
ਡੋਪ ਟੈਸਟ 'ਚ ਫੇਲ੍ਹ ਹੋਣ ਮਗਰੋਂ ITA ਨੇ ਲਗਾਈ ਸੀ 21 ਮਹੀਨਿਆਂ ਦੀ ਪਾਬੰਦੀ
ਨਵੀਂ ਦਿੱਲੀਰੀਓ ਓਲੰਪਿਕ 'ਚ ਇਤਿਹਾਸ ਰਚਣ ਵਾਲੀ ਦੀਪਾ ਕਰਮਾਕਰ 'ਤੇ ਲੱਗੀ ਪਾਬੰਦੀ ਆਖਰ ਖ਼ਤਮ ਹੋਣ ਜਾ ਰਹੀ ਹੈ। ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈ.ਟੀ.ਏ.) ਵੱਲੋਂ ਕਰਵਾਏ ਗਏ ਡੋਪ ਟੈਸਟ ‘ਚ ਫੇਲ ਹੋਣ ‘ਤੇ ਦਿੱਗਜ਼ ਖਿਡਾਰਨ ਦੀਪਾ ਕਰਮਾਕਰ 'ਤੇ 21 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ: ਨੌਜਵਾਨ ਨੂੰ ਬੁਲੇਟ ਦੇ ਪਟਾਕੇ ਵਜਾਉਣ ਪਏ ਮਹਿੰਗੇ, ਪੁਲਿਸ ਨੇ ਕਾਬੂ ਕਰ ਇੰਝ ਸਿਖਾਇਆ ਸਬਕ
ਦੱਸਣਯੋਗ ਹੈ ਕਿ ਆਈ.ਟੀ.ਏ. ਅੰਤਰਰਾਸ਼ਟਰੀ ਜਿਮਨਾਸਟਿਕ ਫੈਡਰੇਸ਼ਨ (FIG) ਦੇ ਡੋਪਿੰਗ ਵਿਰੋਧੀ ਪ੍ਰੋਗਰਾਮ ਲਈ ਜ਼ਿੰਮੇਵਾਰ ਸੁਤੰਤਰ ਏਜੰਸੀ ਹੈ। ਜਨਸ਼ ਏਜੰਸੀ ਵਲੋਂ ਲਗਾਈ ਇਹ ਪਾਬੰਦੀ ਇਸ ਸਾਲ 10 ਜੁਲਾਈ ਨੂੰ ਖਤਮ ਹੋ ਜਾਵੇਗੀ ਕਿਉਂਕਿ ਉਸ ਦੇ ਨਮੂਨੇ 11 ਅਕਤੂਬਰ, 2021 ਨੂੰ ਲਏ ਗਏ ਸਨ। ਆਈਟੀਏ ਨੇ ਇੱਕ ਬਿਆਨ ਵਿੱਚ ਕਿਹਾ, "ਆਈਟੀਏ ਨੇ ਪੁਸ਼ਟੀ ਕਰਦਾ ਹੈ ਕਿ ਦੀਪਾ ਕਰਮਾਕਰ 'ਤੇ 21 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ, ਜੋ 10 ਜੁਲਾਈ 2023 ਨੂੰ ਖਤਮ ਹੋਵੇਗੀ।"
ਇਹ ਵੀ ਪੜ੍ਹੋ: Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ
ਉਧਰ ਦੀਪਾ ਕਰਮਾਕਰ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਣਜਾਣੇ ਵਿਚ ਕੁਝ ਖਾਦਾ ਗਿਆ ਸੀ ਜਿਸ ਤਹਿਤ ਡੋਪ ਟੈਸਟ ਪਾਜ਼ਿਟਿਵ ਆਇਆ ਪਰ ਇਹ ਪਤਾ ਨਹੀਂ ਲਗ ਸਕਿਆ ਕਿ ਕਿਹੜੀ ਚੀਜ਼ ਜ਼ਰੀਏ ਉਹ ਪਦਾਰਥ ਖਾਦਾ ਸੀ। ਉਨ੍ਹਾਂ ਦੱਸਿਆ ਕਿ ਮੈਂ ਖੁਸ਼ ਹਨ ਕਿ ਇਹ ਮਾਮਲਾ ਸੁਲਝ ਗਿਆ ਹੈ ਅਤੇ ਹੁਣ ਜੁਲਾਈ 2023 ਤੋਂ ਖੇਡਾਂ ਵਿਚ ਮੁੜ ਵਾਪਸੀ ਕਰਾਂਗੀ।