
ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ਵਿਚ ਛੇਵੇਂ ਸਥਾਨ ’ਤੇ ਰਹੀ ਹੈ।
ਟੋਕੀਉ: ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ਵਿਚ ਛੇਵੇਂ ਸਥਾਨ ’ਤੇ ਰਹੀ ਹੈ। ਇਸ ਦੇ ਨਾਲ ਹੀ ਉਹ ਮੈਡਲ ਨਹੀਂ ਜਿੱਤ ਸਕੀ। ਫਾਈਨਲ ਵਿਚ 6 ਰਾਊਂਡ ਤੋਂ ਬਾਅਦ ਉਹਨਾਂ ਦਾ ਸਭ ਤੋਂ ਵਧੀਆ ਸਕੋਰ 63.70 ਦਾ ਰਿਹਾ ਹੈ। ਕਮਲਪ੍ਰੀਤ ਨੇ 5 ਵਿਚੋਂ 2 ਰਾਊਂਡ ਵਿਚ ਫਾਊਲ ਥਰੋਅ ਕੀਤਾ।
Kamalpreet kaur
ਹੋਰ ਪੜ੍ਹੋ: ਮਾਲਵੇ 'ਚ ਕਾਂਗਰਸ ਨੂੰ ਵੱਡਾ ਝਟਕਾ, ਮਨਪ੍ਰੀਤ ਬਾਦਲ ਦੇ ਸਾਥੀ ਜਗਰੂਪ ਸਿੰਘ ਗਿੱਲ ਹੋਏ 'ਆਪ' 'ਚ ਸ਼ਾਮਲ
ਪਹਿਲੇ ਰਾਊਂਡ ਵਿਚ ਉਹਨਾਂ ਨੇ 61.62 ਮੀਟਰ ਅਤੇ ਤੀਜੇ ਰਾਊਂਡ ਵਿਚ 63.70 ਮੀਟਰ ਦੂਰ ਡਿਸਕਸ ਥਰੋਅ ਕੀਤਾ। ਪੰਜਵੇ ਰਾਊਂਡ ਵਿਚ ਕਮਲਪ੍ਰੀਤ ਨੇ 61.37 ਮੀਟਰ ਦੂਰ ਡਿਸਕਸ ਥਰੋਅ ਕੀਤਾ। ਮਹਿਲਾ ਡਿਸਕਸ ਥਰੋਅ ਵਿਚ ਅਮਰੀਕਾ ਦੀ ਆਲਮੈਨ ਵੈਲੇਰੀ ਨੇ 68.98 ਮੀਟਰ ਥਰੋਅ ਦੇ ਨਾਲ ਗੋਲਡ ਮੈਡਲ ਜਿੱਤਿਆ ਹੈ।
Kamalpreet Kaur
ਹੋਰ ਪੜ੍ਹੋ: ਮਾਨਸੂਨ ਸੈਸ਼ਨ:ਹੰਗਾਮੇ ਦੀ ਭੇਂਟ ਚੜਿਆ ਸੋਮਵਾਰ ਦਾ ਦਿਨ, ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਜਰਮਨੀ ਦੀ ਕ੍ਰਿਸਟੀਨ ਪੁਡੇਂਜ 66.86 ਮੀਟਰ ਡਿਸਕਸ ਥਰੋਅ ਦੇ ਨਾਲ ਦੂਜੇ ਸਥਾਨ ’ਤੇ ਰਹੀ ਹੈ। ਉੱਥੇ ਹੀ ਕਿਊਬਾ ਦੀ ਯਾਏਮੇ ਪੇਰੇਜ ਨੇ 65.72 ਮੀਟਰ ਦੇ ਨਾਲ ਕਾਂਸੀ ਦਾ ਤਮਗਾ ਅਪਣੇ ਨਾਂਅ ਕੀਤਾ।