IPL 2024 SRH vs CSK: ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੇ ਮੈਚ ਵਿਚ ਮਿਲੀ ਹਾਰ
Published : Apr 6, 2024, 7:56 am IST
Updated : Apr 6, 2024, 7:56 am IST
SHARE ARTICLE
IPL 2024 SRH vs CSK: Sunrisers beat Chennai by six wickets
IPL 2024 SRH vs CSK: Sunrisers beat Chennai by six wickets

ਸਨਰਾਈਜਰਸ ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ

IPL 2024 SRH vs CSK: ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਇੰਡੀਅਨ ਪ੍ਰੀਮੀਅਰ ਲੀਗ-2024 ਦੇ ਘਰੇਲੂ ਮੈਦਾਨ 'ਤੇ ਅਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਟੀਮ ਨੇ ਸੀਜ਼ਨ ਦੇ 18ਵੇਂ ਮੈਚ ਵਿਚ ਚੇਨਈ ਸੁਪਰ ਕਿੰਗਜ਼ (CSK) ਨੂੰ 6 ਵਿਕਟਾਂ ਨਾਲ ਹਰਾਇਆ। ਚੇਨਈ ਨੇ ਸੀਜ਼ਨ 'ਚ ਲਗਾਤਾਰ ਦੂਜਾ ਮੈਚ ਹਾਰਿਆ ਹੈ। ਇਸ ਹਾਰ ਦੇ ਬਾਵਜੂਦ ਚੇਨਈ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਬਰਕਰਾਰ ਹੈ, ਜਦਕਿ ਹੈਦਰਾਬਾਦ ਇਸ ਜਿੱਤ ਨਾਲ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ।

 ਸ਼ੁੱਕਰਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 5 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਹੈਦਰਾਬਾਦ ਨੇ 166 ਦੌੜਾਂ ਦਾ ਟੀਚਾ 18.1 ਓਵਰਾਂ 'ਚ 4 ਵਿਕਟਾਂ 'ਤੇ ਹਾਸਲ ਕਰ ਲਿਆ। ਅਭਿਸ਼ੇਕ ਸ਼ਰਮਾ ਪਲੇਅਰ ਆਫ ਦਿ ਮੈਚ ਰਹੇ।

ਚੇਨਈ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ 21 ਗੇਂਦਾਂ 'ਤੇ 26 ਦੌੜਾਂ ਬਣਾਈਆਂ, ਜਦਕਿ ਰਚਿਨ ਰਵਿੰਦਰ 9 ਗੇਂਦਾਂ 'ਤੇ 12 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਸ਼ਿਵਮ ਦੂਬੇ ਨੇ 24 ਗੇਂਦਾਂ 'ਤੇ 45 ਦੌੜਾਂ ਦੀ ਪਾਰੀ ਖੇਡੀ। ਅਜਿੰਕਿਆ ਰਹਾਣੇ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਅੰਤ ਵਿਚ ਰਵਿੰਦਰ ਜਡੇਜਾ ਨੇ ਨਾਬਾਦ 31 ਦੌੜਾਂ ਬਣਾਈਆਂ। ਹੈਦਰਾਬਾਦ ਵਲੋਂ ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਪੈਟ ਕਮਿੰਸ, ਸ਼ਾਹਬਾਜ਼ ਅਹਿਮਦ ਅਤੇ ਜੈਦੇਵ ਉਨਾਦਕਟ ਨੇ ਇਕ-ਇਕ ਵਿਕਟ ਹਾਸਲ ਕੀਤੀ।

ਜਵਾਬੀ ਪਾਰੀ 'ਚ ਹੈਦਰਾਬਾਦ ਦੇ ਸਾਬਕਾ ਕਪਤਾਨ ਏਡਨ ਮਾਰਕਰਮ ਨੇ 36 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਪ੍ਰਭਾਵੀ ਖਿਡਾਰੀ ਟ੍ਰੈਵਿਸ ਹੈੱਡ 31 ਦੌੜਾਂ ਬਣਾ ਕੇ ਆਊਟ ਹੋ ਗਿਆ। ਅਭਿਸ਼ੇਕ ਸ਼ਰਮਾ ਨੇ 12 ਗੇਂਦਾਂ 'ਤੇ 37 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਚੇਨਈ ਵਲੋਂ ਮੋਇਨ ਅਲੀ ਨੇ 2 ਵਿਕਟਾਂ ਲਈਆਂ।

(For more Punjabi news apart from IPL 2024 SRH vs CSK: Sunrisers beat Chennai by six wickets, stay tuned to Rozana Spokesman)

Location: India, Telangana, Hyderabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement