
ਅੱਠ ਟੀਮਾਂ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਐਫ਼ਆਈਐਚ ਓਲੰਪਿਕ ਕਵਾਲੀਫ਼ਾਇਰ ਦੇ ਦੋ ਸਥਾਨਾਂ ਲਈ ਮੁਕਾਬਲਾ ਕਰਨਗੀਆਂ
ਭੁਵਨੇਸ਼ਵਰ : ਭਾਰਤੀ ਹਾਕੀ ਟੀਮ ਨਵੇਂ ਕੋਚ ਗਰਾਹਮ ਰੀਡ ਦੇ ਮਾਰਗਦਰਸ਼ਨ ਵਿਚ ਓਲੰਪਿਕ 2020 ਲਈ ਕਵਾਲੀਫ਼ਾਈ ਕਰਨ ਦੇ ਅਭਿਆਨ ਦੀ ਸ਼ੁਰੂਆਤ ਇਥੇ ਐਫ਼ਆਈਐਚ ਸੀਰੀਜ਼ ਫ਼ਾਈਨਲ ਰਾਹੀਂ ਕਰੇਗੀ। ਏਸ਼ੀਆ, ਯੂਰਪ, ਅਫ਼ਰੀਕਾ ਅਤੇ ਉਤਰ ਅਮਰੀਕਾ ਦੀਆਂ ਅੱਠ ਟੀਮਾਂ ਅਕਤੂਬਰ ਨਵੰਬਰ ਵਿਚ ਹੋਣ ਵਾਲੇ ਐਫ਼ਆਈਐਚ ਓਲੰਪਿਕ ਕਵਾਲੀਫ਼ਾਇਰ ਦੇ ਦੋ ਸਥਾਨਾਂ ਲਈ ਮੁਕਾਬਲਾ ਕਰੇਗੀ।
Indian Hockey Team Start Quest for Olympic Berth in FIH Series Finals
ਭਾਰਤ ਤੋਂ ਇਲਾਵਖਾ ਪੂਲ ਏ ਵਿਚ ਪੋਲੈਂਡ, ਰੂਸ ਅਤੇ ਉਜਬੇਕਿਸਤਾਨ ਵੀ ਹੈ ਜਦਕਿ ਪੂਲ ਬੀ ਵਿਚ ਦਖਣੀ ਅਫ਼ਰੀਕਾ, ਏਸ਼ੀਆਈ ਖੇਡ ਚੈਂਪੀਅਨ ਜਾਪਾਨ, ਅਮਰੀਕਾ ਅਤੇ ਮੈਕਸਿਕੋ ਖੇਲਣਗੇ। ਵਿਸ਼ਵ ਕੱਪ ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਕਾਬਜ਼ ਭਾਰਤ ਪ੍ਰਬਲ ਦਾਵੇਦਾਰ ਦੇ ਰੂਪ ਵਿਚ ਉਤਰੇਗਾ ਕਿਉਂਕਿ ਬਾਕੀ ਟੀਮਾਂ ਦੀ ਤੁਲਨਾ ਵਿਚ ਉਸ ਦਾ ਪ੍ਰਦਾਰਸ਼ਨ ਗ੍ਰਾਫ਼ ਕਾਫੀ ਚੰਗਾ ਹੈ। ਦਖਣੀ ਅਫ਼ਰੀਕਾ ਅਤੇ ਜਾਪਾਨ ਕ੍ਰਮਵਾਰ 16ਵੀਂ ਅਤੇ 18ਵੀਂ ਰੈਂਕਿੰਗ 'ਤੇ ਹਨ। ਭਾਰਤ ਦਾ ਪਹਿਲਾ ਮੈਚ ਰੂਸ ਵਿਰੁਧ ਹੈ ਜੋ ਆਸਾਨ ਰਹਿਣ ਦੀ ਉਮੀਦ ਹੈ। ਭਾਰਤ ਨੂੰ ਸਿਖਰ 'ਤੇ ਰਹਿਣ ਲਈ ਹਾਲਾਂਕਿ ਨਾਕਆਊਟ ਗੇੜ ਵਿਚ ਕਿਸੀ ਕੋਤਾਹੀ ਤੋਂ ਬਚਣਾ ਹੋਵੇਗਾ।
Indian Hockey Team Start Quest for Olympic Berth in FIH Series Finals
ਭਾਰਤ ਕੋਲ ਜਕਾਰਤਾ ਏਸ਼ੀਆਈ ਖੇਡਾਂ ਰਾਹੀਂ ਓਲੰਪਿਕ ਲਈ ਕੁਆਲੀਫ਼ਾਈ ਕਰਨ ਦਾ ਮੌਕਾ ਸੀ ਪਰ ਟੀਮ ਮਲੇਸ਼ੀਆ ਤੋਂ ਸੈਮੀਫ਼ਾਈਨਲ ਵਿਚ ਹਾਰ ਗਈ। ਇਸ ਸਾਲ ਅਜਨਾਲ ਸ਼ਾਹ ਕੱਪ ਵਿਚ ਕਵਾਲੀਫ਼ਾਈ ਕਰਨ ਦੀ ਦਿਸ਼ਾ ਵਿਚ ਭਾਰਤੀ ਟੀਮ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਨਵੇਂ ਕੋਚ ਗਰਾਹਮ ਰੀਡ ਲਈ ਵੀ ਪਹਿਲੀ ਚੁਨੌਤੀ ਹੋਵੇਗੀ ਜਿਨ੍ਹਾਂ ਨੂੰ ਅਪ੍ਰੈਲ ਵਿਚ ਹਰਿੰਦਰ ਸਿੰਘ ਦੀ ਥਾ ਨਵਾਂ ਕੋਚ ਬਣਾਇਆ ਗਿਆ ਹੈ। ਵਿਸ਼ਵ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਂ ਦਿਤਾ ਗਿਆ ਸੀ।