IND vs AUS: ਭਾਰਤੀ ਹਾਕੀ ਟੀਮ ਨੂੰ ਪਹਿਲੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ, ਮੇਜ਼ਬਾਨ ਆਸਟਰੇਲੀਆ ਨੇ 1-5 ਨਾਲ ਹਰਾਇਆ

By : BALJINDERK

Published : Apr 6, 2024, 5:46 pm IST
Updated : Apr 6, 2024, 5:48 pm IST
SHARE ARTICLE
ਦੋਵਾਂ ਟੀਮਾਂ
ਦੋਵਾਂ ਟੀਮਾਂ

IND vs AUS: ਪੰਜ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਅੱਗੇ ਹੋਇਆ ਆਸਟਰੇਲੀਆ, ਐਤਵਾਰ ਨੂੰ ਪਰਥ ’ਚ ਹੀ ਖੇਡਿਆ ਜਾਵੇਗਾ ਦੂਜਾ ਮੈਚ

IND vs AUS: ਪਰਥ, ਭਾਰਤੀ ਪੁਰਸ਼ ਹਾਕੀ ਟੀਮ ਤੋਂ ਮਜ਼ਬੂਤ ਆਸਟਰੇਲੀਆ ਟੀਮ ਨੂੰ ਸਖ਼ਤ ਚੁਣੌਤੀ ਦੇਣ ਦੀ ਉਮੀਦ ਸੀ ਪਰ ਸ਼ਨੀਵਾਰ ਨੂੰ ਇੱਥੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਅਤੇ ਮਹਿਮਾਨ ਟੀਮ ਨੂੰ 1-5 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜੋ:Delhi News : ਸੀਬੀਆਈ ਨੇ ਬਾਲ ਤਸਕਰੀ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਦੋ ਬੱਚੇ ਹੋਏ ਬਰਾਮਦ

ਆਸਟਰੇਲੀਆ ਟੀਮ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਬਦਬਾ ਕਾਇਮ ਰੱਖਿਆ। ਭਾਰਤੀ ਟੀਮ ਨੇ ਆਖਰੀ ਕੁਆਰਟਰ ’ਚ ਕੁਝ ਚੰਗਾ ਪ੍ਰਦਰਸ਼ਨ ਕੀਤਾ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਆਸਟਰੇਲੀਆ ਲਈ ਟੌਮ ਵਿਕਹੈਮ (20ਵੇਂ, 38ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਟਿਮ ਬ੍ਰਾਂਡ (ਤੀਜੇ), ਜੋਏਲ ਰਿਨਟਾਲਾ (37ਵੇਂ ਮਿੰਟ) ਅਤੇ ਫਲਿਨ ਓਗਿਲਵੀ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਲਈ ਇੱਕੋ ਇੱਕ ਗੋਲ ਗੁਰਜੰਟ ਸਿੰਘ ਨੇ 47ਵੇਂ ਮਿੰਟ ਵਿੱਚ ਕੀਤਾ।

ਇਹ ਵੀ ਪੜੋ:Abohar Accident News : ਅਣਪਛਾਤੇ ਵਾਹਨ ਦੀ ਟੱਕਰ ’ਚ ਪਿੱਕਅੱਪ ਸਵਾਰ ਦੀ ਹੋਈ ਮੌਤ, ਇੱਕ ਜ਼ਖ਼ਮੀ

ਆਸਟਰੇਲੀਆਈ ਟੀਮ ਨੇ ਖੇਡ ਸ਼ੁਰੂ ਹੁੰਦੇ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਅਤੇ ਤੀਜੇ ਮਿੰਟ ਵਿੱਚ ਹੀ ਪਹਿਲਾ ਗੋਲ ਕਰ ਦਿੱਤਾ। ਬ੍ਰਾਂਡ ਨੇ ਲੰਬਾ ਪਾਸ ਪ੍ਰਾਪਤ ਕੀਤਾ ਅਤੇ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਬਾਅਦ ਵੀ ਆਸਟਰੇਲੀਆ ਨੇ ਭਾਰਤੀ ਡਿਫੈਂਸ ਨੂੰ ਦਬਾਅ ਵਿਚ ਰੱਖਿਆ। ਉਸ ਨੂੰ ਅੱਠਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਸ੍ਰੀਜੇਸ਼ ਨੇ ਵਧੀਆ ਬਚਾਅ ਕੀਤਾ। ਆਸਟਰੇਲੀਆ ਨੂੰ ਇਕ ਮਿੰਟ ਬਾਅਦ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਵੀ ਸ਼੍ਰੀਜੇਸ਼ ਨੇ ਰਿੰਤਲਾ ਦੇ ਸ਼ਾਟ ਨੂੰ ਰੋਕ ਦਿੱਤਾ।

ਇਹ ਵੀ ਪੜੋ:Punjab News : ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ’ਚ ਲੜਕੀ ਦਾ ਹੋਇਆ ਕਤਲ

ਭਾਰਤੀ ਡਿਫੈਂਸ ਦੀ ਗਲਤੀ ਕਾਰਨ ਆਸਟਰੇਲੀਆ ਨੇ ਦੂਜੇ ਕੁਆਰਟਰ ਦੇ ਪੰਜਵੇਂ ਮਿੰਟ ਵਿਚ ਆਪਣੀ ਬੜ੍ਹਤ ਨੂੰ 2-0 ਨਾਲ ਵਧਾ ਦਿੱਤਾ ਅਤੇ ਇਸ ਨੂੰ ਇੰਟਰਮਿਸ਼ਨ ਤੱਕ ਬਰਕਰਾਰ ਰੱਖਿਆ। ਆਸਟਰੇਲੀਆ ਨੇ ਦੂਜੇ ਹਾਫ ਵਿਚ ਵੀ ਆਪਣਾ ਹਮਲਾਵਰ ਰਵੱਈਆ ਜਾਰੀ ਰੱਖਿਆ। ਤੀਜੇ ਕੁਆਰਟਰ ਦੇ ਸੱਤਵੇਂ ਮਿੰਟ ਵਿਚ ਕਾਈ ਵਿਲੋਟ ਦੇ ਰਿਵਰਸ ਹਿੱਟ ਨੂੰ ਡਿਫਲੈਕਟ ਕਰਕੇ ਰਿਨਟਾਲਾ ਨੇ ਗੋਲ ਕੀਤਾ। ਵਿਕਹਮ ਨੇ ਜਲਦੀ ਹੀ ਸੱਜੇ ਕੋਨੇ ਤੋਂ ਤਿੱਖੇ ਸ਼ਾਟ ਨਾਲ ਆਪਣਾ ਦੂਜਾ ਅਤੇ ਆਸਟਰੇਲੀਆ ਲਈ ਚੌਥਾ ਗੋਲ ਕੀਤਾ। ਚਾਰ ਗੋਲਾਂ ਨਾਲ ਪਛੜਨ ਵਾਲੇ ਭਾਰਤੀਆਂ ਨੇ ਕੁਝ ਮੁਸਤੈਦੀ ਦਿਖਾਈ ਪਰ ਮੌਕੇ ਬਣਾਉਣ ਵਿਚ ਅਸਫ਼ਲ ਰਹੇ।

ਇਹ ਵੀ ਪੜੋ:Pseb Board News: ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਵਿਦਿਆਰਥੀਆਂ ਦੇ ਆਧਾਰ ਡਾਟਾ ਨੂੰ ਜਨਤਕ ਨਾ ਕੀਤਾ ਜਾਵੇ 
ਭਾਰਤ ਤੀਜੇ ਕੁਆਰਟਰ ਵਿਚ ਦੋ ਵਾਰ ਗੋਲ ਕਰਨ ਦੇ ਨੇੜੇ ਪਹੁੰਚਿਆ ਪਰ ਆਸਟਰੇਲੀਆ ਦੇ ਗੋਲਕੀਪਰ ਐਂਡਰਿਊ ਚਾਰਟਰ ਨੇ ਉਸ ਦੀਆਂ ਕੋਸ਼ਿਸ਼ਾਂ ਨੂੰ ਆਸਾਨੀ ਨਾਲ ਨਾਕਾਮ ਕਰ ਦਿੱਤਾ। ਆਸਟਰੇਲੀਆ ਨੇ ਚੌਥੇ ਕੁਆਰਟਰ ਦੀ ਸ਼ੁਰੂਆਤ ’ਚ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਦਾ ਫਾਇਦਾ ਨਹੀਂ ਉਠਾ ਸਕਿਆ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਜਵਾਬੀ ਹਮਲਾ ਕੀਤਾ ਅਤੇ ਗੁਰਜੰਟ ਮੁਹੰਮਦ ਰਾਹੀਲ ਦੇ ਪਾਸ ਤੋਂ ਗੋਲ ਕਰਨ ’ਚ ਸਫ਼ਲ ਰਿਹਾ।

ਇਹ ਵੀ ਪੜੋ:Sonipat News : ਪੁਲਿਸ ਤੇ ਭਾਊ ਗੈਂਗ ਵਿਚਾਲੇ ਹੋਏ ਮੁਕਾਬਲੇ ’ਚ 2 ਬਦਮਾਸ਼ ਕੀਤੇ ਕਾਬੂ, ਪੈਰ ’ਚ ਲੱਗੀ ਗੋਲ਼ੀ

ਭਾਰਤ ਨੇ ਇਸ ਤੋਂ ਬਾਅਦ ਕੁਝ ਚੰਗੇ ਮੂਵ ਬਣਾਏ ਪਰ ਆਸਟਰੇਲੀਆ ਦੇ ਡਿਫੈਂਸ ’ਚ ਕੋਈ ਦਮ ਨਹੀਂ ਲਗਾ ਸਕਿਆ। ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਜਿੱਤੇ ਪਰ ਕਪਤਾਨ ਹਰਮਨਪ੍ਰੀਤ ਸਿੰਘ ਉਨ੍ਹਾਂ ’ਤੇ ਗੋਲ ਨਹੀਂ ਕਰ ਸਕਿਆ। ਆਸਟਰੇਲੀਆ ਨੇ ਸਮੇਂ ਤੋਂ ਤਿੰਨ ਮਿੰਟ ਪਹਿਲਾਂ ਪੈਨਲਟੀ ਕਾਰਨਰ ਜਿੱਤਿਆ, ਜਿਸ ਨੂੰ ਓਗਿਲਵੀ ਨੇ ਬਦਲ ਦਿੱਤਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਐਤਵਾਰ ਨੂੰ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟਰੇਲੀਆ ਪੈਰਿਸ ਓਲੰਪਿਕ ਦੀ ਤਿਆਰੀ ਲਈ ਇਹ ਸੀਰੀਜ਼ ਖੇਡ ਰਹੇ ਹਨ।

ਇਹ ਵੀ ਪੜੋ:iPhone 16 series: ਆਈਫੋਨ 16 ਸੀਰੀਜ਼ ਦੇ ਮਾਡਲ, ਡਮੀ ਯੂਨਿਟ ਨਾਲ ਡਿਜ਼ਾਇਨ ਪੇਸ਼ ਕਰਨ ਜਾ ਰਿਹਾ  

 (For more news apart from  Indian hockey team suffered a crushing defeat at the hands of Australia in the first test match News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement