
ਦੋਹਾਂ ਟੀਮਾਂ ਵਿਚਾਲੇ ਤੀਸਰਾ ਅਤੇ ਆਖ਼ਰੀ ਮੈਚ ਸ਼ੁਕਰਵਾਰ ਨੂੰ ਖੇਡਿਆ ਜਾਵੇਗਾ
ਜਿਨਚਿਯੋਨ : ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਇਕ ਗੋਲ ਨਾਲ ਪੱਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਮੇਜ਼ਬਾਨ ਕੋਰੀਆ ਨੂੰ ਇੱਥੇ ਦੂਜੇ ਮੁਕਾਬਲੇ ਵਿਚ 2-1 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਜੇਤੂ ਬੜ੍ਹਤ ਬਣਾਈ। ਭਾਰਤੀ ਮਹਿਲਾ ਟੀਮ ਨੇ ਲੜੀ ਦੇ ਪਹੇ ਮੈਚ ਵਿਚ ਵੀ ਕੋਰੀਆ ਵਿਰੁਧ ਇਸੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਦੋਹਾਂ ਟੀਮਾਂ ਵਿਚਾਲੇ ਤੀਸਰਾ ਅਤੇ ਆਖ਼ਰੀ ਮੈਚ ਸ਼ੁਕਰਵਾਰ ਨੂੰ ਖੇਡਿਆ ਜਾਵੇਗਾ।
Indian Women's Hockey Team Beat Republic of Korea 2-1
ਦੂਜੇ ਕੁਆਰਟਰ ਵਿਚ ਮੇਜ਼ਬਾਨ ਕੋਰੀਆ ਨੇ ਭਾਰਤੀ ਡਿਫੈਂਸ ਨੂੰ ਤੋੜਦਿਆਂ ਲੀ ਸਿਯੂੰਗਜੂ ਦੀ ਮਦਦ ਨਾਲ 19ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਹਾਲਾਂਕਿ ਤੀਜੇ ਕੁਆਰਟਰ ਵਿਚ ਭਾਰਤੀ ਮਹਿਲਾਵਾਂ ਨੇ ਵਾਪਸੀ ਕਰ ਲਈ ਅਤੇ ਕਪਤਾਨ ਰਾਣੀ ਨੇ 37ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਸਕੋਰ 1-1 'ਤੇ ਪਹੁੰਚਾ ਦਿੱਤਾ। ਮੈਚ ਦੇ 50ਵੇਂ ਮਿੰਟ ਵਿਚ ਨਵਜੋਤ ਕੌਰ ਨੇ ਭਾਰਤ ਲਈ ਦੂਜਾ ਗੋਲ ਕਰ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਆਖਰ ਤੱਕ ਇਸ ਬੜ੍ਹਤ ਨੂੰ ਕਾਇਮ ਰੱਖ ਮੈਚ ਆਪਣੇ ਨਾਂ ਕਰ ਲਿਆ।
Indian Women's Hockey Team Beat Republic of Korea 2-1
ਦੂਸਰੇ ਕਵਾਟਰ ਦੇ ਚੌਥੇ ਮਿੰਟ ਵਿਚ ਕੋਰੀਆ ਨੇ ਸਯੂੰਗਜੂ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ। ਮੇਜ਼ਬਾਨ ਟੀਮ ਮੈਚ ਦੇ ਮੱਧ ਤਕ 1-0 ਨਾਲ ਅੱਗੇ ਸੀ। ਦੂਸਰੇ ਹਾਫ਼ ਵਿਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ 37ਵੇਂ ਮਿੰਟ ਵਿਚ ਰਾਣੀ ਦੇ ਸ਼ਾਨਦਾਰ ਮੈਦਾਨੀ ਗੋਲ ਦੀ ਬਦੌਲਤ ਬਰਾਬਰੀ ਹਾਸਲ ਕੀਤੀ। ਭਾਰਤ ਦੇ ਮੁੱਖ ਕੋਚ ਸ਼ੋਅਡਰ ਮਰੀਨੇ ਨੇ ਕਿਹਾ, ''ਸਾਡਾ ਪ੍ਰਦਰਸ਼ਨ ਪਹਿਲੇ ਮੈਚ ਦੀ ਤੁਲਨਾ ਵਿਚ ਕਾਫੀ ਚੰਗਾ ਰਿਹਾ। ਅਸੀਂ ਚੰਗੀ ਲੈਅ ਦਿਖਾਈ, ਹਾਲਾਂਕਿ ਅਸੀਂ ਇਕ ਗੋਲ ਹੋਰ ਕਰ ਸਕਦੇ ਸੀ ਪਰ ਟੀਮ ਵਲੋਂ ਜਜ਼ਬਾ ਅਤੇ ਕੋਸ਼ਿਸ਼ ਚੰਗੀ ਸੀ।''