
ਇਸ ਘਟਨਾ ਦੀ ਜਾਣਕਾਰੀ ਖਿਡਾਰੀ ਨੇ ਬੀਸੀਸੀਆਈ ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਦਿੱਤੀ ਹੈ।
ਮੁੰਬਈ: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਦਸਿਆ ਸੀ ਕਿ ਇਸ ਸਮੇਂ ਖੇਡੇ ਜਾ ਰਹੇ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਵਿਚ ਇਕ ਸੱਟੇਬਾਜ਼ ਨੇ ਇਕ ਖਿਡਾਰੀ ਨਾਲ ਮੁਲਾਕਾਤ ਕੀਤੀ। ਇਸ ਘਟਨਾ ਦੀ ਜਾਣਕਾਰੀ ਖਿਡਾਰੀ ਨੇ ਬੀਸੀਸੀਆਈ ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਦਿੱਤੀ ਹੈ।
Sourav Gangulyਗਾਂਗੁਲੀ ਨੇ ਬੀਸੀਸੀਆਈ ਦੀ ਸਲਾਨਾ ਆਮ ਸਭਾ ਤੋਂ ਬਾਅਦ ਪ੍ਰੈਸ ਕਾਂਨਫਰੰਸ ਵਿਚ ਕਿਹਾ ਉਹਨਾਂ ਨੂੰ ਦਸਿਆ ਗਿਆ ਹੈ ਕਿ ਇੱਥੇ ਇਕ ਸੱਯਦ ਮੁਸ਼ਤਾਕ ਅਲੀ ਟੀ-20 ਮੁਕਾਬਲੇ ਵਿਚ ਇਕ ਸੱਟੇਬਾਜ਼ ਨੇ ਇਕ ਖਿਡਾਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਹੈ।
Sourav Gangulyਹਾਲਾਂਕਿ ਉਹ ਉਹਨਾਂ ਦਾ ਨਾਮ ਨਹੀਂ ਜਾਣਦੇ ਪਰ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਖਿਡਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
Sourav Gangulyਗਾਂਗੁਲੀ ਨੇ ਅੱਗੇ ਦਸਿਆ ਕਿ ਸੰਪਰਕ ਦੀ ਇਸ ਕੋਸ਼ਿਸ਼ ਨਾਲ ਉੰਨੀ ਸਮੱਸਿਆ ਨਹੀਂ ਹੈ, ਗਲਤ ਉਹ ਹੁੰਦਾ ਹੈ ਜੋ ਖਿਡਾਰੀਆਂ ਨਾਲ ਅਜਿਹੇ ਸੰਪਰਕ ਕੀਤੇ ਜਾਣ ਤੋਂ ਬਾਅਦ ਹੁੰਦਾ ਹੈ।
Photo ਉਹ ਇਸ ਨਾਲ ਨਿਪਟ ਰਹੇ ਹਨ। ਉਹਨਾਂ ਨੇ ਸਬੰਧਿਤ ਰਾਜ ਸੰਘਾਂ ਨਾਲ ਇਸ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਿਪਟਣ ਲਈ ਬੀਸੀਸੀਆਈ ਅਪਣੀ ਏਸੀਯੂ ਨੂੰ ਮਜ਼ਬੂਤ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।