
ਨੇਫਟਾਲੀ ਨੂੰ ਇਕ ਸਮੇਂ ਨੇਤਨਯਾਹੂ ਦਾ ਵਫ਼ਾਦਾਰ ਮੰਨਿਆ ਜਾਂਦਾ ਸੀ
ਯੇਰੂਸ਼ੇਲਮ-ਲੰਬੇ ਸਮੇਂ 'ਤੋਂ ਨੇਫਟਾਲੀ ਬੇਨੇਟ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਹਨ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਇਹ ਕਈ ਮਾਮਲਿਆਂ 'ਚ ਖਾਸ ਹੋਵੇਗਾ। 49 ਸਾਲਾਂ ਨੇਫਟਾਲੀ ਨੂੰ ਇਕ ਸਮੇਂ ਨੇਤਨਯਾਹੂ ਦਾ ਵਫ਼ਾਦਾਰ ਮੰਨਿਆ ਜਾਂਦਾ ਸੀ। ਨੇਤਨਯਾਹੂ ਤੋਂ ਵੱਖ ਹੋਣ ਤੋਂ ਪਹਿਲਾਂ ਤੱਕ ਨੇਫਟਾਲੀ 2006 ਤੋਂ 2008 ਤੱਕ ਇਜ਼ਰਾਈਲ ਦੇ ਚੀਫ ਆਫ ਸਟਾਫ ਰਹੇ ਸਨ।
ਇਹ ਵੀ ਪੜ੍ਹੋ-ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਮੌਜੂਦਾ ਸਮੇਂ 'ਚ ਰਾਜਨੀਤਿਕ ਸਥਿਤੀ 'ਚ ਉਹ ਕਿੰਗਮੇਕਰ ਦੀ ਭੂਮਿਕਾ 'ਚ ਹਨ ਅਤੇ ਉਨ੍ਹਾਂ ਦੀ ਪਾਰਟੀ ਸੱਤ ਸੰਸਦ ਮੈਂਬਰਾਂ ਨਾਲ ਪੰਜਵੇਂ ਨੰਬਰ 'ਤੇ ਹੈ। ਦੱਸ ਦੇਈਏ ਕਿ ਯਾਮੀਨਾ ਪਾਰਟੀ ਦੇ ਨਾਲ ਹੀ ਤਿੰਨ ਹੋਰ ਪਾਰਟੀਆਂ ਹਨ ਜਿਨ੍ਹਾਂ ਦੇ 7-7 ਸੰਸਦ ਮੈਂਬਰ ਹਨ।ਪਿਛਲੀਆਂ ਆਮ ਚੋਣਾਂ 'ਚ ਸਿਰਫ ਕੁਝ ਹੀ ਸੀਟਾਂ 'ਤੇ ਨੇਫਟਾਲੀ ਦੀ ਯਾਮੀਨਾ ਪਾਰਟੀ ਨੂੰ ਜਿੱਤ ਮਿਲੀ ਸੀ।
Naftali Bennettਨੇਫਟਾਲੀ ਬਿਨਾਂ ਨਹੀਂ ਬਣੇਗੀ ਸਰਕਾਰ
ਇਜ਼ਰਾਈਲ 'ਚ ਸਰਕਾਰ ਬਣਾਉਣ ਲਈ ਨੇਫਟਾਲੀ ਦਾ ਸਮਰਥਨ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਸਮੂਹ ਕੋਲ ਬਹੁਮਤ ਨਹੀਂ ਹੈ। ਬਹੁਮਤ ਨਾ ਹੋਣ ਕਾਰਣ ਜੇਕਰ ਕੋਈ ਗਠਜੋੜ ਸਰਕਾਰ ਬਣਦੀ ਹੈ ਤਾਂ ਨੇਫਟਾਲੀ ਦੇ ਬਿਨਾਂ ਨਹੀਂ ਬਣੇਗੀ।ਨੇਤਨਯਾਹੂ ਦੀ ਲਿਕੁਡ ਪਾਰਟੀ ਛੱਡਣ ਤੋਂ ਬਾਅਦ ਨੇਫਟਾਲੀ ਦੱਖਣਪੰਥੀ ਧਾਰਮਿਕ ਯਹੂਦੀ ਹੋਮ ਪਾਰਟੀ 'ਚ ਚੱਲੇ ਗਏ ਸਨ। 2013 ਦੀਆਂ ਆਮ ਚੋਣਾਂ 'ਚ ਨੇਫਟਾਲੀ ਇਜ਼ਰਾਈਲੀ ਸੰਸਦ ਮੈਂਬਰ ਚੁਣੇ ਗਏ।
ਇਹ ਵੀ ਪੜ੍ਹੋ-ਗੂਗਲ ਨੂੰ ਇਸ ਕਾਰਨ ਲੋਕਾਂ ਤੋਂ ਮੰਗਣੀ ਪਈ ਮੁਆਫ਼ੀ
