Punjab Kings Victory News: 11 ਸਾਲਾਂ ਬਾਅਦ IPL ਦੇ ਫ਼ਾਈਨਲ ਵਿੱਚ ਪਹੁੰਚਿਆ ਪੰਜਾਬ ਕਿੰਗਜ਼, ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ
Published : Jun 2, 2025, 7:32 am IST
Updated : Jun 2, 2025, 11:53 am IST
SHARE ARTICLE
Punjab Kings beat Mumbai Indians by 5 wickets News
Punjab Kings beat Mumbai Indians by 5 wickets News

Punjab Kings Victory News: ਭਲਕੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਵੇਗੀ ਖਿਤਾਬੀ ਟੱਕਰ

Punjab Kings beat Mumbai Indians by 5 wickets News: ਕਪਤਾਨ ਸ਼੍ਰੇਅਸ ਅਈਅਰ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ, ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ 2025 ਦੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ | ਕਪਤਾਨ ਸ਼੍ਰੇਅਸ ਛਿੱਕਾ ਮਾਰ ਕੇ ਟੀਮ ਨੂੰ ਜਿੱਤ ਵੱਲ ਲੈ ਗਏ | ਉਨ੍ਹਾਂ ਨੇ 41 ਗੇਂਦਾਂ 'ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੇ ਕੁਆਲੀਫ਼ਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ, ਟੀਮ 11 ਸਾਲਾਂ ਬਾਅਦ ਆਈਪੀਐਲ ਫ਼ਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ, ਟੀਮ ਨੇ 2014 ਸੀਜ਼ਨ ਦਾ ਖ਼ਿਤਾਬੀ ਮੈਚ ਖੇਡਿਆ ਸੀ। ਹੁਣ ਫ਼ਾਈਨਲ 3 ਜੂਨ ਨੂੰ ਪੰਜਾਬ ਅਤੇ ਬੰਗਲੁਰੂ ਵਿਚਕਾਰ ਖੇਡਿਆ ਜਾਵੇਗਾ।

ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਨੇ 19 ਓਵਰਾਂ ਵਿੱਚ 204 ਦੌੜਾਂ ਦੇ ਟੀਚੇ ਹਾਸਲ ਕਰ ਲਿਆ । ਕਪਤਾਨ ਸ਼੍ਰੇਅਸ ਨੇ ਛਿੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 41 ਗੇਂਦਾਂ 'ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਵਿੱਚ 5 ਚੌਕੇ ਅਤੇ 8 ਛਿੱਕੇ ਸ਼ਾਮਲ ਸਨ। ਉਨ੍ਹਾਂ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

ਸ਼੍ਰੇਅਸ ਤੋਂ ਇਲਾਵਾ ਨੇਹਲ ਵਢੇਰਾ ਨੇ 48 ਅਤੇ ਜੋਸ਼ ਇੰਗਲਿਸ ਨੇ 38 ਦੌੜਾਂ ਬਣਾਈਆਂ। ਅਸ਼ਵਨੀ ਕੁਮਾਰ ਨੇ ਦੋ ਵਿਕਟਾਂ ਲਈਆਂ। ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੇ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਦੀ ਪਾਰੀ ਖੇਡੀ। ਜੌਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ। ਪੰਜਾਬ ਲਈ ਅਜ਼ਮਤੁੱਲਾਹ ਉਮਰਜ਼ਈ ਨੇ 2 ਵਿਕਟਾਂ ਲਈਆਂ। 
 

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement