Naman Tanwar News: ਭਾਰਤੀ ਮੁੱਕੇਬਾਜ਼ ਨਮਨ ਤੰਵਰ ਨੇ ਥਾਈਲੈਂਡ ਵਿੱਚ ਜਿੱਤਿਆ ਸੋਨ ਤਮਗਾ
Published : Jun 2, 2025, 8:54 am IST
Updated : Jun 2, 2025, 11:51 am IST
SHARE ARTICLE
Indian boxer Naman Tanwar wins gold medal in Thailand News
Indian boxer Naman Tanwar wins gold medal in Thailand News

ਥਾਈਲੈਂਡ ਓਪਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਚੀਨੀ ਮੁੱਕੇਬਾਜ਼ ਨੂੰ 4-1 ਨਾਲ ਹਰਾਇਆ

Indian boxer Naman Tanwar wins gold medal in Thailand News: ਹਰਿਆਣਾ ਦੇ ਮੁੱਕੇਬਾਜ਼ ਨਮਨ ਤੰਵਰ ਨੇ ਥਾਈਲੈਂਡ ਵਿੱਚ ਚੱਲ ਰਹੇ ਥਾਈਲੈਂਡ ਓਪਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਚੀਨੀ ਮੁੱਕੇਬਾਜ਼ ਨੂੰ 4-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ ਹੈ। ਨਮਨ ਤੰਵਰ ਉਹ ਮੁੱਕੇਬਾਜ਼ ਹੈ ਜਿਸ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਮੁੱਕੇਬਾਜ਼ੀ ਤਮਗ਼ਾ ਜਿੱਤਿਆ ਸੀ।

ਨਮਨ, ਮੂਲ ਰੂਪ ਵਿੱਚ ਭਿਵਾਨੀ ਦੇ ਹਲੂਵਾਸ ਪਿੰਡ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿੱਚ ਭਿਵਾਨੀ ਦੀ ਡੀਸੀ ਕਲੋਨੀ ਦਾ ਵਸਨੀਕ ਹੈ। ਉਸ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਹ ਖੇਡ ਖੇਡਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਸਨੂੰ ਪਤਾ ਹੀ ਨਹੀਂ ਲੱਗਾ ਕਿ ਉਸਨੂੰ ਕਦੋਂ ਮੁੱਕੇਬਾਜ਼ੀ ਦਾ ਸ਼ੌਕ ਪੈ ਗਿਆ। ਉਸ ਨੇ ਇਹ ਖੇਡ 2012 ਵਿੱਚ ਖੇਡਣੀ ਸ਼ੁਰੂ ਕੀਤੀ ਸੀ, ਜਦੋਂ ਉਹ ਲਗਭਗ 14 ਸਾਲ ਦਾ ਸੀ।

ਨਮਨ ਤੰਵਰ ਭਿਵਾਨੀ ਦੀ ਦਰੋਣਾਚਾਰੀਆ ਪੁਰਸਕਾਰ ਜੇਤੂ ਕੈਪਟਨ ਹਵਾ ਸਿੰਘ ਸ਼ਿਓਰਨ ਅਕੈਡਮੀ ਵਿੱਚ ਅਭਿਆਸ ਕਰਦਾ ਹੈ। ਨਮਨ ਤੰਵਰ ਉੱਤਰੀ ਰੇਲਵੇ ਦੇ ਇੱਕ ਸੀਨੀਅਰ ਟੀਟੀਈ ਹਨ, ਜੋ ਇਸ ਸਮੇਂ ਆਨੰਦ ਵਿਹਾਰ ਸਟੇਸ਼ਨ 'ਤੇ ਤਾਇਨਾਤ ਹਨ।

 

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement