
ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਚ ਕੋਰੀਆ ਤੇ ਲਗਾਤਾਰ 2-1 ਦੇ ਫਰਕ ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਜਿੱਤ ਲਈ ਸੀ
ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਨੂੰ ਤੀਜੇ ਤੇ ਆਖਰੀ ਮੈਚ ਚ ਮੇਜ਼ਬਾਨ ਦੱਖਣ ਕੋਰੀਆ ਤੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਉਹ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕੀ ਸੀ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਚ ਕੋਰੀਆ ਤੇ ਲਗਾਤਾਰ 2-1 ਦੇ ਫਰਕ ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਜਿੱਤ ਲਈ ਸੀ। ਮੇਜ਼ਬਾਨਾਂ ਨੇ ਸਰਕਲ ਚ ਕਾਫੀ ਸਫ਼ਲ ਹਮਲੇ ਕੀਤੇ ਜਿਸ ਦੇ ਨਾਲ ਸ਼ੁਰੂ ਤੋਂ ਹੀ ਭਾਰਤੀ ਡਿਫੈਂਸ ਕਾਫ਼ੀ ਦਬਾਅ ਚ ਆ ਗਿਆ।
The Indian Women's Hockey team lost 0-4 to the hosts in the third match of the Korea Tour, ultimately winning the 3-match series 2-1. Here's the match report ?? https://t.co/KJdQ5w89RX#IndiaKaGame #KoreaTour
— Hockey India (@TheHockeyIndia) May 24, 2019
ਮੇਜ਼ਬਾਨਾਂ ਨੇ ਪੰਜ ਪੈਨਲਟੀ ਕਾਰਨਰ ਬਨਾਏ ਤੇ 29ਵੇਂ ਮਿੰਟ 'ਚ ਇਕ ਨੂੰ ਗੋਲ ਵਿਚ ਤਬਦੀਲ ਕਰ ਦਿੱਤਾ। ਜਾਂਗ ਹਸੀਨ ਨੇ ਇਹ ਗੋਲ ਕਰਕੇ ਟੀਮ ਲਈ ਸ਼ੁਰੂਆਤ ਕੀਤੀ। ਕਿਮ ਹਿਉਂਜੀ ਤੇ ਕਾਂਗ ਜਿਹਨਾਂ ਨੇ 41ਵੇਂ ਮਿੰਟ ਵਿਚ ਲਗਾਤਾਰ ਗੋਲ ਕੀਤੇ। ਤਿੰਨ ਗੋਲ ਹੋਂ ਤੋਂ ਬਾਅਦ ਭਾਰਤ ਦਾ ਮਨੋਬਲ ਡਿੱਗ ਗਿਆ ਸੀ। ਲੀ ਯੁਰੀ ਨੇ 53ਵੇਂ ਮਿੰਟ ਚ ਚੌਥਾ ਗੋਲ ਦਾਗਿਆ।
ਭਾਰਤੀ ਕੋਚ ਸੋਰਡ ਮਾਰਿਨੇ ਨੇ ਕਿਹਾ, ''ਸਿੱਖਣ ਦੀ ਪ੍ਰਕਿਰਿਆ ਹਮੇਸ਼ਾ ਉਤਾਰ ਚੜਾਅ ਭਰੀ ਰਹਿੰਦੀ ਹੈ ਤੇ ਅੱਜ ਅਜਿਹਾ ਹੀ ਅਨੁਭਵ ਸੀ ਜਿੱਥੇ ਸਾਨੂੰ ਸ਼ੁਰੂ ਤੋਂ ਹੀ ਝਟਕੇ ਲੱਗੇ ਜਿਸ ਤੋਂ ਅਸੀਂ ਉਬਰ ਨਹੀਂ ਸਕੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਅਨੁਭਵ ਤੋਂ ਕੋਈ ਸਿੱਖਿਆ ਹਾਸਲ ਨਹੀਂ ਕਰਾਂਗੇ।''