ਹਰਿਆਣਾ ਨੇ ਤੇਲਗੂ ਨੂੰ ਹਰਾਇਆ, ਪਿੰਕ ਪੈਂਥਰਸ ਨੇ ਬੰਗਲੁਰੂ ਬੁਲਸ ਨੂੰ 41-34 ਨਾਲ ਹਰਾਇਆ
Published : Oct 5, 2019, 9:24 am IST
Updated : Oct 6, 2019, 9:59 am IST
SHARE ARTICLE
Pro kabaddi League
Pro kabaddi League

ਹਰਿਆਣਾ ਸਟੀਲਰਜ਼ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ ਦੇ ਮੈਚ ਨੰਬਰ 121 ਵਿਚ ਤੇਲਗੂ ਟਾਇੰਟਸ ਨੂੰ 52-32 ਨਾਲ ਹਰਾਇਆ।

ਪੰਚਕੂਲਾ: ਹਰਿਆਣਾ ਸਟੀਲਰਜ਼ ਨੇ ਸ਼ੁੱਕਰਵਾਰ ਨੂੰ ਪੰਚਕੂਲਾ ਦੇ ਤਾਊ  ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ ਦੇ ਮੈਚ ਨੰਬਰ 121 ਵਿਚ ਤੇਲਗੂ ਟਾਇੰਟਸ ਨੂੰ 52-32 ਨਾਲ ਹਰਾਇਆ। ਇਸ ਦੇ ਨਾਲ ਹੀ ਹਰਿਆਣਾ ਲੈਗ ਖਤਮ ਹੋ ਗਿਆ ਅਤੇ ਮੇਜ਼ਬਾਨ ਟੀਮ ਨੇ ਜਿੱਤ ਦੇ ਨਾਲ ਇਥੋਂ ਵਿਦਾਈ ਲਈ। ਇਸ ਜਿੱਤ ਦਾ ਨਾਇਕ ਵਿਕਾਸ ਕੰਦੋਲਾ (13 ਰੈੱਡ ਪੁਆਇੰਟਸ) ਸੀ ਜਿਸ ਨੇ ਆਪਣਾ ਸੀਜ਼ਨ-7 ਦਾ 10 ਵਾਂ ਸੁਪਰ 10 ਪੂਰਾ ਕੀਤਾ।

Haryana Steelers vs Telugu TitansHaryana Steelers vs Telugu Titans

ਤੇਲਗੂ ਤੋਂ ਸਿਧਾਰਥ ਦੇਸਾਈ (12 ਰੈੱਡ ਪੁਆਇੰਟਸ) ਨੇ ਸੁਪਰ-10 ਲਿਆ ਪਰ ਉਹ ਆਪਣੀ ਟੀਮ ਨੂੰ ਜਿਤਾਉਣ ਵਿਚ ਅਸਫਲ ਰਿਹਾ। ਪ੍ਰੋ ਕਬੱਡੀ ਇਤਿਹਾਸ ਵਿਚ ਹਰਿਆਣਾ ਸਟੀਲਰਜ਼ ਦੀ ਤੇਲਗੂ ਟਾਇੰਟਸ ‘ਤੇ ਇਹ 5 ਮੈਚਾਂ ਇਹ ਦੂਜੀ ਜਿੱਤ ਹੈ ਅਤੇ ਇਸ ਸੀਜ਼ਨ ਵਿਚ ਪਹਿਲੀ ਜਿੱਤ ਹੈ। ਇਸ ਜਿੱਤ ਤੋਂ ਬਾਅਦ, ਹਰਿਆਣਾ ਦੇ 70 ਅੰਕ ਹੋ ਗਏ ਹਨ ਅਤੇ ਉਹ ਤੀਜੇ ਸਥਾਨ' ਤੇ ਹੈ ਜਦਕਿ ਤੇਲਗੂ ਟਾਇਟਨਸ ਵੀ 11 ਵੇਂ ਸਥਾਨ 'ਤੇ ਹਨ।

Jaipur Pink Panthers vs Bengaluru BullsJaipur Pink Panthers vs Bengaluru Bulls

ਜੈਪੁਰ ਪਿੰਕ ਪੈਂਥਰਸ ਨੇ ਬੰਗਲੁਰੂ ਬੁਲਸ ਨੂੰ 41-34 ਨਾਲ ਹਰਾਇਆ
ਪੰਚਕੂਲਾ ਦੇ ਸਪੋਰਟਸ ਕੰਪਲੈਕਸ ਵਿਖੇ ਸ਼ੁੱਕਰਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ ਦੇ ਮੈਚ ਨੰਬਰ 120 ਵਿਚ ਜੈਪੁਰ ਪਿੰਕ ਪੈਂਥਰਜ਼ ਨੇ ਬੰਗਲੁਰੂ ਬੁਲਜ਼ ਨੂੰ 41-34 ਨਾਲ ਹਰਾ ਕੇ ਪਲੇਅ ਆਫ ਵਿਚ ਜਾਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਦੀਪਕ ਹੁੱਡਾ ਇਸ ਮੈਚ ਵਿਚ ਜੈਪੁਰ ਲਈ ਨਹੀਂ ਖੇਡ ਰਹੇ ਸੀ, ਪਰ ਦੂਜੇ ਦੀਪਕ ਯਾਨੀ ਦੀਪਕ ਨਰਵਾਲ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੁਪਰ-10 ਨਾਲ 16 ਅੰਕ ਹਾਸਲ ਕੀਤੇ। ਇਕ ਵਾਰ ਫਿਰ  ਬੰਗਲੁਰੂ ਤੋਂ ਪਵਨ ਸਹਿਰਾਵਤ ਨੇ ਸੁਪਰ-10 ਕਰਦੇ ਹੋਏ 14 ਰੈੱਡ ਪੁਆਇੰਟ ਲਏ ਪਰ ਉਹ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement