
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ 'ਤੇ ਅਗਲੇ...
ਸਿਡਨੀ: ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ 'ਤੇ ਅਗਲੇ ਸਾਲ ਜਨਵਰੀ ਵਿਚ ਭਾਰਤ ਦੌਰੇ 'ਤੇ ਆ ਰਹੇ ਹਨ। ਦੌਰੇ ਦੌਰਾਨ ਮੌਰੀਸਨ ਨਵੀਂ ਦਿੱਲੀ ਵਿਚ ਰਾਏਸੀਨਾ ਡਾਇਲੌਗ 2020 ਵਿਚ ਉਦਘਾਟਨ ਭਾਸ਼ਣ ਦੇਣਗੇ। ਮੌਰੀਸਨ ਨੇ ਵੀਰਵਾਰ ਨੂੰ ਸਿਡਨੀ ਟਾਊਨ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਜਨਵਰੀ 2020 ਵਿਚ ਭਾਰਤ ਆਉਣ ਲਈ ਆਪਣੇ ਦੋਸਤ ਮੋਦੀ ਦਾ ਸੱਦਾ ਸਵੀਕਾਰ ਕਰਦਿਆਂ ਬਹੁਤ ਸਨਮਾਨ ਮਹਿਸੂਸ ਹੋ ਰਿਹਾ ਹੈ।
Scott Morrison
ਜੀਓ-ਪੌਲੀਟਿਕਸ ਅਤੇ ਜੀਓ-ਇਕਨੌਮਕਿਸ 'ਤੇ ਭਾਰਤ ਦਾ ਸਾਲਾਨਾ ਪ੍ਰਮੁੱਖ ਮੰਚ ਰਾਏਸੀਨਾ ਡਾਇਲੌਗ ਅਗਲੇ ਸਾਲ 14 ਤੋਂ 16 ਜਨਵਰੀ ਤੱਕ ਆਯੋਜਿਤ ਕੀਤਾ ਜਾਣਾ ਹੈ। ਸੰਮੇਲਨ ਨੂੰ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓ.ਆਰ.ਐੱਫ.) ਵੱਲੋਂ ਆਯੋਜਿਤ ਕੀਤਾ ਗਿਆ ਹੈ। ਓ.ਆਰ.ਐੱਫ. ਦੇ ਪ੍ਰਧਾਨ ਸਮੀਰ ਸਰਨ ਨੇ ਸੱਦਾ ਸਵੀਕਾਰ ਕਰਨ ਲਈ ਮੌਰੀਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਗੱਲ ਨਾਲ ਕਾਫੀ ਖੁਸ਼ੀ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਾਏਸੀਨਾ ਡਾਇਲੌਗ ਵਿਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ।
Narendra Modi
ਇਹ ਰੇਖਾਂਕਿਤ ਕਰਦਿਆਂ ਕਿ ਭਾਰਤ ਆਸਟ੍ਰੇਲੀਆ ਲਈ ਇਕ ਕੁਦਰਤੀ ਸਾਥੀ ਹੈ, ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੀ ਯਾਤਰਾ ਦੌਰਾਨ ਵਪਾਰ ਵਫਦ ਦੀ ਅਗਵਾਈ ਕਰਨ ਲਈ ਆਸਟ੍ਰੇਲੀਆ-ਇੰਡੀਆ ਕੌਂਸਲ ਬੋਰਡ ਦੇ ਪ੍ਰਧਾਨ ਅਸ਼ੋਕ ਜੈਕਬ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਯਾਤਰਾ ਇਕ ਵਪਾਰਕ ਵਫਦ ਦੇ ਨਾਲ ਹੋਵੇਗੀ। ਮੌਰੀਸਨ ਨੇ ਕਿਹਾ ਕਿ ਇਹ ਸਾਡੀ ਭਾਰਤ ਦੀ ਆਰਥਿਕ ਰਣਨੀਤੀ ਨੂੰ ਅੱਗੇ ਵਧਾਉਣ ਲਈ ਸਰਕਾਰ ਅਤੇ ਵਪਾਰ ਨੂੰ ਇਕੱਠੇ ਲਿਆਵੇਗਾ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰ.ਸੀ.ਈ.ਪੀ.) ਸਮਝੌਤਾ ਅਤੇ16 ਦੇਸ਼ਾਂ ਦੇ ਨਾਲ ਮੁਫਤ ਵਪਾਰ ਸਮਝੌਤੇ 'ਤੇ ਅਗਲੇ ਮਹੀਨੇ ਦਸਤਖਤ ਕੀਤੇ ਜਾਣਗੇ।