ਖ਼ਬਰਾਂ |

ਤਾਜ਼ਾ |

ਵਿਰਾਟ ਕੋਹਲੀ ਨੂੰ ਵਿਆਹ ਲਈ ਪ੍ਰਪੋਜ਼ ਕਰਨ ਵਾਲੀ Danielle Wyatt ਨੇ ਕੀਤੀ ਮੰਗਣੀ, ਗਰਲਫ੍ਰੈਂਡ ਨੂੰ ਬਣਾਇਆ ਜੀਵਨ ਸਾਥੀ  
Published : Mar 4, 2023, 3:51 pm IST
Updated : Mar 4, 2023, 3:51 pm IST
SHARE ARTICLE
Danielle Wyatt, who proposed Virat Kohli for marriage, got engaged
Danielle Wyatt, who proposed Virat Kohli for marriage, got engaged

ਡੇਨੀਅਲ ਵਾਇਟ ਅਤੇ ਜਾਰਜੀ ਹਾਜ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ

ਨਵੀਂ ਦਿੱਲੀ - ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ ਖਿਡਾਰੀ ਡੇਨੀਏਲ ਵਾਇਟ ਨੇ ਹਾਲ ਹੀ ਵਿਚ ਆਪਣੀ ਪ੍ਰੇਮਿਕਾ ਜਾਰਜੀ ਹਾਜ ਨਾਲ ਮੰਗਣੀ ਕੀਤੀ ਹੈ। ਜਿਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸ਼ੇਅਰ ਕੀਤੀ ਹੈ। ਡੇਨੀਅਲ ਲੰਬੇ ਸਮੇਂ ਤੋਂ ਜਾਰਜੀ ਨੂੰ ਡੇਟ ਕਰ ਰਹੀ ਸੀ। 
ਸੋਸ਼ਲ ਮੀਡੀਆ 'ਤੇ ਫੈਨਜ਼ ਡੇਨੀਅਲ ਦੀ ਮੰਗਣੀ ਦੀਆਂ ਤਸਵੀਰਾਂ ਦੇਖ ਕੇ ਕਾਫੀ ਹੈਰਾਨ ਹਨ। ਦੱਸ ਦਈਏ ਕਿ ਡੇਨੀਅਲ ਉਹੀ ਮਹਿਲਾ ਖਿਡਾਰੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ।

ਦਰਅਸਲ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਡੈਸ਼ਿੰਗ ਖਿਡਾਰਨ ਡੇਨੀਏਲ ਵਾਇਟ ਨੇ ਟੀ-20 ਵਰਲਡ ਖ਼ਤਮ ਹੁੰਦੇ ਹੀ ਰਿੰਗ ਪਾ ਕੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰ ਲਈ। 2 ਮਾਰਚ ਦੀ ਸ਼ਾਮ ਨੂੰ, ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਕਿ ਉਸ ਦੀ ਅਤੇ ਜਾਰਜੀ ਹੋਜ ਦੀ ਮੰਗਣੀ ਹੋ ਗਈ ਹੈ। 

file photo

ਡੇਨੀਅਲ ਵਾਇਟ ਅਤੇ ਜਾਰਜੀ ਹਾਜ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੱਸ ਦਈਏ ਕਿ ਡੇਨੀਅਲ ਦੀ ਪ੍ਰੇਮਿਕਾ ਜਾਰਜੀ ਸੀਏਏ ਬੇਸ ਦੀ ਫੁੱਟਬਾਲ ਮਹਿਲਾ ਟੀਮ ਦੀ ਮੁਖੀ ਹੈ। ਦੋਵੇਂ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਡੇਨੀਅਲ ਅਤੇ ਜਾਰਜੀ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ ਅਤੇ ਡੇਨੀਅਲ ਨੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਰਿੰਗ ਵੀ ਦਿਖਾਈ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ ਲਿਖਿਆ, ''ਮੇਰਾ ਹਮੇਸ਼ਾ ਲਈ ਮੇਰਾ ਮਤਲਬ ਹਮੇਸ਼ਾ ਲਈ ਮੇਰੀ।''

ਦੱਸ ਦਈਏ ਕਿ ਡੇਨੀਅਲ ਉਹੀ ਮਹਿਲਾ ਖਿਡਾਰੀ ਹੈ, ਜਿਸ ਨੇ ਸਾਲ 2014 'ਚ ਵਿਰਾਟ ਕੋਹਲੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਵਿਰਾਟ ਮੈਰੀ ਮੀ'' ਜਿਸ ਨੇ ਪੂਰੇ ਕ੍ਰਿਕਟ ਜਗਤ 'ਚ ਹਲਚਲ ਮਚਾ ਦਿੱਤੀ ਸੀ। ਇਸ ਤੋਂ ਇਲਾਵਾ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਬਹੁਤ ਚੰਗੀ ਦੋਸਤ ਹੈ। 

Tags: south africa

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement