
ਕਾਰਤਿਕ ਨੇ 28:15.38 ਸਕਿੰਟ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਹਾਂਗਜ਼ੂ: ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਸ਼ਨਿਚਰਵਾਰ ਨੂੰ ਇਥੇ ਏਸ਼ੀਆਈ ਖੇਡਾਂ ਦੇ ਪੁਰਸ਼ਾਂ ਦੀ 10,000 ਮੀਟਰ ਦੌੜ ਮੁਕਾਬਲੇ ਵਿਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤੇ। ਕਾਰਤਿਕ ਨੇ 28:15.38 ਸਕਿੰਟ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਦੋਵੇਂ ਭਾਰਤੀ ਫਾਈਨਲ 100 ਮੀਟਰ ਵਿਚ ਤਗਮੇ ਦੀ ਦੌੜ ਵਿਚ ਸਨ ਜਦੋਂ ਤਿੰਨ ਸਾਥੀ ਮੁਕਾਬਲੇਬਾਜ਼ ਟਕਰਾ ਗਏ ਅਤੇ ਇੱਕ ਦੂਜੇ ਦੇ ਉਪਰ ਡਿੱਗ ਪਏ। ਬਹਿਰੀਨ ਦੇ ਰਿਬਿਹਾਨੂ ਯੇਮਾਤਾਵ ਨੇ 28:13.62 ਸਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ ਹੈ।