ਟੈਨਿਸ ਖਿਡਾਰੀ ਸਾਨੀਆ ਮਿਰਜ਼ਾ 'ਤੇ ਬਣੇਗੀ ਬਾਇਓਪਿਕ
Published : Aug 2, 2018, 5:09 pm IST
Updated : Aug 2, 2018, 5:09 pm IST
SHARE ARTICLE
Sania Mirza
Sania Mirza

ਅੱਜ ਕੱਲ ਬਾਲੀਵੁਡ ਵਿਚ ਖਿਡਾਰੀਆਂ ਦੇ 'ਤੇ ਬਾਇਓਪਿਕ ਬਣਾਉਣ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਪਹਲੇ ਮਹਿੰਦਰ ਸਿੰਘ ਧੋਨੀ ਦੇ ਉਤੇ ਬਾਇਓਪਿਕ ਬਣਾਈ ਗਈ ਉਸ ਤੋਂ ਬਾਅਦ ਹਾਲ...

ਅੱਜ ਕੱਲ ਬਾਲੀਵੁਡ ਵਿਚ ਖਿਡਾਰੀਆਂ ਦੇ 'ਤੇ ਬਾਇਓਪਿਕ ਬਣਾਉਣ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਪਹਲੇ ਮਹਿੰਦਰ ਸਿੰਘ ਧੋਨੀ ਦੇ ਉਤੇ ਬਾਇਓਪਿਕ ਬਣਾਈ ਗਈ ਉਸ ਤੋਂ ਬਾਅਦ ਹਾਲ ਹੀ 'ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੇ ਉਤੇ ਬਾਇਓਪਿਕ ਸੂਰਮਾ ਬਣਾਈ ਗਈ। ਇਸ ਤੋਂ ਇਲਾਵਾ ਸ਼ਰੱਧਾ ਕਪੂਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਰੋਲ ਵਿਚ ਜਦਕਿ ਹਰਸ਼ਵਰਧਨ ਕਪੂਰ ਸਾਬਕਾ ਪ੍ਰੋਫੈਸ਼ਨਲ ਸ਼ੂਟਰ ਅਭਿਨਵ ਬਿੰਦਰਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਣਗੇ। 

Sania MirzaSania Mirza

ਖਬਰਾਂ ਫ਼ਿਲਮ ਪ੍ਰੋਡਿਊਸਰ ਰਾਣੀ ਸਕਰੂਵਾਲਾ ਨੇ ਭਾਰਤ ਦੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ 'ਤੇ ਬਾਇਓਪਿਕ ਬਣਾਉਣ ਲਈ ਰਾਈਟਸ ਖਰੀਦੇ ਹਨ। ਸੂਤਰਾਂ ਮੁਤਾਬਕ, ਕਈ ਲੋਕ ਸਾਨੀਆ ਮਿਰਜ਼ਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਾ ਚਾਹੁੰਦੇ ਹਨ ਪਰ ਅਖਿਰਕਾਰ ਇਸ ਫ਼ਿਲਮ ਦੇ ਰਾਈਟਸ ਰਾਣੀ ਨੂੰ ਮਿਲ ਗਏ ਹਨ। ਇਸ ਫ਼ਿਲਮ ਵਿਚ ਸਾਨੀਆ ਦੀ ਪ੍ਰੋਫੈਸ਼ਨਲ ਅਤੇ ਨਿਜੀ ਜ਼ਿੰਦਗੀ ਨੂੰ ਦਿਖਾਇਆ ਜਾਵੇਗਾ। ਛੇਤੀ ਹੀ ਇਸ ਫ਼ਿਲਮ ਲਈ ਡਾਇਰੈਕਟਰ ਦੀ ਚੋਣ ਕਰ ਲਈ ਜਾਵੇਗੀ ਅਤੇ ਉਸ ਤੋਂ ਬਾਅਦ ਇਸ ਦੇ ਲਈ ਕਾਸਟਿੰਗ ਸ਼ੁਰੂ ਕੀਤੀ ਜਾਵੇਗੀ।  

Sania MirzaSania Mirza

ਦੱਸ ਦਈਏ ਕਿ ਸਾਨੀਆ ਦਾ ਜਨਮ ਮੁੰਬਈ ਵਿਚ ਹੋਇਆ ਸੀ ਪਰ ਉਨ੍ਹਾਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਮਾਂ ਪਿਓ ਇਮਰਾਨ ਅਤੇ ਨਸੀਮਾ ਮਿਰਜ਼ਾ ਹੈਦਰਾਬਾਦ ਚਲੇ ਗਏ। ਸਾਨੀਆ ਨੇ 6 ਸਾਲ ਦੀ ਉਮਰ ਵਿਚ ਟੈਨਿਸ ਖੇਡਣਾ ਸ਼ੁਰੂ ਕਰ ਦਿਤਾ ਸੀ ਅਤੇ ਸਾਲ 2003 ਤੋਂ ਉਨ੍ਹਾਂ ਨੇ ਪ੍ਰੋਫੈਸ਼ਨਲ ਟੈਨਿਸ ਖੇਡਣਾ ਸ਼ੁਰੂ ਕਰ ਦਿਤਾ। 2003 ਵਿਚ ਉਨ੍ਹਾਂ ਨੇ ਔਰਤਾਂ ਦਾ ਵਿੰਬਲਡਨ ਡਬਲਸ ਦਾ ਟਾਈਟਲ ਜਿੱਤੀਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 6 ਗਰੈਂਡ ਸਲੈਮ ਡਬਲਸ ਦੇ ਟਾਈਟਲ ਜਿੱਤੇ ਹਨ।  

Sania MirzaSania Mirza

ਭਾਰਤ ਸਰਕਾਰ ਵਲੋਂ ਸਾਨੀਆ ਨੂੰ ਪਦਮਸ਼ਰੀ, ਪਦਮ ਭੂਸ਼ਣ, ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਾਨੀਆ 12 ਅਪ੍ਰੈਲ 2010 ਨੇ ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਹਾਲ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ ਉਹ ਗਰਭਵਤੀ ਹਨ। ਇਸ ਤੋਂ ਇਲਾਵਾ ਸਾਨੀਆ ਦੇ ਫਿਲਮ ਇੰਡਸਟਰੀ ਵਿਚ ਕਈ ਦੋਸਤ ਹਨ ਅਤੇ ਉਹ ਟੀਵੀ ਕਮਰਸ਼ਲ ਅਤੇ ਟੀਵੀ ਸ਼ੋਅਜ਼ ਵਿਚ ਅਕਸਰ ਦਿਖਾਈ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement