
ਮਿਕਸਡ ਡਬਲਜ਼ ਮੁਕਾਬਲੇ ਵਿਚ ਚੀਨੀ ਜੋੜੀ ਨੂੰ ਹਰਾਇਆ
ਹਾਂਗਜ਼ੂ: ਏਸ਼ੀਆਈ ਖੇਡਾਂ 2023 ਵਿਚ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਨੇ ਹੁਣ ਤਕ ਸਿਰਫ਼ ਨਿਸ਼ਾਨੇਬਾਜ਼ੀ ਵਿਚ ਹੀ 6 ਸੋਨ ਤਗਮੇ ਜਿੱਤੇ ਹਨ। ਅੱਜ ਸੱਤਵੇਂ ਦਿਨ ਵੀ ਭਾਰਤੀ ਖਿਡਾਰੀ ਸਕੁਐਸ਼, ਨਿਸ਼ਾਨੇਬਾਜ਼ੀ ਅਤੇ ਟੈਨਿਸ ਵਿਚ ਤਗਮੇ ਜਿੱਤ ਸਕਦੇ ਹਨ। ਭਾਰਤ ਨੇ ਹੁਣ ਤਕ 33 ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਇਨਸਾਨੀਅਤ ਸ਼ਰਮਸਾਰ, ਮਤਰੇਏ ਪਿਓ ਨੇ ਆਪਣੀ ਹੀ ਧੀ ਨਾਲ ਕੀਤਾ ਬਲਾਤਕਾਰ
ਇਸ ਦੌਰਾਨ ਭਾਰਤ ਨੇ ਟੈਨਿਸ ਵਿਚ ਵੀ ਸੋਨ ਤਮਗ਼ਾ ਜਿੱਤ ਲਿਆ ਹੈ। ਰੋਹਨ ਬੋਪੰਨਾ ਅਤੇ ਰੁਤੁਜਾ ਭੌਂਸਲੇ ਨੇ ਮਿਕਸਡ ਡਬਲਜ਼ ਮੁਕਾਬਲੇ ਵਿਚ ਚੀਨੀ ਜੋੜੀ ਹਰਾਇਆ ਹੈ। ਰੋਹਨ ਬੋਪੰਨੀ ਅਤੇ ਰੁਤੁਜਾ ਭੋਸਲੇ ਦੀ ਜੋੜੀ ਨੇ ਮਿਕਸਡ ਡਬਲਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਬਰਤਾਨੀਆ ਵਿਚ ਭਾਰਤੀ ਰਾਜਦੂਤ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਰੋਕਿਆ
ਬੋਪੰਨਾ ਅਤੇ ਰੁਤੁਜਾ ਦੀ ਜੋੜੀ ਨੇ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਜੋੜੀ ਨੂੰ 2-6, 6-3, 10-4 ਨਾਲ ਹਰਾਇਆ। ਮੈਚ ਟਾਈਬ੍ਰੇਕਰ ਤਕ ਗਿਆ ਅਤੇ ਅੰਤ ਵਿਚ ਭਾਰਤੀ ਜੋੜੀ ਨੇ ਰੋਮਾਂਚਕ ਜਿੱਤ ਦਰਜ ਕੀਤੀ। ਇਨ੍ਹਾਂ ਦੋਵਾਂ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ ਹੈ।