MS Dhoni and Shai Hope News : ਧੋਨੀ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਜਿੱਤ ਦਿਵਾਉਣ ’ਚ ਮਦਦ ਕੀਤੀ : ਹੋਪ
Published : Dec 4, 2023, 2:53 pm IST
Updated : Dec 4, 2023, 3:23 pm IST
SHARE ARTICLE
MS Dhoni and Shai Hope
MS Dhoni and Shai Hope

325 ਦੌੜਾਂ ਦਾ ਪਿੱਛਾ ਕਰਦਿਆਂ ਟੀਮ ਦੇ 213 ਦੌੜਾਂ ’ਤੇ ਪੰਜ ਵਿਕੇਟ ਡਿੱਗਣ ਤੋਂ ਬਾਅਦ ਹੋਪ ਨੇ ਅਜੇਤੂ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ

MS Dhoni and Shai Hope News : ਵੈਸਟ ਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਪ੍ਰਗਟਾਵਾ ਕੀਤਾ ਹੈ ਕਿ ਟੀਚੇ ਦਾ ਪਿੱਛਾ ਕਰਨ ’ਚ ਮਾਹਰ ਮਹਿੰਦਰ ਸਿੰਘ ਧੋਨੀ ਦੀ ਅਖ਼ੀਰ ਤਕ ਹਾਰ ਨਾ ਮੰਨਣ ਦੀ ਸਲਾਹ ਨੇ ਇੰਗਲੈਂਡ ਵਿਰੁਧ ਪਹਿਲੇ ਇਕ ਦਿਨਾ ਕੌਮਾਂਤਰੀ ਕ੍ਰਿਕੇਟ ਮੈਚ ’ਚ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਿਸ ਨਾਲ ਉਨ੍ਹਾਂ ਦੀ ਟੀਮ ਰੋਮਾਂਚ ਜਿੱਤ ਦਰਜ ਕਰਨ ’ਚ ਸਫ਼ਲ ਰਹੀ। 

ਸਾਬਕਾ ਭਾਰਤੀ ਕਪਤਾਨ ਧੋਨੀ ਨੂੰ ਸ਼ਾਂਤਚਿੱਤ ਹੋ ਕੇ ਅਪਣੇ ਕੰਮ ਨੂੰ ਅੰਜਾਮ ਤਕ ਪਹੁੰਚਾਉਣ ਅਤੇ ਅਪਣੇ ਮੈਚ ਜੇਤੂ ਹੁਨਰ ਲਈ ਜਾਣਿਆ ਜਾਂਦਾ ਹੈ। ਵੈਸਟ ਇੰਡੀਜ਼ ਨੇ ਐਤਵਾਰ ਨੂੰ ਇੰਗਲੈਂਡ ਵਿਰੁਧ ਪਹਿਲੇ ਵਨਡੇ ’ਚ 326 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕੇਟਾਂ 213 ਦੌੜਾਂ ’ਤੇ ਹੀ ਗੁਆ ਦਿਤੀਆਂ ਸਨ। ਉਸ ਸਮੇਂ ਹੋਪ ਨੇ ਧੋਨੀ ਨਾਲ ਹੋਈ ਗੱਲਬਾਤ ਨੂੰ ਯਾਦ ਕੀਤਾ ਅਤੇ ਟੀਮ ਨੂੰ ਟੀਚੇ ਤਕ ਪਹੁੰਚਾਇਆ। 

ਹੋਪ ਨੇ ਅਜੇਤੂ 109 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਬੇਹੱਦ ਚਰਚਿਤ ਵਿਅਕਤੀ ਮਹਿੰਦਰ ਸਿੰਘ ਧੋਨੀ ਨਾਲ ਮੇਰੀ ਗੱਲ ਹੋੲ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਵੱਧ ਸਮਾਂ ਤੁਹਾਡੇ ਕੋਲ ਹੁੰਦਾ ਹੈ।’’ ਧੋਨੀ ਵਾਂਗ ਵਿਕੇਟਕੀਪਰ ਬੱਲੇਬਾਜ਼ ਹੋਪ ਨੇ ਕਿਹਾ, ‘‘ਏਨੇ ਸਾਲਾਂ ਤੋਂ ਜਦੋਂ ਤੋਂ ਮੈਂ ਵਨਡੇ ਕ੍ਰਿਕੇਟ ਖੇਡ ਰਿਹਾ ਹਾਂ, ਉਨ੍ਹਾਂ ਦੀ ਇਹ ਗੱਲ ਮੇਰੇ ਦਿਮਾਗ਼ ’ਚ ਹਮੇਸ਼ਾ ਘੁੰਮਦੀ ਰਹਿੰਦੀ ਹੈ।’’ 

(For more news apart from MS Dhoni and Shai Hope News, stay tuned to Rozana Spokesman)

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement