ਫੀਫਾ ਵਿਸ਼ਵ ਕੱਪ: ਫਾਰਸਬਰਗ ਦੁਆਰਾ ਸਵੀਡਨ ਕੁਆਰਟਰ ਫਾਈਨਲ ਵਿਚ
Published : Jul 4, 2018, 3:59 pm IST
Updated : Jul 4, 2018, 4:12 pm IST
SHARE ARTICLE
 FIFA World Cup
FIFA World Cup

ਸਵੀਡਨ ਨੇ ਮੰਗਲਵਾਰ ਨੂੰ ਸੇਂਟ ਪੀਟਰਸਬਰਗ ਸਟੇਡਿਅਮ ਵਿਚ ਖੇਡੇ ਗਏ ਅੰਤਮ - 16 ਦੇ ਮੈਚ ਵਿਚ ਸਵਿਟਜਰਲੈਂਡ ਨੂੰ 1 - 0 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ....

ਸਵੀਡਨ ਨੇ ਮੰਗਲਵਾਰ ਨੂੰ ਸੇਂਟ ਪੀਟਰਸਬਰਗ ਸਟੇਡਿਅਮ ਵਿਚ ਖੇਡੇ ਗਏ ਅੰਤਮ - 16 ਦੇ ਮੈਚ ਵਿਚ ਸਵਿਟਜਰਲੈਂਡ ਨੂੰ 1 - 0 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਣ ਦੇ ਕੁਆਟਰ ਫਾਇਨਲ ਵਿਚ ਆਪਣੀ ਜਗ੍ਹਾ ਬਣਾ ਲਈ। ਸਵੀਡਨ ਨੇ 1994 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਅੰਤਮ - 8 ਪੜਾਅ ਲਈ ਕੁਆਲੀਫਾਈ ਕੀਤਾ ਹੈ। ਇਸ ਹਾਰ ਦੇ ਨਾਲ ਹੀ ਸਵਿਟਜਰਲੈਂਡ ਦਾ 64 ਸਾਲ ਬਾਅਦ ਕੁਆਟਰ ਫਾਇਨਲ ਵਿਚ ਜਾਣ ਦਾ ਸੁਪਨਾ ਟੁੱਟ ਗਿਆ। ਉਸ ਨੇ 1954 ਵਿਚ ਆਪਣੀ ਮੇਜਬਾਨੀ ਵਿਚ ਹੋਏ ਵਿਸ਼ਵਕੱਪ ਦੇ  ਕੁਆਟਰ ਫਾਇਨਲ ਵਿਚ ਪਰਵੇਸ਼ ਕੀਤਾ ਸੀ।

shaqiriShaqiri

ਦੋਨੋਂ ਟੀਮਾਂ ਇਸ ਮੈਚ ਵਿਚ ਇਤਹਾਸ ਰਚਣ ਦੇ ਇਰਾਦੇ ਨਾਲ ਉਤਰੀ ਸਨ। ਇਸ ਲਈ ਮੈਚ ਦੇ ਰੋਮਾਂਚਕ ਹੋਣ ਦੀ ਪੂਰੀ ਉਂਮੀਦ ਸੀ। ਹੋਇਆ ਵੀ ਅਜਿਹਾ ਹੀ ਸੀ। ਪਹਿਲੇ ਕੁੱਝ  ਮਿੰਟਾਂ ਵਿਚ ਗੋਲ ਕਰਣ ਦਾ ਜੋਸ਼ ਦੋਨਾਂ ਟੀਮਾਂ ਵਿਚ ਦੇਖਣ ਨੂੰ ਮਿਲਿਆ। ਪਹਿਲੇ ਹੀ ਮਿੰਟ ਵਿਚ ਸਵੀਡਨ ਦੇ ਡਿਫੇਂਸ ਨੇ ਗਲਤੀ ਕੀਤੀ ਅਤੇ ਸਵਿਟਜਰਲੈਂਡ ਦੇ ਸ਼ਕੀਰੀ ਨੂੰ ਗੇਂਦ ਮਿਲੀ। ਪਰ ਉਹ ਗੇਂਦ ਨੂੰ ਬਾਹਰ ਮਾਰ ਬੈਠਾ। ਦੋਨੇ ਟੀਮਾਂ ਨੇ ਲਗਾਤਾਰ ਗੋਲ ਕਰਨ ਦੇ ਮੌਕੇ ਬਣਾਏ। ਸਵੀਡਨ ਦੇ ਮਾਰਕਸ ਬੇਰਗ ਅੱਠਵੇਂ ਮਿੰਟ ਵਿਚ ਵਨ ਟੂ ਵਨ ਚਾਂਸ ਤੇ ਗੋਲ ਕਰਣ ਦਾ ਮੌਕਾ ਗਵਾ ਦਿਤਾ।​

