
ਭਾਰਤ ਦੇ ਸਟਾਰ ਸਪਿਨ ਗੇਂਦਬਾਜ ਹਰਭਜਨ ਸਿੰਘ ਇਕ ਜਾਅਲੀ ਟਵੀਟ.....
ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਸਟਾਰ ਸਪਿਨ ਗੇਂਦਬਾਜ ਹਰਭਜਨ ਸਿੰਘ ਇਕ ਜਾਅਲੀ ਟਵੀਟ ਦੀ ਵਜ੍ਹਾ ਨਾਲ ਬਹੁਤ ਭੜਕੇ ਹੋਏ ਨਜ਼ਰ ਆਏ। ਹਰਭਜਨ ਸਿੰਘ ਦੇ ਗ਼ੁੱਸੇ ਨੂੰ ਉਨ੍ਹਾਂ ਦੇ ਟਵੀਟ ਵਿਚ ਸਾਫ਼ ਦੇਖਿਆ ਜਾ ਸਕਦਾ ਸੀ। ਦਰਅਸਲ, ਇਸ ਦੇ ਪਿੱਛੇ ਦੀ ਵਜ੍ਹਾ ਇਕ ਜਾਅਲੀ ਟਵੀਟ ਹੈ। ਕਿਸੇ ਸ਼ਖਸ ਨੇ ਹਰਭਜਨ ਸਿੰਘ ਦੇ ਹਵਾਲੇ ਰੋਹਿਤ ਸ਼ਰਮਾ ਦੀ ਤਸਵੀਰ ਭੇਜਦੇ ਹੋਏ ਲਿਖਿਆ, ਜੇਕਰ ਰੋਹਿਤ ਸ਼ਰਮਾ ਨੂੰ ਭਾਰਤੀ ਟੇਸਟ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਮੈਂ ਅੱਖ ਬੰਦ ਕਰਕੇ ਆਸਟਰੇਲਿਆ ਨੂੰ ਸਪੋਰਟ ਕਰਾਂਗਾ- ਹਰਭਜਨ ਸਿੰਘ।
FAKE SOCIAL MEDIA!
— Harbhajan Turbanator (@harbhajan_singh) December 2, 2018
I don't know who and how these people are attributing these stupid quotes to me! Stop everything, and let's cheer for India! pic.twitter.com/U0aV9oA1y5
ਬਸ ਫਿਰ ਕੀ ਸੀ ਇਹ ਪੋਸਟ ਹਰਭਜਨ ਸਿੰਘ ਦੀ ਨਜ਼ਰ ਵਿਚ ਆ ਗਈ ਅਤੇ ਉਨ੍ਹਾਂ ਨੇ ਇਸ ਉਤੇ ਸਾਫ਼ ਕੀਤਾ। ਹਰਭਜਨ ਨੇ ਇਸ ਟਵੀਟ ਦੀ ਤਸਵੀਰ ਨੂੰ ਅਪਣੇ ਟਵੀਟ ਵਿਚ ਭੇਜਦੇ ਹੋਏ ਲਿਖਿਆ, ਫੇਕ ਸੋਸ਼ਲ ਮੀਡੀਆ! ਮੈਨੂੰ ਨਹੀਂ ਪਤਾ ਕੌਣ ਅਤੇ ਕਿਵੇਂ ਇਸ ਤਰ੍ਹਾਂ ਦੇ ਬਿਆਨ ਮੇਰੇ ਹਵਾਲੇ ਤੋਂ ਲਿਖ ਰਿਹਾ ਹੈ। ਸਭ ਚੀਜਾਂ ਛੱਡ ਕੇ ਭਾਰਤ ਨੂੰ ਸਪੋਰਟ ਕਰੋ। ਤੁਹਾਨੂੰ ਦੱਸ ਦਈਏ ਕਿ ਹਰਭਜਨ ਸਿੰਘ ਕਈ ਵਾਰ ਰੋਹਿਤ ਸ਼ਰਮਾ ਨੂੰ ਟੇਸਟ ਟੀਮ ਵਿਚ ਜਗ੍ਹਾ ਦੇਣ ਦੀ ਗੱਲ ਕਰਦੇ ਰਹੇ ਹਨ। ਪਰ ਹਰਭਜਨ ਨੇ ਅਜਿਹਾ ਕਦੇ ਨਹੀਂ ਕਿਹਾ ਕਿ ਜੇਕਰ ਰੋਹਿਤ ਸ਼ਰਮਾ ਨੂੰ ਟੇਸਟ ਟੀਮ ਵਿਚ ਨਹੀਂ ਚੁਣਿਆ ਜਾਵੇਗਾ ਤਾਂ ਉਹ ਭਾਰਤ ਨੂੰ ਸਪੋਰਟ ਨਹੀਂ ਕਰਨਗੇ।
Harbhajan Singh
ਜਦੋਂ ਭੱਜੀ ਦੇ ਕੋਲ ਇਸ ਤਰ੍ਹਾਂ ਦਾ ਟਵੀਟ ਆਇਆ ਤਾਂ ਉਨ੍ਹਾਂ ਦਾ ਗੁੱਸਾ ਹੋਣਾ ਲਾਜਮੀ ਸੀ। ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀ ਪੋਸਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਗੋਂ ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀਆਂ ਕਈ ਝੂਠੀਆਂ ਖਬਰਾਂ ਫੈਲ ਰਹੀਆਂ ਹਨ।
Brendon McCullum
ਹਾਲ ਹੀ ਵਿਚ ਬਰੈਂਡਨ ਮੈਕਲਮ ਦੇ ਭਰਾ ਨਾਥਨ ਮੈਕਲਮ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ ਉਤੇ ਸਮਸਨੀ ਮਚਾ ਦਿਤੀ ਸੀ। ਕਿਸੇ ਨੇ ਸੋਸ਼ਲ ਮੀਡੀਆ ਉਤੇ ਇਹ ਖਬਰ ਫੈਲਾ ਦਿਤੀ ਸੀ ਕਿ ਬਰੈਂਡਨ ਮੈਕਲਮ ਦੇ ਭਰਾ ਨਾਥਨ ਮੈਕਲਮ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਇਸ ਜਾਅਲੀ ਖਬਰ ਤੋਂ ਬਾਅਦ ਬਰੈਂਡਨ ਮੈੱਕਲਮ ਵੀ ਬਹੁਤ ਗੁੱਸਾ ਹੋ ਗਏ ਸਨ।