
ਲੋਕ ਸੋਸ਼ਲ ਮੀਡੀਆ 'ਤੇ ਇਸ ਦੇ ਬਾਰੇ 'ਚ ਚਰਚਾ ਕਰਨ ਲੱਗੇ
ਬੈਂਗਲੁਰੂ-ਸਮੁੱਚੀ ਦੁਨੀਆਂ 'ਚ ਕਈ ਸਾਰੀਆਂ ਭਾਸ਼ਾਵਾਂ (Languages) ਬੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਭਾਸ਼ਾਵਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਹਰੇਕ ਦੇਸ਼ ਦੀ ਆਪਣੀ ਭਾਸ਼ਾ ਹੁੰਦੀ ਹੈ। ਭਾਸ਼ਾ ਨੂੰ ਲੈ ਕੇ ਵੀ ਕਈ ਵਾਰ ਵਿਵਾਦ ਖੜ੍ਹਾ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕ (Karnataka) ਤੋਂ ਸਾਹਮਣੇ ਆਇਆ ਹੈ ਜਿਥੇ ਭਾਸ਼ਾ ਨੂੰ ਲੈ ਕੇ ਲੋਕਾਂ ਨੂੰ ਗੁੱਸਾ ਆ ਗਿਆ।
ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
ਦਰਅਸਲ ਗੂਗਲ (Google) 'ਤੇ ਭਾਰਤ 'ਚ ਸਭ ਤੋਂ ਖਰਾਬ ਭਾਸ਼ਾ ਦੇ ਸਵਾਲ ਦਾ ਜਵਾਬ ਕੰਨੜ (Kannada) ਆਉਣ 'ਤੇ ਕਰਨਾਟਕ 'ਚ ਵੀਰਵਾਰ ਨੂੰ ਲੋਕਾਂ ਨੂੰ ਗੁੱਸਾ ਆ ਗਿਆ। ਲੋਕ ਸੋਸ਼ਲ ਮੀਡੀਆ (Social Media) 'ਤੇ ਇਸ ਦੇ ਬਾਰੇ 'ਚ ਚਰਚਾ ਕਰਨ ਲੱਗੇ। ਦੱਸ ਦੇਈਏ ਕਿ ਇਸ ਭਾਸ਼ਾ ਨੂੰ ਲੈ ਕੇ ਮਾਮਲਾ ਇਨ੍ਹਾਂ ਵਧ ਗਿਆ ਕਿ ਸੂਬਾ ਸਰਕਾਰ ਨੇ ਗੂਗਲ ਨੂੰ ਕਾਨੂੰਨੀ ਨੋਟਿਸ (Legal notice) ਭੇਜਣ ਦੀ ਵੀ ਗੱਲ ਕਹਿ ਦਿੱਤੀ।
Google has to apologize to the public for thisਗੂਗਲ ਨੇ ਸੁਧਾਰੀ ਗਲਤੀ
ਜਦੋਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਮਾਮਲੇ 'ਚ ਗੂਗਲ ਦੀ ਨਿੰਦਾ ਕੀਤੀ, ਜਿਸ ਨੇ ਬਾਅਦ 'ਚ 'ਭਾਰਤ 'ਚ ਸਭ ਤੋਂ ਭੱਦੀ ਭਾਸ਼ਾ' ਪੁੱਛੇ ਜਾਣ 'ਤੇ ਆਪਣੇ ਸਰਚ ਇੰਜਣ 'ਤੇ ਆਉਣ ਵਾਲੇ ਜਵਾਬ ਤੋਂ ਕੰਨੜ ਨੂੰ ਹਟਾ ਲਿਆ। ਕੰਪਨੀ ਨੇ ਲੋਕਾਂ ਨੂੰ ਇਸ ਮਾਮਲੇ 'ਚ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਚ ਦੇ ਨਤੀਜਿਆਂ 'ਚ ਉਸ ਦੀ ਰਾਏ ਨਹੀਂ ਹੁੰਦੀ।
Tweetਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਾਟਕ ਦੇ ਕੰਨੜ, ਸੰਸਕ੍ਰਿਤ ਅਤੇ ਜੰਗਲਾਤ ਮੰਤਰੀ ਅਰਵਿੰਦ ਲਿੰਬਾਵਲੀ ਨੇ ਕਿਹਾ ਕਿ ਗੂਗਲ ਨੂੰ ਉਕਤ ਪ੍ਰਸ਼ਨ ਦਾ ਇਹ ਜਵਾਬ ਦੇਣ ਲਈ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਇਸ ਤੋਂ ਬਾਅਦ ਅਰਵਿੰਦ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਟਵੀਟ ਕਰਕੇ ਗੂਗਲ ਨੂੰ ਲੋਕਾਂ ਨੂੰ ਮੁਆਫੀ ਵੀ ਮੰਗਣ ਨੂੰ ਕਿਹਾ।
ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ 'ਕੰਨੜ ਭਾਸ਼ਾ ਦਾ ਆਪਣਾ ਇਤਿਹਾਸ ਹੈ ਅਤੇ ਇਹ ਕਰੀਬ 2,500 ਸਾਲ ਪਹਿਲਾ ਹੋਂਦ 'ਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਭਾਸ਼ਾ ਸਦੀਆਂ ਤੋਂ ਕੰਨਡੀਗਾ ਲੋਕਾਂ ਲਈ ਮਾਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖੂਬਸੂਰਤ ਭਾਸ਼ਾ ਦੇ ਅਕਸ ਨੂੰ ਖਰਾਬ ਕਰਨ ਲਈ ਗੂਗਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Google has to apologize to the public for thisਗੂਗਲ ਦੇ ਬੁਲਾਰੇ ਨੇ ਇੰਝ ਮੰਗੀ ਮੁਆਫੀ
ਇਸ ਦੇ ਬਾਰੇ 'ਚ ਜਦ ਗੂਗਲ ਦੇ ਇਕ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਚ ਹਮੇਸ਼ਾ ਪੂਰੀ ਤਰ੍ਹਾਂ ਨਹੀਂ ਹੁੰਦੀ ਅਤੇ ਕਈ ਵਾਰ ਇੰਟਰਨੈੱਟ 'ਤੇ ਸਮੱਗਰੀ ਦੇ ਵਿਸ਼ੇਸ਼ ਸਵਾਲਾਂ ਲਈ ਹੈਰਾਨੀਜਨਕ ਨਤੀਜੇ ਹੋ ਸਕਦੇ ਹਨ।
ਇਹ ਵੀ ਪੜ੍ਹੋ-ਟਰੰਪ ਦਾ ਬਲਾਗ ਪੇਜ਼ ਵੀ ਹੋਇਆ ਬੰਦ, ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਲਾਂਚ
ਬੁਲਾਰੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਆਦਰਸ਼ ਨਹੀਂ ਹੈ ਪਰ ਜਦ ਸਾਨੂੰ ਕਿਸੇ ਮੁੱਦੇ ਤੋਂ ਜਾਣੂ ਕਰਵਾਇਆ ਜਾਂਦਾ ਹੈ ਤਾਂ ਅਸੀਂ ਤੁਰੰਤ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੀ ਗਲਤੀ ਨੂੰ ਸੁਧਾਰਨ ਲਈ ਲਗਾਤਾਰ ਕੋਸ਼ਿਸ਼ ਕਰਦੇ ਹਾਂ। ਆਮ ਤੌਰ 'ਤੇ ਇਨ੍ਹਾਂ 'ਚ ਗੂਗਲ ਦੀ ਆਪਣੀ ਕੋਈ ਰਾਏ ਨਹੀਂ ਹੁੰਦੀ ਅਤੇ ਅਸੀਂ ਇਸ ਗਲਤਫਹਿਮੀ ਲਈ ਹੋਰ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਚਾਹੁੰਦੇ ਹਾਂ।