zuberZuber

24ਵੇਂ ਮਿੰਟ ਵਿਚ ਵੀ ਮਾਰਕਸ ਨੇ ਮੌਕਾ ਬਣਾਇਆ ਸੀ ਜਿਸ ਨੂੰ ਉਹ ਅਟੈਕ ਗੋਲ ਵਿਚ ਤਬਦੀਲ ਨਹੀਂ ਕਰ ਪਾਇਆ। ਪਹਿਲੇ ਹਾਫ ਦੇ ਆਖਰੀ ਦੇ 12 ਮਿੰਟ ਵਿਚ ਦੋਨੇ ਟੀਮਾਂ ਨੇ ਮਿਲਾ ਕੇ ਕੁਲ ਚਾਰ ਮੌਕੇ ਬਣਾਏ। 34ਵੇਂ ਮਿੰਟ ਵਿਚ ਸਵਿਟਜਰਲੈਂਡ ਦੇ ਗਰੀਨਿਟੀ ਹਰੜ ਨੇ ਗੇਂਦ ਨੂੰ ਗੋਲ ਦੇ ਟਾਪ ਕਾਰਨਰ ਵਿਚ ਪਾਉਣ ਦੀ ਕੋਸ਼ਿਸ਼ ਵਿਚ ਉਸਨੂੰ ਬਾਹਰ ਮਾਰ ਬੈਠੇ। ਚਾਰ ਮਿੰਟ ਬਾਅਦ ਸਵਿਟਜਰਲੈਂਡ ਨੂੰ ਦੂਜਾ ਮੌਕਾ ਮਿਲਿਆ ਅਤੇ ਜੁਬੇਰ ਨੇ ਗੇਂਦ ਬੇਲਮਿਰ ਜੇਮਾਲੀ ਦੇ ਕੋਲ ਪਹੁੰਚਾਈ ਜੋ ਗੇਂਦ ਨੂੰ ਵਾਰ ਦੇ ਉੱਤੇ ਮਾਰ ਬੈਠੇ। ਸਵੀਡਨ ਦੇ ਕੋਲ ਮੌਕਾ 42 ਵੇਂ ਮਿੰਟ ਵਿਚ ਮਿਲਿਆ ਜਦੋਂ ਕ੍ਰੌਸ ਡੱਬੇ ਦੇ ਸੱਜੇ ਕੋਨੇ ਤੋਂ ਆਇਆ ਸੀ, ਜਿਸ ਨਾਲ ਉਹ ਸਹੀ ਤਰੀਕੇ ਨਾਲ ਗੋਲ ਤੋਂ ਬਾਹਰ ਨਹੀਂ ਹੋ ਸਕਿਆ ਅਤੇ ਗੇਂਦ ਬਾਰ ਤੋਂ ਬਾਹਰ ਹੋ ਗਈ।

belmarBelmar

ਦੂੱਜੇ ਹਾਫ ਵਿਚ ਵੀ ਦੋਨੇ ਟੀਮਾਂ ਨੇ ਮੌਕੇ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਸ਼ਕੀਰੀ ਦੇ ਕੋਲ 50ਵੇਂ ਅਤੇ 54ਵੇਂ ਮਿੰਟ ਵਿਚ ਦੋ ਮੌਕੇ ਆਏ, ਉਹ ਦੋਨੇ ਮੌਕਿਆਂ ਤੇ ਹੀ ਚੂਕ ਗਿਆ । ਕਿਸਮਤ ਨੇ ਹਾਲਾਂਕਿ ਸਵੀਡਨ ਦਾ ਸਾਥ ਦਿੱਤਾ ਅਤੇ 66ਵੇਂ ਮਿੰਟ ਵਿਚ ਉਸ ਦੇ ਹਿੱਸੇ ਗੋਲ ਆਇਆ। ਓਲਾ ਟੋਇਵੋਨੇਨ ਨੇ ਖੱਬੇ ਨੋਕ ਤੋਂ ਬਾਕਸ ਦੇ ਬਾਹਰ ਫੋਰਸਬਰਗ ਦੇ ਗੇਂਦ ਦਿੱਤੀ। ਫੋਰਸਬਰਗ ਨੇ ਮੌਕਾ ਜਾਇਆ ਨਹੀਂ ਕੀਤਾ ਅਤੇ ਸ਼ਾਨਦਾਰ ਸ਼ੋਰਟ ਲਗਾਇਆ। ਗੇਂਦ ਗੋਲ ਕੀਪਰ ਦੇ ਪਾਸੇ ਜਾ ਰਹੀ ਸੀ ਉਦੋਂ ਹੀ ਸਵਿਟਜਰਲੈਂਡ ਦੇ ਸੋਮਰ ਦੇ ਪੈਰ ਨਾਲ  ਗੇਂਦ ਟਕਰਾ ਕੇ ਗੋਲ ਪੋਸਟ ਵਿਚ ਚੱਲੀ ਗਈ ਅਤੇ ਸਵੀਡਨ ਦੀ ਟੀਮ 1 - 0 ਨਾਲ ਅੱਗੇ ਹੋ ਗਈ।

langlang

ਇੱਥੋਂ ਸਵਿਟਜਰਲੈਂਡ  ਟੀਮ ਤਣਾਅ ਵਿਚ ਆ ਗਈ ਸੀ ਅਤੇ ਗੋਲ ਕਰਣ ਦੀ ਜਲਦਬਾਜੀ ਵਿਚ ਸੀ। ਉਸਦੇ ਖਿਡਾਰੀ ਗ਼ੁੱਸੇ ਵਿਚ ਸਨ ਅਤੇ ਇਸ ਕਾਰਨ ਹਰੜ ਨੂੰ 71ਵੇਂ ਮਿੰਟ ਵਿਚ ਯੇਲੋ ਕਾਰਡ ਦਿੱਤਾ ਗਿਆ। ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਸਵਿਟਜਰਲੈਂਡ ਦੀ ਟੀਮ ਕੋਈ ਮੌਕਾ ਨਹੀਂ ਬਣਾ ਪਾ ਰਹੀ ਸੀ। ਉਸ ਦੇ ਦੁਆਰਾ ਬਣਾਏ ਗਏ ਮੌਕੇ ਨਿਸ਼ਾਨੇ ਤੋਂ ਦੂਰ ਰਹਿੰਦੇ ਜਾਂ ਫਿਰ ਸਵੀਡਨ ਦਾ ਡਿਫੇਂਸ ਉਸ ਦੇ ਖਿਡਾਰੀਆਂ ਨੂੰ ਕਰੀਬ ਜਾਣ ਤੋਂ ਪਹਿਲਾਂ ਹੀ ਰੋਕ ਦਿੰਦਾ। ਇੰਜਰੀ ਸਮੇਂ  ਵਿਚ ਸਵਿਟਜਰਲੈਂਡ ਦੇ ਲੈਂਗ ਨੇ ਸਵੀਡਨ ਦੇ ਓਲਸਨ ਨੂੰ ਗੇਰ ਦਿੱਤਾ ਅਤੇ ਰੇਫਰੀ ਨੇ ਪੇਨਾਲਟੀ ਦਿੱਤੀ। ਸਵਿਟਜਰਲੈਂਡ ਨੇ ਵੀਏਆਰ ਦੀ ਵਰਤੋ ਕੀਤੀ ਜਿਸ ਦੇ ਨਾਲ ਪਤਾ ਚਲਾ ਕਿ ਓਲਸਨ ਬਾਕਸ ਦੇ ਬਾਹਰ ਗਿਰੇ ਸਨ ਅਤੇ ਸਵੀਡਨ ਦੇ ਹਿੱਸੇ ਫਿਰ ਤੋਂ ਪੇਨਾਲਟੀ ਚੱਲੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement