ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ
Published : Jan 4, 2019, 1:12 pm IST
Updated : Apr 10, 2020, 10:22 am IST
SHARE ARTICLE
Mitchel Marsh
Mitchel Marsh

ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਹਫ਼ਤੇ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਨਡੇ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿਤਾ ਹੈ। ਤੇਜ਼ ਗੇਂਦਬਾਜ ਪੀਟਰ....

ਸਿਡਨੀ : ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਹਫ਼ਤੇ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਨਡੇ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿਤਾ ਹੈ। ਤੇਜ਼ ਗੇਂਦਬਾਜ ਪੀਟਰ ਸਿਡਲ ਨੂੰ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਦਿਨਾਂ ਵਨਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਆਸਟ੍ਰੇਲੀਆ ਦੀ 14 ਮੈਂਬਰੀਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ 34 ਸਾਲ ਦੇ ਇਸ ਤੇਜ਼ ਗੇਂਦਬਾਜ ਨੇ ਸ਼ੁਕਰਵਾਰ ਨੂੰ 2010 ਤੋਂ ਬਾਅਦ ਪਹਿਲੀ ਵਾਰ ਵਨਡੇ ਟੀਮ ਵਿਚ ਵਾਪਸੀ ਕੀਤੀ।

ਏਰੋਨ ਫਿਚ ਦੀ ਅਗਵਾਈ ਵਾਲੀ ਟੀਮ ਵਿਚ ਉਸਮਾਨ ਖ਼ਵਾਜ਼ਾ ਅਤੇ ਨਾਥਨ ਲਾਇਨ ਦੀ ਵੀ ਵਾਪਸੀ ਹੋਈ ਹੈ। ਆਫ਼ ਸਪਿੰਨਰ ਲਾਇਨ ਇਸਦੀ ਸ਼ੁਰੂਆਤ ਵਿਚ ਦੱਖਣੀ ਅਫ਼ਰੀਕਾ ਦੇ ਵਿਰੁੱਧ ਨਹੀਂ ਖੇਡ ਸਕੇ ਸੀ। ਜਦੋਂਕਿ ਖ਼ਵਾਜਾ ਦੀ ਵੀ ਲਗਪਗ ਦੋ ਸਾਲ ਬਾਅਦ ਵਨਡੇ ਟੀਮ ਵਿਚ ਵਾਪਸੀ ਹੋਈ ਹੈ।

ਮਿਚੇਲ ਮਾਰਸ਼ ਅਤੇ ਏਲੇਕਸ ਕੈਰੀ ਹੋਣਗੇ ਉਪਕਪਤਾਨ

ਮਿਚੇਲ ਮਾਰਸ਼ ਅਤੇ ਵਿਕਟਕੀਪਰ ਏਰੇਕਸ ਕੈਰੀ ਟੀਮ ਵਚਿ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਗੇਂਦ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਦੋ ਉਪ ਕਪਤਾਨ ਰੱਖਣ ਦੀ ਰਣਨੀਤੀ ਉਤੇ ਚਲ ਰਿਹਾ ਹੈ। ਤੇਜ਼ ਗੇਂਦਬਾਜ ਦੀ ਤਿਕੜੀ ਮਿਸ਼ੇਲ ਸਟਾਰਕ, ਜੋਸ਼ ਹੇਜਲਬੁਡ ਅਤੇ ਪੈਟ ਕਮਿਨਸ ਨੂੰ ਹਾਲਾਂਕਿ ਸ਼੍ਰੀਲੰਕਾ ਦੇ ਵਿਰੁੱਧ ਟੈਸਟ ਸੀਰੀਜ਼ ਨੂੰ ਧਿਆਨ ਵਿਚ ਰੱਖਦੇ ਹੋਏ ਆਰਾਮ ਦਿਤਾ ਗਿਆ ਹੈ।

ਹੇਟ, ਸ਼ਾਰਟ ਅਤੇ ਲਿਨ ਬਾਹਰ

ਬੱਲੇਬਾਜ ਟ੍ਰੇਵਿਸ ਹੇਡ, ਡਾਰਸੀ ਸ਼ਾਰਟ ਅਤੇ ਕ੍ਰਿਸ ਲਿਨ ਨੂੰ ਉਹਨਆਂ ਦੀ ਖ਼ਰਾਬ ਫਰਮ ਨੂੰ ਦੇਖਦੇ ਹੋਏ ਬਾਹਰ ਕਰ ਦਿਤਾ ਗਿਆ ਹੈ। ਆਸਟ੍ਰੇਲੀਆਈ ਚੋਣ ਕਮੇਟੀ ਦੇ ਮੁਖੀ ਟ੍ਰੇਵਰ ਹਾਂਸ ਨੇਕ ਹਾ ਕਿ ਟੀਮ ਵਚਿ ਬਦਲਾਅ ਦੱਖਣੀ ਅਫ਼ਰੀਕਾ ਦੇ ਵਿਰੁੱਧ ਟੀਮ ਦੇ ਖ਼ਰਾਬ ਪ੍ਰਦਰਸ਼ਨ ਅਤੇ ਵਿਸ਼ਵ ਕੱਪ  ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਉਹਨਾਂ ਨੇ ਕਿਹਾ, ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਅਜਿਹੇ ਖਿਡਾਰੀਆਂ ਦੀ ਚੋਣ ਕੀਤੀ ਹੈ। ਜਿਨ੍ਹਾਂ ਦੇ ਰਹਿਣ ਨਾਲ ਸਾਨੂੰ ਲਗਦਾ ਹੈ ਕਿ ਉਹ ਮੈਚ ਦੇ ਵੱਖ-ਵੱਖ ਪੜਾਵਾਂ ਵਿਚ ਕਈਂ ਤਰ੍ਹਾਂ ਦੀ ਭੂਮਿਕਾਵਾਂ ਨਿਭਾਉਣ ਵਿਚ ਸਮਰੱਥ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement