
ਭਾਰਤੀ ਸਪਿੰਨਰ ਹਰਭਜਨ ਸਿੰਘ ਨੇ ਹਾਲ ਹੀ ‘ਚ ਟੀਮ ਇੰਡੀਆ ਦੇ ਓਪਨਰ ਸ਼ਿਖ਼ਰ ਧਵਨ ਨੂੰ ਇਕ ਨਵਾਂ ਨਾਮ ਦਿਤਾ ਹੈ...
ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਪਿੰਨਰ ਹਰਭਜਨ ਸਿੰਘ ਨੇ ਹਾਲ ਹੀ ‘ਚ ਟੀਮ ਇੰਡੀਆ ਦੇ ਓਪਨਰ ਸ਼ਿਖ਼ਰ ਧਵਨ ਨੂੰ ਇਕ ਨਵਾਂ ਨਾਮ ਦਿਤਾ ਹੈ। ਵੈਸਟ ਇੰਡੀਜ਼ ਦੇ ਖ਼ਿਲਾਫ਼ ਟੈਸਟ ਟੀਮ ਤੋਂ ਬਾਹਰ ਰਹੇ ਸ਼ਿਖ਼ਰ ਧਵਨ ਨੇ ਅਪਣੀ ਹਰ ਕਾਰਵਾਈ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸ਼ੋਸ਼ਲ ਮੀਡੀਆ ਪਰ ਸ਼ੇਅਰ ਕੀਤੇ। ਇਹਨਾਂ ਪੋਸਟਾਂ ‘ਚ ਜਦੋਂ ਸ਼ਿਖ਼ਰ ਧਵਨ ਨੇ ਇਕ ਫੋਟੋ ਸ਼ੇਅਰ ਕੀਤੀ ਤਾਂ ਇਸ ‘ਤੇ ਹਰਭਜਨ ਸਿੰਘ ਨੇ ਉਹਨਾਂ ਨੂੰ ਇਕ ਨਵਾਂ ਨਾਮ ਦਿਤਾ। ਸ਼ਿਖ਼ਰ ਧਵਨ ਨੇ ਪਣੇ ਆਫ਼ੀਸ਼ੀਅਲ ਇਸਟਾਗ੍ਰਾਮ ਤੋਂ ਅਪਣੀ ਇਕ ਫੋਟੋ ਸ਼ੇਅਰ ਕੀਤੀ। ਇਸ ਤਸਵੀਰ ‘ਚ ਸ਼ਿਖ਼ਰ ਧਵਨ ਇਕ ਕੁਰਸੀ ‘ਤੇ ਬੈਠੇ ਹਨ।
Shikhar Dhawan With Harbhajan Singh
ਉਹਨਾਂ ਨੇ ਕਾਲੇ ਰੰਗ ਦੀ ਸ਼ਾਲ ਉਤੇ ਲਈ ਹੋਈ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸ਼ਿਖ਼ਰ ਧਵਨ ਨੇ ਲਿਖਿਆ ‘ਸ਼ੇਰਾਂ ਵਾਲੇ ਰੋਹਬ ਯਾਰਾ ਸਾਨੂੰ ਹੀ ਫ਼ੱਬਣਗੇ’ ਇਸ ਤਸਵੀਰ ‘ਤੇ ਹਰਭਜਨ ਸਿੰਘ ਨੇ ਕਮੈਂਟ ਕੀਤਾ ਅਤੇ ਸ਼ਿਖ਼ਰ ਧਵਨ ਨੂੰ ਇਕ ਨਵਾਂ ਹੀ ਨਾਮ ਦੇ ਦਿਤਾ। ਦੱਸ ਦਈਏ ਕਿ ਰਾਜਕੋਟ ‘ਚ ਖੇਡੇ ਗਏ ਟੈਸਟ ‘ਚ ਵੀ ਭੱਜੀ ਸੁਰਖ਼ੀਆਂ ‘ਚ ਆ ਗਏ ਸੀ ਜਦੋਂ ਉਹਨਾਂ ਨੇ ਵੈਸਟ ਇੰਡੀਜ਼ ਟੀਮ ‘ਤੇ ਕਮੈਂਟ ਕਰਦੇ ਹੋਏ ਪ੍ਰਫਾਰਮੈਂਸ ਨੂੰ ਹੇਠਲੇ ਦਰਜ਼ੇ ਦਾ ਦੱਸਿਆ ਸੀ। ਹੁਣ ਸ਼ਿਖ਼ਰ ਧਵਨ ਨੂੰ ਨਵਾਂ ਨਾਮ ਦੇ ਕੇ ਇਕ ਵਾਰ ਫਿਰ ਹਰਭਜਨ ਸ਼ੋਸ਼ਲ ਮੀਡੀਆ ‘ਤੇ ਸ਼ਾਅ ਗਏ ਹਨ।
Shikhar Dhawan With Harbhajan Singh
ਹਰਭਜਨ ਨੇ ਇਸ ਤਰਵੀਰ ਉਤੇ ਕਮੈਂਟ ਕਰਦੇ ਹੋਏ ਲਿਖਿਆ ‘ਡਾਕੂ’ ਇਸ ਦੇ ਜਵਾਬ ‘ਚ ਸ਼ਿਖ਼ਰ ਧਵਨ ਨੇ ਲਿਖਿਆ ‘ਜੱਗਾ ਜੱਟ’ ਫੈਨਜ ਹਰਭਜਨ ਦੇ ਲਈ ਇਸ ਨਾਮ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਟੈਸਟ ‘ਚ ਇਕ ਪਾਰੀ ਅਤੇ 272 ਰਨ ਨਾਲ ਹਾਰ ਗਈ ਸੀ। ਹੈਦਰਾਬਾਦ ‘ਚ ਖੇਡੇ ਗਏ ਦੂਜੇ ਟੈਸਟ ਵਿਚ ਵੀ ਵੈਸਟ ਇੰਡੀਜ਼ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟ ਇੰਡੀਜ਼ ਨੂੰ ਹੁਣ ਭਾਰਤ ਦੇ ਨਾਲ 5 ਵਨ-ਡੇ ਅਤੇ 3 ਟੀ-20 ਦੀ ਸੀਰੀਜ਼ ਖੇਡਣੀ ਹੈ ਵਨ-ਡੇ ਸੀਰੀਜ਼ ਦੇ ਲਈ ਸ਼ਿਖ਼ਰ ਧਵਨ ਹੁਣ ਟੀਮ ਇੰਡੀਆ ਦੇ ਨਾਲ ਜੁੜ ਜਾਣਗੇ।
Shikhar Dhawan With Harbhajan Singh
ਉਥੇ ਹਰਭਜਨ ਸਿੰਘ ਨੇ 103 ਟੈਸਟ ਮੈਚਾਂ ‘ਚ 32.46 ਦੀ ਔਸਤ ਨਾਲ 417 ਵਿਕਟ ਲਏ ਹਨ। ਨਾਲ ਹੀ ਵਨ-ਡੇ ‘ਚ ਉਹ 269 ਵਿਕਟ ਅਤੇ ਟੀ-20 ਵਿਚ 25 ਵਿਕਟ ਲੈ ਚੁੱਕੇ ਹਨ। ਉਹਨਾਂ ਨੇ 1998 ‘ਚ ਆਸਟ੍ਰੇਲੀਆ ਦੇ ਖ਼ਿਲਾਫ਼ ਟੈਸਟ ‘ਚ ਅਤੇ ਇਸੇ ਸਾਲ ਨਿਊਜੀਲੈਂਡ ਦੇ ਖ਼ਿਲਾਫ਼ ਵਨ-ਡੇ ‘ਚ ਡੇਬਯੂ ਕੀਤਾ ਸੀ।