ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਅਪਣੇ 100ਵੇਂ ਕੋਮਾਂਤਰੀ ਮੈਚ ਵਿਚ ਦੋ ਗੋਲ ਕੀਤੇ ਜਿਸ ਨਾਲ ਭਾਰਤ ਨੇ ਇੰਟਰਕੌਂਟੀਨੈਂਟਲ ਕਪ ਫੁੱਟਬਾਲ ਟੂਰਨਾਮੈਂਟ ਵਿਚ ਅੱਜ ਇਥੇ...
ਮੁੰਬਈ : ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਅਪਣੇ 100ਵੇਂ ਕੋਮਾਂਤਰੀ ਮੈਚ ਵਿਚ ਦੋ ਗੋਲ ਕੀਤੇ ਜਿਸ ਨਾਲ ਭਾਰਤ ਨੇ ਇੰਟਰਕੌਂਟੀਨੈਂਟਲ ਕਪ ਫੁੱਟਬਾਲ ਟੂਰਨਾਮੈਂਟ ਵਿਚ ਅੱਜ ਇਥੇ ਕੀਨੀਆ ਨੂੰ 3 - 0 ਤੋਂ ਹਰਾ ਕੇ ਫ਼ਾਈਨਲ 'ਚ ਅਪਣੀ ਜਗ੍ਹਾ ਲਗਭੱਗ ਪੱਕੀ ਕਰ ਲਈ। ਸਾਬਕਾ ਕਪਤਾਨ ਬਾਈਚੁੰਗ ਭੂਟਿਆ ਤੋਂ ਬਾਅਦ 100 ਕੋਮਾਂਤਰੀ ਮੈਚ ਖੇਡਣ ਵਾਲੇ ਸਿਰਫ਼ ਦੂਜੇ ਭਾਰਤੀ ਬਣੇ ਛੇਤਰੀ (68ਵੇਂ ਮਿੰਟ ਅਤੇ 90 ਪਲਸ ਇਕ ਮਿੰਟ) ਤੋਂ ਇਲਾਵਾ ਜੇਜੇ ਲਾਲਪੇਖਲੁਆ ਨੇ 71ਵੇਂ ਮਿੰਟ ਵਿਚ ਟੀਮ ਵਲੋਂ ਇਕ ਹੋਰ ਗੋਲ ਕੀਤਾ।
ਭਾਰਤ ਦੀ ਟੀਮ ਇਸ ਜਿੱਤ ਨਾਲ ਦੋ ਮੈਚਾਂ ਵਿਚ ਦੋ ਜਿੱਤ ਤੋਂ ਛੇ ਅੰਕ ਨਾਲ ਸਿਖਰ 'ਤੇ ਹੈ। ਕੀਨਿਆ ਦੇ ਦੋ ਮੈਚਾਂ 'ਚ ਇਕ ਹਾਰ ਅਤੇ ਇਕ ਜਿੱਤ ਤੋਂ ਤਿੰਨ ਅੰਕ ਹੈ ਅਤੇ ਉਹ ਦੂਜੇ ਸਥਾਨ 'ਤੇ ਚਲ ਰਿਹਾ ਹੈ। ਛੇਤਰੀ ਨੇ ਮੈਚ ਤੋਂ ਪਹਿਲਾਂ ਲੋਕਾਂ ਤੋਂ ਭਾਰਤ ਦੇ ਫ਼ੁੱਟਬਾਲ ਮੈਚ ਲਈ ਸਟੇਡਿਅਮ 'ਚ ਪਹੁੰਚਣ ਦੀ ਭਾਵੁਕ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮੁੰਬਈ ਫ਼ੁੱਟਬਾਲ ਏਰੇਨਾ ਦਾ ਸਟੇਡਿਅਮ ਦਰਸ਼ਕਾਂ ਨਾਲ ਖਚਾਖਚਾ ਭਰਿਆ ਰਿਹਾ।
ਮੈਚ ਦੀ ਸ਼ੁਰੂਆਤ ਤੇਜ਼ ਮੀਂਹ 'ਚ ਹੋਈ ਅਤੇ ਦੋਹਾਂ ਹੀ ਟੀਮਾਂ ਦੇ ਖਿਡਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤ ਤੋਂ ਪਹਿਲਾ ਵਧੀਆ ਕੋਸ਼ਿਸ਼ ਸੱਤਵੇਂ ਮਿੰਟ ਵਿਚ ਉਦਾਂਤਾ ਸਿੰਘ ਨੇ ਕੀਤਾ। ਉਹ ਖੱਬੇ ਪਾਸੇ ਤੋਂ ਅੱਗੇ ਵਧੇ ਪਰ ਬਾਕਸ ਅੰਦਰ ਉਨ੍ਹਾਂ ਦਾ ਕ੍ਰਾਸ ਕਾਫ਼ੀ ਹੌਲੀ ਸੀ ਜਿਸ ਨੂੰ ਵਿਰੋਧੀ ਗੋਲਕੀਪਰ ਪੈਟਰਿਕ ਮਤਾਸੀ ਨੇ ਅਸਾਨੀ ਨਾਲ ਅਪਣੇ ਕਬਜ਼ੇ 'ਚ ਲੈ ਲਿਆ।
ਕੀਨੀਆ ਨੇ ਇਸ ਤੋਂ ਬਾਅਦ ਪਲਟਵਾਰ ਕੀਤਾ। ਡੇਨਿਸ ਓਧਿਆਮਬਿਯੋ ਨੇ ਕਾਰਨਰ ਕਿਕ 'ਤੇ ਹੈਡਰ ਨਾਲ ਕਿੱਕ ਕੀਤਾ ਪਰ ਗੇਂਦ ਗੋਲ ਤੋਂ ਦੂਰ ਰਹੀ। ਭਾਰਤ ਨੂੰ 14ਵੇਂ ਮਿੰਟ 'ਚ ਫ਼ਰੀ ਕਿੱਕ ਮਿਲੀ ਪਰ ਅਨਿਰੁੱਧ ਥਾਪਿਆ ਨੇ ਇਸ ਨੂੰ ਸਿੱਧੇ ਮਤਾਸੀ ਦੇ ਹੱਥਾਂ ਵਿਚ ਖੇਡ ਦਿਤਾ। ਭਾਰਤ ਨੂੰ ਗੋਲ ਕਰਨ ਦਾ ਪਹਿਲਾ ਵੱਡਾ ਮੌਕਾ 22ਵੇਂ ਮਿੰਟ 'ਚ ਮਿਲਿਆ ਜਦੋਂ ਮੈਦਾਨ 'ਤੇ ਪਾਣੀ ਭਰਿਆ ਹੋਣ ਕਾਰਨ ਕੀਨਿਆ ਦੇ ਡਿਫ਼ੈਂਡਰਾਂ ਤੋਂ ਚੂਕ ਹੋ ਗਈ ਅਤੇ ਗੇਂਦ ਸਿੱਧੇ ਭਾਰਤੀ ਕਪਤਾਨ ਕੋਲ ਪਹੁੰਚ ਗਈ।