
ਯੂਪੀ ਯੋਧਾ ਦੀ ਟੀਮ ਨੇ ਸ਼ਨੀਵਾਰ ਨੂੰ ਹਰਿਆਣਾ ਸਟੀਲਰਜ਼ ਨੂੰ 37-30 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਵਿਚ ਸ਼ਾਨਦਾਰ ਜਗ੍ਹਾ ਬਣਾ ਲਈ।
ਪੰਚਕੂਲਾ: ਯੂਪੀ ਯੋਧਾ ਦੀ ਟੀਮ ਨੇ ਸ਼ਨੀਵਾਰ ਨੂੰ ਹਰਿਆਣਾ ਸਟੀਲਰਜ਼ ਨੂੰ 37-30 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਵਿਚ ਸ਼ਾਨਦਾਰ ਜਗ੍ਹਾ ਬਣਾ ਲਈ। ਯੂਪੀ ਯੋਧਾ ਨੂੰ ਹੁਣ ਪਲੇਆਫ ਵਿਚ ਥਾਂ ਬਣਾਉਣ ਲਈ ਸਿਰਫ਼ ਇਕ ਅੰਕ ਦੀ ਲੋੜ ਹੈ। ਇਕ ਮੁਕਾਬਲੇ ਵਿਚ ਸ੍ਰੀਕਾਂਤ ਜਾਧਵ ਨੇ ਫਿਰ ਸੁਪਰ 10 ਬਣਾਇਆ ਉਹਨਾਂ ਨੇ ਕੁੱਲ 11 ਅੰਕ ਬਣਾਏ। ਉਹਨਾਂ ਤੋਂ ਇਲਾਵਾ ਨਿਤੇਸ਼ ਕੁਮਾਰ ਅਤੇ ਸੁਰਿੰਦਰ ਗਿੱਲ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।
Haryana Steelers vs U.P. Yoddha
ਯੂਪੀ ਯੋਧਾ ਦੇ 18 ਮੈਚਾਂ ਵਿਚ 58 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿਚ ਪੰਜਵੇਂ ਸਥਾਨ ‘ਤੇ ਹੈ। ਉੱਥੇ ਹੀ 18 ਮੈਚਾਂ ਵਿਚ ਹਰਿਆਣਾ 60 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਹਰਿਆਣਾ ਨੇ ਹੁਣ ਤੱਕ 11 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ, ਜਦਕਿ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕੀਤਾ ਹੈ।
Gujarat Fortunegiants vs Tamil Thalaivas
ਗੁਜਰਾਤ ਨੇ ਤਮਿਲ ਥਲਾਈਵਾਜ਼ ਨੂੰ ਦਿੱਤੀ ਮਾਤ
ਦਿਨ ਦੇ ਦੂਜੇ ਮੈਚ ਵਿਚ ਗੁਜਰਾਤ ਨੇ ਇਕਤਰਫ਼ਾ ਮੁਕਾਬਲੇ ਵਿਚ ਤਮਿਲ ਥਲਾਈਵਾਜ਼ ਨੂੰ ਪੰਚਕੂਲਾ ਦੇ ਸਟੇਡੀਅਮ ਵਿਚ 50-21 ਨਾਲ ਕਰਾਰੀ ਹਾਰ ਦਿੱਤੀ। ਗੁਜਰਾਤ ਵੱਲੋਂ ਰੋਹਿਤ ਗੁਲੀਆ (11 ਅੰਕ) ਅਤੇ ਸੋਨੂੰ (15 ਅੰਕ) ਨੇ ਸੁਪਰ 10 ਹਾਸਲ ਕੀਤੇ ਜਦਕਿ ਤਮਿਲ ਥਲਾਈਵਾਜ਼ ਦੀ ਟੀਮ ਪ੍ਰਭਾਵ ਪਾਉਣ ਵਿਚ ਅਸਫ਼ਲ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।