
ਕਮੇਟੀ ਵਿਚ ਸੁਪ੍ਰੀਮ ਕੋਰਟ ਜਾਂ ਕਿਸੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਵੀ ਰਖਿਆ ਜਾਵੇਗਾ
ਨਵੀਂ ਦਿੱਲੀ: ਭਾਰਤੀ ਓਲੰਪਿਕ ਸੰਘ ਨੇ ਭਾਰਤੀ ਕੁਸ਼ਤੀ ਸੰਘ ਲਈ ਇਕ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ। ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਭੁਪਿੰਦਰ ਸਿੰਘ ਬਾਜਵਾ ਅਤੇ ਉਘੀ ਖਿਡਾਰਨ ਸੁਮਾ ਸ਼ਿਰੂਰ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਕਮੇਟੀ ਵਿਚ ਸੁਪ੍ਰੀਮ ਕੋਰਟ ਜਾਂ ਕਿਸੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਵੀ ਰਖਿਆ ਜਾਵੇਗਾ।
ਇਹ ਵੀ ਪੜ੍ਹੋ: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕੌਮਾਂਤਰੀ ਗਰੋਹ ਦਾ ਪਰਦਾਫਾਸ਼, ਗੁਰਦਾਸਪੁਰ ਪੁਲਿਸ ਨੇ 13 ਤਸਕਰ ਕੀਤੇ ਕਾਬੂ
ਕਮੇਟੀ ਦਾ ਕੰਮ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨੂੰ ਪਾਰਦਰਸ਼ੀ ਅਤੇ ਕਾਨੂੰਨੀ ਤਰੀਕੇ ਨਾਲ ਕਰਵਾਉਣਾ ਹੈ। 2 ਮਈ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਨੇ ਵੀ ਇਸ ਐਡਹਾਕ ਕਮੇਟੀ ਦੇ ਗਠਨ ਲਈ ਅਪਣੀ ਸਹਿਮਤੀ ਦੇ ਦਿਤੀ ਸੀ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੇ ਹਾਈ ਕੋਰਟ ਤੋਂ ਮੰਗੀ ਅੰਤਰਿਮ ਜ਼ਮਾਨਤ, ਅਦਾਲਤ ਨੇ ਪਟੀਸ਼ਨ 'ਤੇ ED ਨੂੰ ਜਾਰੀ ਕੀਤਾ ਨੋਟਿਸ
ਇਸ ਕਮੇਟੀ ਦੇ ਗਠਨ ਦਾ ਫ਼ੈਸਲਾ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਪ੍ਰੀਸ਼ਦ ਦੀ 27 ਅਪ੍ਰੈਲ ਨੂੰ ਹੋਈ ਹੰਗਾਮੀ ਮੀਟਿੰਗ ਵਿਚ ਲਿਆ ਗਿਆ ਸੀ। ਚੋਣਾਂ ਕਰਵਾਉਣ ਦੇ ਨਾਲ-ਨਾਲ ਇਹ ਐਡਹਾਕ ਕਮੇਟੀ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਖਿਡਾਰੀਆਂ ਦੀ ਚੋਣ ਅਤੇ ਉਥੇ ਭਾਗ ਲੈਣ ਲਈ ਦਾਖ਼ਲੇ ਦੀ ਵੀ ਦੇਖ-ਰੇਖ ਕਰੇਗੀ।