IPL-2024: ਲਖਨਊ ਸੁਪਰਜਾਇੰਟਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 28 ਦੌੜਾਂ ਨਾਲ ਹਰਾਇਆ
Published : Apr 3, 2024, 7:27 am IST
Updated : Apr 3, 2024, 7:27 am IST
SHARE ARTICLE
IPL 2024: Lucknow beats Bengaluru by 28 runs
IPL 2024: Lucknow beats Bengaluru by 28 runs

ਬੈਂਗਲੁਰੂ ਦੀ ਟੀਮ 153 ਦੌੜਾਂ 'ਤੇ ਹੋਈ ਆਲ ਆਊਟ

IPL 2024: ਲਖਨਊ ਸੁਪਰਜਾਇੰਟਸ (LSG) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਟੀਮ ਨੇ ਮੌਜੂਦਾ ਸੈਸ਼ਨ ਦੇ 15ਵੇਂ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ 28 ਦੌੜਾਂ ਨਾਲ ਹਰਾਇਆ। ਮੰਗਲਵਾਰ ਨੂੰ ਲਖਨਊ ਨੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ 20 ਓਵਰਾਂ 'ਚ 5 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਘਰੇਲੂ ਮੈਦਾਨ 'ਤੇ ਬੈਂਗਲੁਰੂ ਦੀ ਟੀਮ 19.4 ਓਵਰਾਂ 'ਚ 153 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਐਲਐਸਜੀ ਵਲੋਂ ਮਯੰਕ ਯਾਦਵ ਨੇ 3 ਵਿਕਟਾਂ ਲਈਆਂ। ਕਵਿੰਟਨ ਡੀ ਕਾਕ ਨੇ 56 ਗੇਂਦਾਂ 'ਤੇ 81 ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 40, ਮਾਰਕਸ ਸਟੋਇਨਿਸ ਨੇ 24 ਅਤੇ ਕਪਤਾਨ ਕੇਐਲ ਰਾਹੁਲ ਨੇ 20 ਦੌੜਾਂ ਬਣਾਈਆਂ।

ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੂਰਨਾਮੈਂਟ 'ਚ ਇਹ ਤੀਜੀ ਹਾਰ ਹੈ। ਟੀਮ ਨੂੰ ਇਸ ਤੋਂ ਪਹਿਲਾਂ ਚੇਨਈ ਅਤੇ ਕੋਲਕਾਤਾ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਂਗਲੁਰੂ ਦੀ ਇਕੋ-ਇਕ ਜਿੱਤ ਪੰਜਾਬ ਖ਼ਿਲਾਫ਼ ਹੋਈ। ਦੂਜੇ ਪਾਸੇ ਲਖਨਊ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਹਰਾਇਆ ਸੀ, ਜਦਕਿ ਪਹਿਲੇ ਮੈਚ 'ਚ ਟੀਮ ਰਾਜਸਥਾਨ ਤੋਂ ਹਾਰ ਗਈ ਸੀ।

ਦੋਵਾਂ ਟੀਮਾਂ ਦੀ ਪਲੇਇੰਗ-11

ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ): ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਨੁਜ ਰਾਵਤ, ਰੀਸ ਟੋਪਲੇ, ਮਯੰਕ ਡਾਗਰ, ਯਸ਼ ਦਿਆਲ ਅਤੇ ਮੁਹੰਮਦ ਸਿਰਾਜ।

ਬਦਲ ਲਈ ਵਿਕਲਪ: ਸੁਯਸ਼ ਪ੍ਰਭੂਦੇਸਾਈ, ਮਹੀਪਾਲ ਲੋਮਰੋਰ, ਵਿਜੇ ਕੁਮਾਰ ਵਿਆਸ਼ਕ, ਕਰਨ ਸ਼ਰਮਾ ਅਤੇ ਸਵਪਨਿਲ ਸਿੰਘ।

ਲਖਨਊ ਸੁਪਰਜਾਇੰਟਸ: ਕੇਐੱਲ ਰਾਹੁਲ (ਕਪਤਾਨ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਮਯੰਕ ਯਾਦਵ ਅਤੇ ਨਵੀਨ-ਉਲ-ਹੱਕ।

ਬਦਲ ਲਈ ਵਿਕਲਪ: ਐਮ ਸਿਧਾਰਥ, ਅਲਜ਼ਾਰੀ ਜੋਸੇਫ, ਦੀਪਕ ਹੁੱਡਾ, ਅਮਿਤ ਮਿਸ਼ਰਾ ਅਤੇ ਕ੍ਰਿਸ਼ਨੱਪਾ ਗੌਤਮ।

(For more Punjabi news apart from IPL 2024: Lucknow beats Bengaluru by 28 runs, stay tuned to Rozana Spokesman)

Tags: ipl 2024

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement