
ਫਿਟਨੈਸ ਸਮੱਸਿਆਵਾਂ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੂੰ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ।
ਨਵੀਂ ਦਿੱਲੀ: ਕ੍ਰਿਕਟ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਭਾਰਤ ਵਿਚ 5 ਅਕਤੂਬਰ ਤੋਂ ਕ੍ਰਿਕਟ ਵਿਸ਼ਵ ਕੱਪ ਖੇਡਿਆ ਜਾਣਾ ਹੈ। ਰੋਹਿਤ ਸ਼ਰਮਾ 15 ਮੈਂਬਰੀ ਭਾਰਤੀ ਟੀਮ ਦੇ ਕਪਤਾਨ ਅਤੇ ਹਾਰਦਿਕ ਪੰਡਯਾ ਉਪ ਕਪਤਾਨ ਹੋਣਗੇ। ਟੀਮ ਵਿਚ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਹੋਣਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, “ਪੰਜਾਬ ਸਰਕਾਰ 3 ਦਿਨਾਂ ਵਿਚ ਦੇਵੇਗੀ 1200 ਤੋਂ ਵੱਧ ਨੌਕਰੀਆਂ”
ਫਿਟਨੈਸ ਸਮੱਸਿਆਵਾਂ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੂੰ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ। ਚੋਣਕਾਰਾਂ ਨੇ ਟੀਮ ਵਿਚ ਸੱਤ ਬੱਲੇਬਾਜ਼ ਅਤੇ ਚਾਰ ਆਲਰਾਊਂਡਰ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ: ਇੰਡੀਆ ਗਠਜੋੜ ’ਤੇ ਬ੍ਰਿਜ ਭੂਸ਼ਣ ਦਾ ਤੰਜ਼, “ਭਾਜਪਾ ਨੂੰ ਹਰਾਉਣ ਲਈ ਸੱਪ, ਬਿੱਛੂ, ਨਿਓਲੇ ਤੇ ਕਬੂਤਰ ਇਕੱਠੇ ਹੋਏ”
ਹੈਮਸਟ੍ਰਿੰਗ ਦੀ ਸੱਟ ਕਾਰਨ ਰਾਹੁਲ ਮਹੀਨਿਆਂ ਤੋਂ ਟੀਮ ਤੋਂ ਬਾਹਰ ਹਨ। ਉਨ੍ਹਾਂ ਨੂੰ ਏਸ਼ੀਆ ਕੱਪ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ ਪਰ ਅਜੇ ਤਕ ਉਹ ਇਕ ਵੀ ਮੈਚ ਨਹੀਂ ਖੇਡ ਸਕੇ। ਏਸ਼ੀਆ ਕੱਪ ਤੋਂ ਪਹਿਲਾਂ ਲੱਗੀ ਸੱਟ ਕਾਰਨ ਉਹ ਫਿਲਹਾਲ ਟੀਮ ਤੋਂ ਬਾਹਰ ਹਨ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ, "ਫਿਟਨੈਸ ਨਾਲ ਜੁੜੇ ਕੁੱਝ ਮੁੱਦੇ ਹਨ ਪਰ ਤਿੰਨੋਂ ਖਿਡਾਰੀਆਂ ਨੇ ਵਾਪਸੀ ਕੀਤੀ ਹੈ। ਕੇਐਲ ਫਿੱਟ ਹੈ। ਮੈਨੂੰ ਲੱਗਦਾ ਹੈ ਕਿ ਇਹ ਵਿਸ਼ਵ ਕੱਪ ਲਈ ਸੱਭ ਤੋਂ ਸੰਤੁਲਿਤ ਟੀਮ ਹੈ।''
ਇਹ ਵੀ ਪੜ੍ਹੋ: ਟੀਕੇ ਲਾ ਕੇ ਬੀਜੀ ਜਾ ਰਹੀ ਸਬਜ਼ੀਆਂ!! ਜਾਣੋ ਵਾਇਰਲ ਇਸ ਵੀਡੀਓ ਦਾ ਅਸਲ ਸੱਚ
ਉਨ੍ਹਾਂ ਕਿਹਾ, ''ਕੇਐੱਲ ਫਿੱਟ ਹੈ ਪਰ ਏਸ਼ੀਆ ਕੱਪ ਤੋਂ ਪਹਿਲਾਂ ਮਾਮੂਲੀ ਸਮੱਸਿਆ ਹੋਈ। ਉਹ ਇਸ ਤੋਂ ਉੱਭਰ ਚੁੱਕੇ ਹਨ। ਉਹ ਸਾਡੇ ਲਈ ਅਹਿਮ ਖਿਡਾਰੀ ਹਨ ਅਤੇ ਅਸੀਂ ਉਸ ਨੂੰ ਟੀਮ 'ਚ ਲੈ ਕੇ ਖੁਸ਼ ਹਾਂ”। ਏਸ਼ੀਆ ਕੱਪ ਟੀਮ 'ਚ ਸ਼ਾਮਲ ਤੇਜ਼ ਗੇਂਦਬਾਜ਼ ਪ੍ਰਮੁਖ ਕ੍ਰਿਸ਼ਨ ਅਤੇ ਖੱਬੇ ਹੱਥ ਦੇ ਬੱਲੇਬਾਜ਼ ਤਿਲਕ ਵਰਮਾ ਨੂੰ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ। ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਪਹਿਲੇ ਮੈਚ ਨਾਲ ਹੋਵੇਗੀ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਵਿਰੁਧ ਖੇਡੇਗੀ।