ਵਿਸ਼ਵ ਕੱਪ 2019 : ਵੈਸਟਇੰਡੀਜ਼ ਵਿਰੁਧ ਮੁਕਾਬਲੇ 'ਚ ਨਜ਼ਰਾਂ ਧੋਨੀ 'ਤੇ
Published : Jun 26, 2019, 8:48 pm IST
Updated : Jun 26, 2019, 8:48 pm IST
SHARE ARTICLE
World Cup 2019 : India vs West Indies cricket match
World Cup 2019 : India vs West Indies cricket match

ਭਾਰਤ ਇਕ ਹੋਰ ਜਿੱਤ ਨਾਲ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰਨਾ ਚਾਹੇਗਾ

ਮੈਨਚੇਸਟਰ : ਭਾਰਤ ਵਿਸ਼ਵ ਕੱਪ 2019 ਦੇ ਅਪਣੇ ਛੇਵੇਂ ਲੀਗ ਮੈਚ ਵਿਚ 27 ਜੂਨ ਨੂੰ ਇਥੇ ਜਦੋਂ ਸੈਮੀਫ਼ਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਵੈਸਟਇੰਡੀਜ਼ ਦੀ ਖ਼ਤਰਨਾਕ ਟੀਮ ਨਾਲ ਭਿੜੇਗਾ ਤਾਂ ਟੀਮ ਪ੍ਰਬੰਧਨ ਦੀ ਮੁੱਖ ਚਿੰਤਾ ਮਹਿੰਦਰ ਸਿੰਘ ਧੋਨੀ ਦੀ ਬੱਲਬਾਜ਼ੀ ਅਤੇ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਹੋਵੇਗੀ। ਲੀਗ ਗੇੜ ਅਪਣੇ ਅੰਤ ਵੱਲ ਵੱਧ ਰਿਹਾ ਹੈ ਅਤੇ ਅਜਿਹੇ ਵਿਚ ਭਾਰਤ ਇਕ ਹੋਰ ਜਿੱਤ ਨਾਲ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰਨਾ ਚਾਹੇਗਾ। ਪਰ ਇਹ ਕਹਿਣਾ ਆਸਾਨ ਹੈ ਅਤੇ ਕਰਨਾ ਓਨਾ ਆਸਾਨ ਨਹੀਂ ਹੋਵੇਗਾ। ਵੈਸਟਇੰਡੀਜ਼ ਦੀ ਟੀਮ ਕੋਲ ਗਵਾਉਣ ਲਈ ਕੁਝ ਨਹੀਂ ਹੈ ਅਤੇ ਉਹ ਬਾਕੀ ਮੈਚਾਂ ਵਿਚ ਹੋਰ ਟੀਮਾਂ ਦਾ ਗਣਿਤ ਵਿਗਾੜਨ ਦੀ ਕੋਸ਼ਿਸ਼ ਕਰੇਗੀ।

India vs West Indies cricket matchIndia vs West Indies cricket match

ਦੂਜੇ ਪਾਵਰ ਪਲੇਅ ਦੇ ਮਹੱਤਵਪੂਰਨ ਓਵਰਾਂ ਵਿਚ ਸਾਬਕਾ ਕਪਤਾਨ ਧੋਨੀ ਦੀ ਅਸਫ਼ਲਤਾ ਨੇ ਕਪਤਾਨ ਵਿਰਾਟ ਕੋਹਲੀ ਦੀ ਚਿੰਤਾ ਥੋੜ੍ਹੀ ਵਧਾ ਦਿਤੀ ਹੈ। ਧੋਨੀ ਨੇ ਅਫ਼ਗਾਨਿਸਤਾਨ ਵਿਰੁਧ ਬੇਹੱਦ ਹੌਲੀ ਬੱਲੇਬਾਜ਼ੀ ਕਰਦੇ ਹੋਏ 52 ਗੇਂਦਾਂ ਵਿਚ 28 ਦੌੜਾਂ ਬਣਾਈਆਂ ਅਤੇ ਇਸ ਲਈ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਥੋਂ ਤਕ ਕਿ ਆਮ ਤੌਰ 'ਤੇ ਸ਼ਾਂਤ ਰਹਿਣ ਵਾਲ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਦੇ ਰਵਈਏ 'ਤੇ ਸਵਾਲ ਚੁੱਕੇ ਸਨ।

India vs West Indies cricket matchIndia vs West Indies cricket match

ਟੀਮ ਪ੍ਰਬੰਧਨ ਵੀ ਇਸ ਸਮੱਸਿਆ ਤੋਂ ਵਾਕਫ਼ ਹੈ ਪਰ ਹੁਣ ਜਦੋਂ ਚਾਰ ਲੀਗ ਮੈਚ ਬਚੇ ਹਨ ਉਦੋਂ ਉਨ੍ਹਾਂ ਕੋਲ ਇਕ ਮਾਤਰ ਬਦਲ ਧੋਨੀ ਦੀ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਕਰਨਾ ਹੈ। ਇਸ ਨਾਲ ਕੇਦਾਰ ਜਾਧਵ ਨੂੰ ਜ਼ਿਆਦਾ ਗੇਂਦਾਂ ਖੇਡਣ ਨੂੰ ਮਿਲ ਸਕਦੀਆਂ ਹਨ ਜੋ ਅਪਣੇ ਸ਼ਾਟ ਚੋਣ ਵਿਚ ਨਵਾਂਪਣ ਲਿਆਉਣ ਲਈ ਜਾਣੇ ਜਾਂਦੇ ਹਨ।

India vs West Indies cricket matchIndia vs West Indies cricket match

ਹਾਰਦਿਕ ਪੰਡੀਆ ਦਾ ਇਸਤੇਮਾਲ ਹੁਣ ਤਕ ਫ਼ਲੋਟਰ ਰੂਪ ਵਿਚ ਹੋਇਆ ਹੈ ਪਰ ਅਫ਼ਗਾਨਿਸਤਾਨ ਵਿਰੁਧ ਮੈਚ ਨੇ ਦਿਖੀਇਆ ਕਿ ਜੇਕਰ ਉਨ੍ਹਾਂ ਨੂੰ ਦੂਜੇ ਪਾਸੇਉ ਸਹਿਯੋਗ ਨਹੀਂ ਮਿਲਦਾ ਤਾਂ ਫਿਰ ਉਨ੍ਹਾਂ 'ਤੇ ਕਾਫੀ ਦਬਾਅ ਆ ਜਾਂਦਾ ਹੈ। ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਹੁਣ ਤਕ ਰਿਸ਼ਭ ਪੰਤ ਦਾ ਇਸਤੇਮਾਲ ਕਰਨ ਲਈ ਕਾਫੀ ਕਾਹਲ 'ਚ ਨਜ਼ਰ ਨਹੀਂ ਆ ਰਹੇ। ਟੀਮ ਪ੍ਰਬੰਧਨ ਜੇਕਰ ਵਿਜੇ ਸ਼ੰਕਰ ਨੂੰ ਬਾਹਰ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਹੀ ਪੰਤ ਨੂੰ ਟੀਮ ਵਿਚ ਥਾਂ ਮਿਲ ਸਕਦੀ ਹੈ।

India vs West Indies cricket matchIndia vs West Indies cricket match

ਵੈਸਟਇੰਡੀਜ਼ ਦੀ ਟੀਮ 'ਚ ਕਾਫੀ ਤੇਜ਼ ਗੇਂਦਬਾਜ਼ ਹਨ ਅਤੇ ਅਜਿਹੇ ਵਿਚ ਧੋਨੀ ਨੂੰ ਖੇਡਣ ਵਿਚ ਆਸਾਨੀ ਹੋ ਸਕਦੀ ਹੈ ਕਿਉਂਕਿ ਉਹ ਹੌਲੀ ਗੇਂਦਬਾਜ਼ੀ ਵਿਰੁਧ ਸਹਿਜ ਹੋ ਕੇ ਨਹੀਂ ਖੇਡ ਰਹੇ। ਪਿਛਲੇ ਮੈਚ 'ਚ ਅਫ਼ਗਾਨਿਸਤਾਨ ਦੇ ਹੌਲੀ ਗੇਂਦਬਾਜ਼ਾਂ ਨੇ ਇਸ ਦਾ ਕਾਫੀ ਫ਼ਾਇਦਾ ਚੁਕਿਆ ਸੀ। ਵੈਸਟਇੰਡੀਜ਼ ਦੇ ਆਂਦਰੇ ਰਸੇਲ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਬਾਹਰ ਹੋ ਗਏ ਹਨ ਅਤੇ ਇਸ ਨਾਲ ਟੀਮ ਨੂੰ ਵੱਡਾ ਝਟਕਾ ਲੱਗਾ ਹੈ।

India vs West Indies cricket matchIndia vs West Indies cricket match

'ਯੂਨੀਵਰਸਲ ਬਾਸ' ਕਰਿਸ ਗੇਲ ਨੂੰ ਹੁਣ ਵੀ ਵੱਡੀ ਪਾਰੀ ਦਾ ਇੰਤਜ਼ਾਰ ਹੈ ਅਤੇ ਕੋਹਲੀ ਉਮੀਦ ਕਰ ਰਹੇ ਹੋਣਗੇ ਕਿ ਅੱਜ ਹੋਣ ਵਾਲੇ ਮੈਚ ਵਿਚ ਅਜਿਹਾ ਨਾ ਹੋਵੇ। ਗੇਲ ਵਿਰੁਧ ਜਸਪ੍ਰੀਤ ਬੁਮਰਾਹ ਦਾ ਸ਼ੁਰੂਆਤੀ ਸਪੈਲ ਮੈਚ ਦੀ ਰੂਪਰੇਖਾ ਤੈਅ ਕਰੇਗਾ ਜਦੋਂਕਿ ਵੈਸਟਇੰਡੀਜ਼ ਦੇ ਮੱਧ ਕ੍ਰਮ ਨੂੰ ਕੁਲਦੀਪ ਯਾਦਵ ਅਤਸੇ ਯੁਜਵਿੰਦਰ ਚਹਲ ਦੀ ਚੁਨੌਤੀ ਦਾ ਸਾਹਮਣਾ ਕਰਨਾ ਹੋਵੇਗਾ। ਕੁਲ ਮਿਲਾ ਕੇ ਭਾਰਤ ਦੀ ਰਾਹ ਆਸਾਨ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ ਹਾਲ ਦੇ ਪ੍ਰਦਾਸ਼ਨ ਨੂੰ ਦੇਖਦੇ ਹੋਏ ਟੀਮ ਜਿੱਤ ਦੀ ਪ੍ਰਬਲ ਦਾਵੇਦਾਰ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement