
ਟੂਰਨਾਮੈਂਟ ਦਾ ਪਲੇਅ-ਆਫ ਅਤੇ ਫਾਈਨਲ ਮੁਕਾਬਲੇ ਦੀ ਥਾਂ 'ਤੇ ਖੇਡੇ ਜਾ ਸਕਦੇ ਹਨ
ਨਵੀਂ ਦਿੱਲੀ-ਕੋਰੋਨਾ ਵਾਇਰਸ ਨੇ ਲੋਕਾਂ ਦੇ ਜਨ-ਜੀਵਨ 'ਤੇ ਕਾਫੀ ਡੂੰਘਾ ਅਸਰ ਪਾਇਆ। ਕੋਰੋਨਾ ਕਾਰਨ ਕਈ ਲੋਕਾਂ ਨੂੰ ਆਪਣੀ ਨੌਕਰੀ ਵੀ ਗੁਆਈ ਪਈ। ਦੱਸ ਦੇਈਏ ਕਿ ਇਸ ਲਾਗ ਦੀ ਬੀਮਾਰੀ ਕਾਰਨ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨੂੰ ਵਿਚਾਲੇ ਹੀ ਮੁਅੱਤਲ ਕਰਨਾ ਪਿਆ।
ਇਹ ਵੀ ਪੜ੍ਹੋ-'ਮੇਹੁਲ ਚੋਕਸੀ ਨੂੰ ਡੋਮੀਨਿਕਾ ਲੈਣ ਗਈ ਭਾਰਤੀ ਟੀਮ ਪਰਤੀ ਖਾਲ੍ਹੀ ਹੱਥ
ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਲੀਗ ਦਰਮਿਆਨ ਹੋਏ 31 ਮੈਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਪ੍ਰੈਸੀਡੈਂਟ ਸੌਗਰ ਗਾਂਗੁਲੀ ਸਮੇਤ ਬੋਰਡ ਦੇ ਸੀਨੀਅਰ ਅਧਿਕਾਰੀ ਲੀਗ ਦੀਆਂ ਤਿਆਰੀਆਂ ਨੂੰ ਲੈ ਕੇ ਯੂ.ਏ.ਈ. ਦਾ ਦੌਰਾ ਵੀ ਕਰ ਚੁੱਕੇ ਹਨ ਅਤੇ ਉਥੇ ਦੇ ਕ੍ਰਿਕੇਟ ਨਾਲ ਪਲਾਨ ਤਿਆਰ ਕਰ ਰਹੇ ਹਨ।
Sourav gangulyਇਹ ਵੀ ਪੜ੍ਹੋ-'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'
ਇਕ ਰਿਪੋਰਟ ਮੁਤਾਬਕ ਟੂਰਨਾਮੈਂਟ ਦਾ ਪਲੇਅ-ਆਫ ਅਤੇ ਫਾਈਨਲ ਮੁਕਾਬਲੇ ਦੀ ਥਾਂ 'ਤੇ ਖੇਡੇ ਜਾ ਸਕਦੇ ਹਨ। ਇਨ੍ਹਾਂ ਮੈਚਾਂ ਲਈ ਦੁਬਈ ਬੋਰਡ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦੇ ਪਿਛੇ ਦਾ ਕਾਰਣ ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੀਆਂ ਸੰਭਾਵਨਾਵਾਂ ਨੂੰ ਦੱਸਿਆ ਜਾ ਰਿਹਾ ਹੈ।
IPLਇਹ ਵੀ ਪੜ੍ਹੋ-'PM ਕੇਅਰਸ ਫੰਡ ਤੋਂ ਖਰੀਦੇ ਗਏ ਇਸ ਕੰਪਨੀ ਦੇ ਵੈਂਟੀਲੇਟਰਾਂ 'ਚ ਆਈ ਦਿੱਕਤ
ਰਿਪੋਰਟ ਮੁਤਾਬਕ ਜੇਕਰ ਕਿਸੇ ਕਾਰਨ 18 ਅਕਤੂਬਰ ਤੋਂ ਭਾਰਤ 'ਚ ਹੋਣ ਵਾਲਾ ਟੀ-2- ਵਰਲਡ ਕੱਪ ਯੂ.ਏ.ਈ. 'ਚ ਸ਼ਿਫਟ ਕਰਨਾ ਪਿਆ ਤਾਂ ਇਥੇ ਦੇ 3 'ਚੋਂ 2 ਸਟੇਡੀਅਮਾਂ 'ਚ ਵਰਲਡ ਕੱਪ ਦੀਆਂ ਤਿਆਰੀਆਂ ਸ਼ੁਰੂ ਕੀਤੀ ਜਾ ਸਕਣਗੀਆਂ। ਭਾਰਤ ਅਤੇ ਯੂ.ਏ.ਈ. ਕ੍ਰਿਕੇਟ ਬੋਰਡ ਇਨ੍ਹਾਂ ਸਟੇਡੀਅਮਾਂ ਇਕ ਅਕਤੂਬਰ ਨੂੰ ਹੀ ਆਈ.ਸੀ.ਸੀ. ਦੇ ਹਵਾਲੇ ਕਰ ਸਕਦਾ ਹੈ।