ਕ੍ਰਿਕੇਟ ਵਿਚ ਸੱਟੇਬਾਜ਼ੀ ਨੂੰ ਕਾਨੂੰਨੀ ਤੌਰ ਤੇ ਸਹੀ ਕਹਿਣਾ, ਕੀ ਇਹ ਠੀਕ ਹੈ : ਪ੍ਰੀਤੀ ਜ਼ਿੰਟਾ
Published : Oct 6, 2018, 8:29 pm IST
Updated : Oct 6, 2018, 8:30 pm IST
SHARE ARTICLE
Preity Zinta
Preity Zinta

ਇੰਡੀਆ ਟੂਡੇ ਕਾਨਕਲੇਵ ਈਸਟ 2018 ਦੇ ਦੂਜੇ ਦਿਨ ਪ੍ਰੀਤੀ ਜ਼ਿੰਟਾ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਅਪਣੀ...

ਨਵੀਂ ਦਿੱਲੀ : ਇੰਡੀਆ ਟੂਡੇ ਕਾਨਕਲੇਵ ਈਸਟ 2018 ਦੇ ਦੂਜੇ ਦਿਨ ਪ੍ਰੀਤੀ ਜ਼ਿੰਟਾ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਅਪਣੀ ਫਿਲਮ ਹੀ ਨਹੀਂ, ਇਸ ਤੋਂ ਇਲਾਵਾ ਅੰਡਰਵਰਡ, ਆਈਪੀਐਲ, ਪਰਸਨਲ ਲਾਈਫ਼ ਆਦਿ ‘ਤੇ ਵੀ ਗੱਲ ਕੀਤੀ। ਪ੍ਰੀਤੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੱਟੇਬਾਜ਼ੀ ਨੂੰ ਕਾਨੂੰਨੀ ਕਰ ਦੇਣਾ ਚਾਹੀਦਾ ਹੈ। ਇਸ ਦੇ ਪਿੱਛੇ ਪ੍ਰੀਤੀ ਨੇ ਅਪਣਾ ਲੌਜਿਕ ਦਿਤਾ। ਪ੍ਰੀਤੀ ਜ਼ਿੰਟਾ ਦਾ ਕਹਿਣਾ ਹੈ, “ਸੱਟੇਬਾਜ਼ੀ ਤੋਂ ਸਰਕਾਰ ਨੂੰ ਰੀਵਿਊ ਪ੍ਰਾਪਤ ਹੋ ਸਕਦਾ ਹੈ। ਬੀਸੀਸੀਆਈ ਵੀ ਇਸ ਨੂੰ ਕਾਨੂੰਨੀ ਹੋਣ ਦਾ ਸੁਝਾਅ ਦੇ ਚੁੱਕੀ ਹੈ।

Preity ZintaPreity Zinta ​ਅਸੀਂ ਹਰ ਇਕ ਵਿਅਕਤੀ ਦਾ ਲਾਈ ਡਿਟੈਕਟਰ ਟੈਸਟ ਨਹੀਂ ਕਰ ਸਕਦੇ, ਲੋਕਾਂ ਦੇ ਅੰਦਰ ਫੜ੍ਹੇ ਜਾਣ ਦਾ ਡਰ ਹੁੰਦਾ ਹੈ। ਜੇਕਰ ਤੁਸੀਂ ਕਮੀਨੇ ਹੋ ਤਾਂ ਮੇਰੇ ਕਹਿਣ ਨਾਲ ਇਹ ਬਦਲ ਨਹੀਂ ਜਾਵੇਗਾ।” ਪ੍ਰੀਤੀ ਜ਼ਿੰਟਾ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫ਼ਿਲਮ ਕਿਆ ਕਹਿਣਾ ਦਾ ਅਨੁਭਵ ਕਿਵੇਂ ਦਾ ਰਿਹਾ। ਪ੍ਰੀਤੀ ਜ਼ਿੰਟਾ ਨੇ ਕਿਹਾ ਕਿ ਉਹ ਫਿਲਮ ਤੋਂ ਪਰੇਸ਼ਾਨ ਹੋ ਕੇ ਵਿਦੇਸ਼ ਵਾਪਸ ਜਾਣਾ ਚਾਹੁੰਦੀ ਸੀ, ਜਿਥੇ ਇਸ ਦੀ ਸ਼ੂਟਿੰਗ ਹੋ ਰਹੀ ਸੀ। ਇਸ ਦੇ ਬਾਅਦ ਨਿਰਦੇਸ਼ਕ ਕੁੰਦਨ ਸਾਹ ਉਨ੍ਹਾਂ ‘ਤੇ ਬਹੁਤ ਗੁੱਸਾ ਹੋਏ ਅਤੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ਨੇ ਗੇਟ ਬੰਦ ਕਰ ਲਿਆ। ਪ੍ਰੀਤੀ ਨੇ ਕਿਹਾ ਕਿ ਇਹ ਉਸ ਸਮੇਂ ਨਵਾਂ ਸਬਜੈਕਟ ਸੀ।

Preity ZintaPreity Zintaਉਸ ਸਮੇਂ ਇਕ ਟੀਏਜ਼ਰ ਦੇ ਪ੍ਰੈਗਨੈਂਟ ਹੋਣ ਵਰਗੇ ਵਿਸ਼ੇ ‘ਤੇ ਕੋਈ ਗੱਲ ਨਹੀਂ ਕਰਦਾ ਸੀ ਪਰ ਇਸ ਫਿਲਮ ਤੋਂ ਬਾਅਦ ਇਕ ਬਹਿਸ ਛਿੜ ਗਈ। ਫਿਲਮ ਤੋਂ ਪਹਿਲਾਂ ਨਹੀਂ ਸੋਚਿਆ ਗਿਆ ਸੀ ਕਿ ਇਸ ਦਾ ਇੰਨਾ ਅਸਰ ਹੋਵੇਗਾ। ਪ੍ਰੀਤੀ ਨੇ ਕਿਹਾ ਕਿ ਕੁੰਦਨ ਸ਼ਾਹ ਸੱਚੀ ਬਹੁਤ ਕਮਾਲ ਦੇ ਇਨਸਾਨ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement