲਸਨ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਗੁਕੇਸ਼ ਰੈਪਿਡ ਫ਼ਾਰਮੈਟ ਵਿੱਚ ਚੰਗਾ ਖਿਡਾਰੀ ਨਹੀਂ ਹੈ। ਗੁਕੇਸ਼ ਨੇ ਇਸ ਦਾ ਵਧੀਆ ਜਵਾਬ ਦਿੱਤਾ ਹੈ ਅਤੇ ਉਸ ਦਾ ਹੰਕਾਰ ਤੋੜ ਦਿੱਤਾ ਹੈ।

 

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement