
ਫ਼ੀਫ਼ਾ ਵਿਸ਼ਵ ਕੱਪ ਦੇ ਗਰੁਪ-ਈ ਦੀਆਂ ਟੀਮਾਂ ਬ੍ਰਾਜ਼ੀਲ ਅਤੇ ਕੋਸਟਾ ਰੀਕਾ ਦਰਮਿਆਨ ਖੇਡੇ ਗਏ ਦਿਨ ਦੇ ਪਹਿਲੇ ਮੈਚ 'ਚ ਬ੍ਰਾਜ਼ੀਲ ਨੇ ਸਖ਼ਤ.....
ਸੇਂਟ ਪੀਟਰਜ਼ਬਰਗ : ਫ਼ੀਫ਼ਾ ਵਿਸ਼ਵ ਕੱਪ ਦੇ ਗਰੁਪ-ਈ ਦੀਆਂ ਟੀਮਾਂ ਬ੍ਰਾਜ਼ੀਲ ਅਤੇ ਕੋਸਟਾ ਰੀਕਾ ਦਰਮਿਆਨ ਖੇਡੇ ਗਏ ਦਿਨ ਦੇ ਪਹਿਲੇ ਮੈਚ 'ਚ ਬ੍ਰਾਜ਼ੀਲ ਨੇ ਸਖ਼ਤ ਮੁਕਾਬਲੇ 'ਚ ਕੋਸਟਾ ਰੀਕਾ ਨੂੰ 2-0 ਨਾਲ ਹਰਾ ਦਿਤਾ। ਤਾਮਿਲਨਾਡੂ ਦੀ 11 ਸਾਲਾ ਤਨਾਨਿਆ ਜਾਨ ਫ਼ੀਫ਼ਾ ਵਿਸ਼ਵ ਕੱਪ 'ਚ ਭਾਰਤ ਦੀ ਪਹਿਲੀ ਬਾਲ ਗਰਲ ਬਣ ਗਈ। ਉਸ ਨੇ ਇਸ ਮੈਚ 'ਚ ਬ੍ਰਾਜ਼ੀਲ ਦੀ ਅਗਵਾਈ ਕੀਤੀ। ਇਸ ਮੈਚ 'ਚ ਬ੍ਰਾਜ਼ੀਲ ਟੀਮ ਦੇ ਮਸ਼ਹੂਰ ਖਿਡਾਰੀ ਨੇਮਾਰ ਅਤੇ ਫ਼ਿਲਿਪ ਕੌਟਿਨਹੋ ਨੇ ਇਕ-ਇਕ ਗੋਲ ਕੀਤਾ।
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਜਿੱਤ ਲਈ ਬ੍ਰਾਜ਼ੀਲ ਨੇ ਅਪਣੀ ਪੂਰੀ ਵਾਹ ਲਗਾ ਦਿਤੀ, ਕਿਉਂ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਾਫ਼ ਟਾਈਮ ਤਕ ਗੇਂਦ 'ਤੇ 67 ਫ਼ੀ ਸਦੀ ਕਬਜ਼ਾ ਰੱਖਣ ਦੇ ਬਾਵਜੂਦ ਵੀ ਬ੍ਰਾਜ਼ੀਲ ਕੋਸਟਾ ਰੀਕਾ ਵਿਰੁਧ ਗੋਲ ਕਰਨ 'ਚ ਨਾਕਾਮ ਸੀ। ਪਹਿਲੇ ਹਾਫ਼ 'ਚ ਬ੍ਰਾਜ਼ੀਲ ਦੇ ਖਿਡਾਰੀਆਂ ਨੇ ਵਿਰੋਧ ਟੀਮ 'ਤੇ ਪੂਰੀ ਤਰ੍ਹਾਂ ਦਬਦਬਾ ਬਣਾ ਕੇ ਰੱਖਿਆ। ਇਸ ਦੌਰਾਨ ਬ੍ਰਾਜ਼ੀਲ ਵਲੋਂ 360 ਪਾਸ ਦਿਤੇ ਗਏ। ਪਰ ਖੇਡ ਦੇ ਦੂਜੇ ਹਾਫ਼ 'ਚ ਬ੍ਰਾਜ਼ੀਲ ਨੇ ਅਪਣਾ ਸੰਘਰਸ਼ ਤੇਜ ਕੀਤਾ ਤੇ ਮੁਤਾਬਕ ਟੀਮ ਦੇ ਸਟਾਰ ਖਿਡਾਰੀ ਨੇਮਾਰ ਅਤੇ ਫਿਲਿਪ ਨੇ ਇਕ-ਇਕ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। (ਏਜੰਸੀ)