
ਭਾਰਤੀ ਰੋਲਰ ਸਕੇਟਰਾਂ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਦਿਤਾ
ਹਾਂਗਜ਼ੂ: ਭਾਰਤੀ ਰੋਲਰ ਸਕੇਟਰਾਂ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਦਿਤਾ ਅਤੇ ਮਹਿਲਾ ਅਤੇ ਪੁਰਸ਼ ਟੀਮਾਂ ਨੇ ਮੁਕਾਬਲਿਆਂ ਵਿਚ ਕਾਂਸੀ ਦੇ ਤਮਗ਼ੇ ਜਿੱਤੇ।
ਸੰਜਨਾ ਬਥੁਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ ਦੇ ਭਾਰਤੀ ਕੁਆਟਰ ਨੇ 4:34.861 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਚੀਨੀ ਤਾਈਪੇ ਨੇ ਸੋਨ ਤਮਗ਼ਾ ਅਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ।
ਪੁਰਸ਼ ਵਰਗ ਵਿਚ ਆਰਿਅਨਪਾਲ ਸਿੰਘ ਘੁੰਮਣ, ਆਨੰਦ ਕੁਮਾਰ ਵੇਲਕੁਮਾਰ, ਸਿਧਾਂਤ ਕਾਂਬਲੇ ਅਤੇ ਵਿਕਰਮ ਇੰਗਲ ਨੇ 4:10.128 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਚੀਨੀ ਤਾਈਪੇ ਨੇ ਸੋਨ ਤਮਗ਼ਾ ਅਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ।