
ਸੁਨੀਲ ਨਾਰੀਨੇ (85) ਅਤੇ ਅੰਗਕਰਿਸ਼ ਰਘੂਵੰਸ਼ੀ (54) ਦੇ ਅੱਧੇ ਸੈਂਕੜਿਆਂ ਦੀ ਬਦੌਲਤ KKR ਨੇ ਬਣਾਇਆ IPL ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ
IPL 2024: ਆਈਪੀਐਲ 2024 ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਇਆ। ਇਹ ਮੈਚ ਵਿਸ਼ਾਖਾਪਟਨਮ ਵਿਚ ਖੇਡਿਆ ਗਿਆ ਸੀ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ।
ਜਵਾਬ 'ਚ ਦਿੱਲੀ ਦੀ ਪਾਰੀ 17.2 ਓਵਰਾਂ 'ਚ 166 ਦੌੜਾਂ 'ਤੇ ਸਿਮਟ ਗਈ। ਇਸ ਦੌਰਾਨ ਸੁਨੀਲ ਨਾਰੀਨੇ (85) ਅਤੇ ਅੰਗਕਰਿਸ਼ ਰਘੂਵੰਸ਼ੀ (54) ਦੇ ਅੱਧੇ ਸੈਂਕੜਿਆਂ ਦੀ ਬਦੌਲਤ ਕੋਲਕਾਤਾ ਨੇ IPL ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ ਬਣਾਇਆ ਹੈ।
ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ 106 ਦੌੜਾਂ ਨਾਲ ਹਰਾਇਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ 17.2 ਓਵਰਾਂ 'ਚ 166 ਦੌੜਾਂ 'ਤੇ ਸਿਮਟ ਗਈ। ਦਿੱਲੀ ਦੀ ਚਾਰ ਮੈਚਾਂ ਵਿਚ ਇਹ ਤੀਜੀ ਹਾਰ ਹੈ। ਇਸ ਦੇ ਨਾਲ ਹੀ ਕੋਲਕਾਤਾ ਨੇ ਜਿੱਤ ਦੀ ਹੈਟ੍ਰਿਕ ਲਗਾ ਲਈ ਹੈ।
ਟੀਮ ਨੇ ਹੁਣ ਤਕ ਅਪਣੇ ਤਿੰਨੇ ਮੈਚ ਜਿੱਤੇ ਹਨ। ਇਸ ਜਿੱਤ ਨਾਲ ਕੋਲਕਾਤਾ ਦੀ ਟੀਮ ਛੇ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਨੌਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਦੇ ਦੋ ਅੰਕ ਹਨ। ਕੋਲਕਾਤਾ ਨੇ ਅਗਲਾ ਮੈਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ 8 ਅਪ੍ਰੈਲ ਨੂੰ ਚੇਨਈ 'ਚ ਖੇਡਣਾ ਹੈ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਅਪਣਾ ਅਗਲਾ ਮੈਚ 7 ਅਪ੍ਰੈਲ ਨੂੰ ਵਾਨਖੇੜੇ 'ਚ ਮੁੰਬਈ ਇੰਡੀਅਨਜ਼ ਖਿਲਾਫ ਖੇਡੇਗੀ।
(For more Punjabi news apart from Kolkata Knight Riders crush Delhi Capitals by 106 runs , stay tuned to Rozana Spokesman)