ਓਲੰਪਿਕ : ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ
Published : Jun 4, 2021, 5:10 pm IST
Updated : Jun 4, 2021, 5:54 pm IST
SHARE ARTICLE
Indian wrestler Malik fails dope test
Indian wrestler Malik fails dope test

ਮਲਿਕ ਨੇ ਬੁਲਗਾਰੀਆ 'ਚ 125 ਕਿਲੋਗ੍ਰਾਮ ਵਰਗ 'ਚ ਟੋਕੀਉ ਓਲੰਪਿਕ ਲਈ ਕੁਆਲੀਫਾਈਟ ਕੀਤਾ ਸੀ

ਨਵੀਂ ਦਿੱਲੀ-ਸਾਲ 2016 'ਚ ਰਿਓ ਓਲੰਪਿਕ ਤੋਂ ਕੁਝ ਹਫਤੇ ਪਹਿਲਾਂ ਨਰਸਿੰਘ ਪੰਚਮ ਯਾਦਵ ਡੋਪ ਟੈਸਟ 'ਚ ਫੇਲ੍ਹ ਹੋ ਗਏ ਸਨ ਅਤੇ ਉਨ੍ਹਾਂ 'ਤੇ 4 ਸਾਲ ਦੀ ਪਾਬੰਦੀ ਲੱਗਾ ਦਿੱਤੀ ਗਈ ਸੀ। ਕੁਝ ਦਿਨ ਪਹਿਲਾਂ ਦੋ ਵਾਰ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਆਪਣੇ ਹੀ ਚੇਲੇ ਸਾਗਰ ਰਾਣਾ ਕਤਲ ਕੇਸ 'ਚ ਫਸੇ ਸਨ। ਦੱਸ ਦੇਈਏ ਕਿ ਖੇਡ ਜਗਤ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

Indian wrestler Malik fails dope testIndian wrestler Malik fails dope testਇਹ ਵੀ ਪੜ੍ਹੋ-ਪਾਕਿ : ਇਸ ਕਾਰਨ ਅਦਾਲਤ ਨੇ ਈਸਾਈ ਜੋੜੇ ਦੀ ਫਾਂਸੀ ਕਰ ਦਿੱਤੀ ਮੁਆਫ਼

ਦਰਅਸਲ ਓਲੰਪਿਕ ਟਿਕਟ ਹਾਸਲ ਕਰਨ ਵਾਲੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ 'ਚ ਹਾਲ ਹੀ 'ਚ ਕੁਆਲੀਫਾਇਰ ਦੌਰਾਨ ਡੋਪ ਟੈਸਟ 'ਚ ਅਸਫਲ ਰਹਿਣ ਤੋਂ ਬਾਅਦ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਟੋਕੀਉ ਖੇਡਾਂ ਦੇ ਸ਼ੁਰੂ ਹੋਣ ਤੋਂ ਕੁਝ ਹਫਤੇ ਪਹਿਲਾਂ ਹੀ ਦੇਸ਼ ਲਈ ਇਕ ਵੱਡੀ ਸ਼ਰਮਿੰਦਗੀ ਦਾ ਸਬਬ ਹੈ। ਖਾਸ ਗੱਲ ਇਹ ਹੈ ਕਿ ਸੁਮਿਤ ਮਲਿਕ ਦਾ ਵੀ ਛਤਰਸਾਲ ਸਟੇਡੀਅਮ ਨਾਲ ਡੂੰਘ ਰਿਸ਼ਤਾ ਹੈ।

Indian wrestler Malik fails dope testIndian wrestler Malik fails dope test ਸੁਮਿਤ ਨੇ ਪਿਛਲੇ ਮਹੀਨੇ ਹੀ ਟੋਕੀਉ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਗੋਲਡ ਕੋਸਟ ਕਾਮਨਵੈਲਥ ਗੇਮਸ ਦੇ ਗੋਲਡ ਮੈਡਲਿਸਟ 28 ਸਾਲਾਂ ਦੇ ਸੁਮਿਤ ਨੇ ਪਹਿਲ ਵਾਰ ਓਲੰਪਿਕ ਦੀ ਟਿਕਟ ਲਈ ਸੀ।ਰਾਸ਼ਟਰ ਮੰਡਲ ਖੇਡਾਂ (2018) ਦੇ ਸੋਨੇ ਦਾ ਤਮਗਾ ਜੇਤੂ ਮਲਿਕ ਨੇ ਬੁਲਗਾਰੀਆ 'ਚ 125 ਕਿਲੋਗ੍ਰਾਮ ਵਰਗ 'ਚ ਟੋਕੀਉ ਓਲੰਪਿਕ ਲਈ ਕੁਆਲੀਫਾਈਟ ਕੀਤਾ ਸੀ ਜੋ ਪਹਿਲਵਾਨਾਂ ਲਈ ਕੋਟਾ ਹਾਸਲ ਕਰਨ ਦਾ ਆਖਿਰੀ ਮੌਕਾ ਸੀ।

ਇਹ ਵੀ ਪੜ੍ਹੋ-ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ

ਇਸ ਮਾਮਲੇ ਤੋਂ ਬਾਅਦ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ 'ਚ ਹਿੱਸਾ ਲੈਣ ਦਾ ਪਹਿਲਵਾਨ ਦਾ ਸੁਫਨਾ ਖਤਮ ਹੋ ਗਿਆ।ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਸੂਤਰਾਂ ਮੁਤਾਬਕ ਯੂ.ਡਬਲਯੂ.ਡਬਲਯੂ. (ਯੂਨਾਈਟੇਡ ਵਰਲਡ ਰੈਸਲਿੰਗ) ਨੇ ਸੂਚਿਤ ਕੀਤਾ ਕਿ ਸੁਮਿਤ ਡੋਪ ਟੈਸਟ 'ਚ ਅਫਸਲ ਹੋ ਗਏ ਹਨ।

Indian wrestler Malik fails dope testIndian wrestler Malik fails dope testਇਹ ਵੀ ਪੜ੍ਹੋ-ਗੂਗਲ ਨੂੰ ਇਸ ਕਾਰਨ ਲੋਕਾਂ ਤੋਂ ਮੰਗਣੀ ਪਈ ਮੁਆਫ਼ੀ

ਹੁਣ 10 ਜੂਨ ਨੂੰ ਉਨ੍ਹਾਂ ਦੇ 'ਬੀ' ਨਮੂਨੇ ਦਾ ਟੈਸਟ ਕੀਤਾ ਜਾਵੇਗਾ। ਦਰਅਸਲ ਮਲਿਕ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਇਹ ਸੱਟ ਓਲਪਿੰਕ ਕੁਆਲੀਫਾਇਰ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਕੈਂਪ ਦੌਰਾਨ ਲੱਗੀ ਸੀ। ਉਨ੍ਹਾਂ ਨੇ ਅਪ੍ਰੈਲ 'ਚ ਅਲਮਾਟੀ 'ਚ ਏਸ਼ੀਆਈ ਕੁਆਲੀਫਾਇਰ 'ਚ ਹਿੱਸਾ ਲਿਆ ਸੀ ਪਰ ਕੋਟਾ ਹਾਸਲ 'ਚ ਅਸਫਲ ਰਹੇ।

ਇਹ ਵੀ ਪੜ੍ਹੋ-ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement