
ਫਾਈਨਲ 'ਚ ਇੰਗਲੈਂਡ ਦੀ ਟੀਮ ਨੂੰ 32-12 ਨਾਲ ਹਰਾਇਆ
ਕੇਪ ਟਾਊਨ : ਦੱਖਣੀ ਅਫ਼ਰੀਕਾ ਨੇ ਰਗ਼ਬੀ ਵਰਲਡ ਕੱਪ ਦੇ ਫਾਈਨਲ 'ਚ ਸ਼ਨੀਵਾਰ ਨੂੰ ਇੰਗਲੈਂਡ ਦੀ ਟੀਮ ਨੂੰ 32-12 ਨਾਲ ਹਰਾ ਦਿਤਾ । ਜਾਪਾਨ ਦੇ ਯੋਕੋਹਾਮਾ 'ਚ ਇਸ ਜਿੱਤ ਨਾਲ ਹੀ ਉਸ ਨੇ 12 ਸਾਲ ਬਾਅਦ ਖਿਤਾਬ ਆਪਣੇ ਨਾਂ ਕਰ ਲਿਆ। ਦੱਖਣੀ ਅਫਰੀਕੀ ਟੀਮ ਰਿਕਾਰਡ ਤੀਜੀ ਵਾਰ ਖਿਤਾਬ ਜਿੱਤਣ 'ਚ ਕਾਮਯਾਬ ਰਿਹਾ। ਅਫਰੀਕੀ ਟੀਮ ਤਿੰਨ ਵਾਰ ਵਰਲਡ ਚੈਂਪੀਅਨ ਬਣਨ ਵਾਲੀ ਦੂਜੀ ਟੀਮ ਬਣ ਗਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅਜਿਹਾ ਕੀਤਾ ਸੀ।
South Africa Beat England 32-12 in 2019 Rugby World Cup Final
ਇੰਗਲੈਂਡ ਨੇ ਕੁਆਰਟਰ ਫਾਈਨਲ 'ਚ 1999 ਦੀ ਚੈਂਪੀਅਨ ਆਸਟਰੇਲੀਆ ਨੂੰ 40-16 ਨਾਲ ਹਰਾਇਆ ਸੀ। ਇਸ ਤੋਂ ਬਾਅਦ ਸੈਮੀਫਾਈਨਲ 'ਚ ਪਿਛਲੀ ਵਾਰ ਦੀ ਚੈਂਪੀਅਨ ਟੀਮ ਨਿਊਜ਼ੀਲੈਂਡ ਨੂੰ 19-7 ਨਾਲ ਹਰਾ ਦਿਤਾ ਸੀ। ਅਜਿਹਾ ਲੱਗਾ ਸੀ ਕਿ ਇੰਗਲੈਂਡ ਦੀ ਟੀਮ 2003 ਤੋਂ ਬਾਅਦ ਪਹਿਲੀ ਵਾਰ ਚੈਂਪੀਅਨ ਬਣਨ 'ਚ ਕਾਮਯਾਬ ਹੋ ਜਾਵੇਗੀ, ਪਰ ਫਾਈਨਲ 'ਚ ਅਫਰੀਕੀ ਟੀਮ ਨੇ ਉਸ ਦੇ ਜਿੱਤ ਦੇ ਕ੍ਰਮ ਨੂੰ ਤੋੜ ਦਿਤਾ।