2019 ਤੱਕ ਹਰ ਗਠਜੋੜ ਸਰਕਾਰ 'ਚ ਨੇਫਟਾਲੀ ਮੰਤਰੀ ਬਣੇ ਪਰ ਬਾਅਦ 'ਚ ਨੇਫਟਾਲੀ ਦੇ ਨਵੇਂ ਦੱਖਣੀਪੰਥੀ ਗਠਜੋੜ ਨੂੰ 2019 'ਚ ਇਕ ਵੀ ਸੀਟ 'ਤੇ ਜਿੱਤ ਨਹੀਂ ਮਿਲੀ। ਮੁੜ 11 ਮਹੀਨੇ ਬਾਅਦ ਚੋਣਾਂ ਹੋਈਆਂ ਅਤੇ ਨੇਫਟਾਲੀ ਯਾਮੀਨਾ ਪਾਰਟੀ ਦੇ ਮੁਖੀ ਦੇ ਤੌਰ 'ਤੇ ਸੰਸਦ ਮੈਂਬਰ ਚੁਣੇ ਗਏ। ਨੇਫਟਾਲੀ ਨੂੰ ਨੇਤਨਯਾਹੂ ਤੋਂ ਵੀ ਵਧੇਰੇ ਰਾਸ਼ਟਰਵਾਦੀ ਅਤੇ ਦੱਖਣਪੰਥੀ ਮੰਨਿਆ ਜਾਂਦਾ ਹੈ। ਨੇਫਟਾਲੀ ਇਜ਼ਰਾਈਲ ਦੀ ਯਹੂਦੀ ਰਾਸ਼ਟਰ ਦੇ ਤੌਰ 'ਤੇ ਵਕਾਲਤ ਕਰਦੇ ਹਨ। ਨੇਫਟਾਲੀ ਵੈਟਸ ਬੈਂਕ, ਪੂਰਬੀ ਯੇਰੂਸ਼ੇਲਮ ਅਤੇ ਸੀਰੀਆਈ ਗੋਲਾਨ ਹਾਈਟਸ ਨੂੰ ਵੀ ਯਹੂਦੀ ਇਤਿਹਾਸ ਦਾ ਹਿੱਸਾ ਦੱਸਦੇ ਹਨ।
Netanyahu140 ਬਸਤੀਆਂ 'ਚ 60 ਲੱਖ ਤੋਂ ਵਧੇਰੇ ਯਹੂਦੀ
ਨੇਫਟਾਲੀ ਵੈਸਟ ਬੈਂਕ 'ਚ ਯਹੂਦੀਆਂ ਵਸਾਉਣ ਦਾ ਸਮਰਥਨ ਕਰਦੇ ਹਨ ਅਤੇ ਇਸ ਨੂੰ ਲੈ ਕੇ ਉਹ ਕਾਫੀ ਹਮਲਾਵਰ ਰਹੇ ਹਨ। ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ੇਲਮ ਦੀਆਂ 140 ਬਸਤੀਆਂ 'ਚ 60 ਲੱਖ ਤੋਂ ਵਧੇਰੇ ਯਹੂਦੀ ਰਹਿੰਦੇ ਹਨ। ਇਨ੍ਹਾਂ ਬਸਤੀਆਂ ਨੂੰ ਕਰੀਬ-ਕਰੀਬ ਪੂਰਾ ਅੰਤਰਰਾਸ਼ਟਰੀ ਸਮੂਹ ਗੈਰ-ਕਾਨੂੰਨੀ ਮੰਨਦਾ ਹੈ ਜਦਕਿ ਇਜ਼ਰਾਈਲ ਇਸ ਨੂੰ ਨਕਾਰਦਾ ਹੈ।
ਇਹ ਵੀ ਪੜ੍ਹੋ-ਟੋਕੀਉ ਉਲੰਪਿਕ ਤੋਂ 10 ਹਜ਼ਾਰ ਵਲੰਟੀਅਰਾਂ ਨੇ ਲਿਆ ਨਾਮ ਵਾਪਸ
ਦੱਸ ਦੇਈਏ ਕਿ ਫਲਸਤੀਨੀਆਂ ਅਤੇ ਇਜ਼ਰਾਈਲ ਦਰਮਿਆਨ ਬਸਤੀਆਂ ਦਾ ਨਿਰਧਾਰਨ ਸਭ ਤੋਂ ਵਿਵਾਦਿਤ ਮੁੱਦਾ ਹੈ। ਫਲਸਤੀਨੀਆਂ ਇਨ੍ਹਾਂ ਬਸਤੀਆਂ ਤੋਂ ਯਹੂਦੀਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਅਤੇ ਉਹ ਵੈਸਟ ਬੈਂਕ, ਗਜ਼ਾ ਨਾਲ ਇਕ ਸੁਤੰਤਰ ਮੁਲਕ ਚਾਹੁੰਦੇ ਹਨ ਜਿਸ ਦੀ ਰਾਜਧਾਨੀ ਪੂਰੀਬ ਯੇਰੂਸ਼ੇਲਮ ਹੋਵੇ।
ਜਾਣੋਂ ਕਿ ਕਿਹਾ ਨੇਫਟਾਲੀ ਨੇ ਆਪਣੇ ਇੰਟਰਵਿਊ 'ਚ
ਨੇਫਟਾਲੀ ਨੂੰ ਲੱਗਦਾ ਹੈ ਕਿ ਯਹੂਦੀਆਂ ਨੂੰ ਵਸਾਉਣ ਦੇ ਮੁੱਦੇ 'ਤੇ ਨੇਤਨਯਾਹੂ ਦੀ ਨੀਤੀ ਭਰੋਸੇ ਲਾਇਕ ਨਹੀਂ ਹੈ, ਇਸ ਲਈ ਨੇਫਟਾਲੀ ਇਸ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਯਹੂਦੀਆਂ ਦੀਆਂ ਬਸਤੀਆਂ ਤੇਜ਼ੀ ਨਾਲ ਵਸਾਈਆਂ ਜਾਣ। ਨੇਫਟਾਲੀ ਵਧੀਆ ਅੰਗ੍ਰੇਜ਼ੀ ਬੋਲਦੇ ਹਨ ਅਤੇ ਅਕਸਰ ਵਿਦੇਸ਼ੀ ਟੀ.ਵੀ. ਨੈੱਟਵਰਕ 'ਤੇ ਦਿਖਦੇ ਹਨ ਅਤੇ ਇਜ਼ਰਾਈਲੀ ਕਾਰਵਾਈਆਂ ਦਾ ਬਚਾਅ ਕਰਦੇ ਹਨ।
Naftali Bennett and Netanyahu ਦੱਸ ਦੇਈਏ ਕਿ ਜਦੋਂ ਇਕ ਅਰਬ ਇਜ਼ਰਾਈਲੀ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਇਜ਼ਰਾਈਲ ਨੂੰ ਵੈਸਟ ਬੈਂਕ 'ਚ ਯਹੂਦੀ ਬਸਤੀਆਂ ਵਸਾਉਣ ਦਾ ਕੋਈ ਅਧਿਕਾਰ ਨਹੀਂ ਹੈ ਤਾਂ ਇਸ ਦੇ ਜਵਾਬ 'ਚ ਨੇਫਟਾਲੀ ਨੇ ਕਿਹਾ ਕਿ ਜਦੋਂ ਤੋਂ ਤੁਸੀਂ ਝੂਟਾ ਝੂਟ ਰਹੇ ਸੀ ਉਦੋਂ ਤੋਂ ਇਥੇ ਇਕ ਯਹੂਦੀ ਸਟੇਟ ਹੈ। ਨੇਫਟਾਲੀ ਨੇ ਫਰਵਰੀ 2021 'ਚ ਇਕ ਇੰਟਰਵਿਊ ਦੌਰਾਨ ਕਿਹਾ ਕੀ ਸੀ ਕਿ ਜਦੋਂ ਤੱਕ ਮੈਂ ਕਿਸੇ ਵੀ ਰੂਪ 'ਚ ਸੱਤਾ 'ਚ ਹਾਂ ਉਦੋਂ ਤੱਕ ਮੈਨੂੰ ਇਕ ਸੈਂਟੀਮਟਰ ਜ਼ਮੀਨ ਨਹੀਂ ਮਿਲੇਗੀ। ਵੈਸਟ ਬੈਂਕ 'ਚ ਨੇਫਟਾਲੀ ਇਜ਼ਰਾਈਲ ਦੀ ਪੈਠ ਹੋਰ ਮਜ਼ਬੂਤ ਕਰਨ ਦੀ ਵਕਾਲਤ ਕਰਦੇ ਹਨ।
Naftali Bennettਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
ਨੇਫਟਾਲੀ ਫਲਸਤੀਨੀ ਅੱਤਵਾਦੀਆਂ ਨਾਲ ਨਜਿੱਠਣ ਲਈ ਹੋਰ ਸਖਤ ਕਦਮ ਚੁੱਕਣ ਦੀ ਗੱਲ ਕਰਦੇ ਹਨ। ਉਹ ਮੌਤ ਦੀ ਸਜ਼ਾ ਦੇਣ ਦੀ ਵਕਾਲਤ ਕਰਦੇ ਹਨ। ਯਹੂਦੀਆਂ ਦੇ ਕਤਲੇਆਮ 'ਚ ਦੋਸ਼ੀ ਠਹਿਰਾਏ ਗਏ ਏਡਾਲਫ ਆਈਸ਼ਮਨ ਨੂੰ 1961 'ਚ ਇਜ਼ਰਾਈਲ 'ਚ ਆਖਿਰੀ ਵਾਰ ਫਾਂਸੀ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਸਜ਼ਾ-ਏ-ਮੌਤ ਨਹੀਂ ਮਿਲੀ ਹੈ।